Skip to content
Independent perspectives. Global stories.
BREAKING

ਉਪ ਮੁੱਖ ਮੰਤਰੀ ਵੱਲੋਂ ਰੇਤਾ ਤੇ ਬੱਜਰੀ ਪੰਜਾਬ ਤੋਂ ਗੁਆਂਢੀ ਸੂਬਿਆਂ ’ਚ ਲਿਜਾਣ ਵਾਲੇ ਵਾਹਨਾਂ ’ਤੇ ਭਾਰੀ ਕਰ ਲਾਉਣ ਦੀ ਹਦਾਇਤ

Share this story

ਜਲੰਧਰ/ਚੰਡੀਗੜ੍ਹ, 22 ਅਗਸਤ- ਪੰਜਾਬ ਦੇ ਉਪ ਮੁੱਖ ਮੰਤਰੀ ਸ .ਸੁਖਬੀਰ ਸਿੰਘ ਬਾਦਲ ਨੇ ਇਕ ਕਮੇਟੀ ਗਠਿਤ ਕਰਨ ਦੇ ਨਿਰਦੇਸ਼ ਦਿੱਤੇ ਹਨ ਜੋ ਕਿ ਰੂਪ ਨਗਰ, ਪਠਾਨਕੋਟ ਅਤੇ ਹੁਸ਼ਿਆਰਪੁਰ ਜਿਲ੍ਹਿਆਂ ਦੇ ਕੰਡੀ ਖੇਤਰਾਂ ਵਿਚੋਂ ਪੰਜਾਬ ਲੈਂਡ ਪੈਰੀਫੇਰੀ ਐਕਟ (ਪੀ.ਐਲ.ਪੀ.ਏ) ਤੋਂ ਬਾਹਰਲੇ ਖੇਤਰਾਂ ਵਿਚੋਂ ਬਜਰੀ ਦੀ ਪੁਟਾਈ ਦੀ ਸੰਭਾਵਨਾ ਤਲਾਸ਼ੇਗੀ। ਉਨ੍ਹਾਂ ਵਲੋਂ ਇਹ ਕਦਮ ਸੂਬੇ ਦੇ ਲੋਕਾਂ ਨੂੰ ਰੇਤਾ

ਤੇ ਬਜਰੀ ਵਾਜਿਬ ਕੀਮਤਾਂ ’ਤੇ ਉਪਲੱਬਧ ਕਰਵਾਉਣ ਹਿੱਤ ਚੁੱਕਿਆ ਗਿਆ ਹੈ। ਸੂਬੇ ਵਿਚ ਰੇਤੇ ਅਤੇ ਬਜਰੀ ਦੀ ਸਪਲਾਈ ਨੂੰ ਲੀਹ ’ਤੇ ਲਿਆਉਣ ਸਬੰਧੀ ਇਕ ਉਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਉਪ ਮੁੱਖ ਮੰਤਰੀ ਨੇ ਮੁੱਖ ਸਕੱਤਰ ਨੂੰ ਸਬ ਡਵੀਜਨਲ ਮੈਜਿਸਟ੍ਰੇਟਾਂ ਅਧੀਨ ਸਬੰਧਤ ਜਿਲ੍ਹਿਆਂ ਵਿਚ ਅਫਸਰਾਂ ਦੀਆਂ ਕਮੇਟੀਆਂ ਕਾਇਮ ਕਰਨ ਦੇ ਨਿਰਦੇਸ਼ ਦਿੱਤੇ ਜੋ ਕਿ ਉਨ੍ਹਾਂ ਨਵੇਂ ਸੰਭਾਵੀ ਖੇਤਰਾਂ ਦੀ ਤਲਾਸ਼ ਕਰਨਗੀਆਂ ਜਿਥੋਂ ਰੇਤਾ ਤੇ ਬਜਰੀ ੳਪਲੱਬਧ ਹੋ ਸਕੇ। ਉਹਨਾਂ ਕਿਹਾ ਕਿ ਇਨ੍ਹਾਂ ਕਮੇਟੀਆਂ ਨੂੰ ਪੀ.ਐਲ.ਪੀ.ਏ ਤੋਂ ਬਾਹਰਲੇ ਕੰਡੀ ਖੇਤਰਾਂ ਵੱਲ ਧਿਆਨ ਕੇਂਦਰਤ ਕਰਨਾ ਚਾਹੀਦਾ ਹੈ ਤਾਂ ਜੋ ਇਨ੍ਹਾਂ ਖਣਿਜ ਪਦਾਰਥਾਂ ਦੀ ਉਪਲੱਬਧਤਾ ਯਕੀਨੀ ਬਣਾਈ ਜਾ ਸਕੇ।ਪੰਜਾਬ ਤੋਂ ਗੁਆਂਢੀ ਸੂਬਿਆਂ ਵਿਚ ਰੇਤਾ ਤੇ ਬਜਰੀ ਲਿਜਾਏ ਜਾਣ ਦਾ ਸਖਤ ਨੋਟਿਸ ਲੈਂਦਿਆਂ ਸ. ਬਾਦਲ ਨੇ ਅਧਿਕਾਰੀਆਂ ਨੂੰ ਪੰਜਾਬ ਤੋਂ ਹੋਰਨਾਂ ਰਾਜਾਂ ਵਿਚ ਰੇਤਾ ਤੇ ਬਜਰੀ ਲਿਜਾਉਣ ਵਾਲੇ ਵਾਹਨਾ ’ਤੇ ਭਾਰੀ ਕਰ ਲਗਾਉਣ ਲਈ ਕਿਹਾ। ਉਨ੍ਹਾਂ ਇਹ ਵੀ ਨਿਰਦੇਸ਼ ਦਿੱਤੇ ਕਿ ਰੇਤੇ ਤੇ ਬਜਰੀ ਦੇ ਖਨਨ ਵਿਚ ਤੇਜੀ ਲਿਆਂਦੀ ਜਾਵੇ ਤਾਂ ਜੋ ਬਾਜਾਰ ਵਿਚ ਇਨ੍ਹਾਂ ਵਸਤਾਂ ਦੀ ਸਪਲਾਈ ਯਕੀਨੀ ਬਣਾਈ ਜਾ ਸਕੇ ਜੋ ਕਿ ਕੀਮਤਾਂ ਘਟਾਉਣ ਪੱਖੋਂ ਇਕ ਅਹਿਮ ਰੋਲ ਨਿਭਾਵੇਗਾ। ਮੀਟਿੰਗ ਵਿਚ ਹੋਰਨਾ ਤੋ ਇਲਾਵਾ ਮੁੱਖ ਸਕੱਤਰ ਸਰਵੇਸ਼ ਕੌਸ਼ਲ, ਪ੍ਰਮੁੱਖ ਸਕੱਤਰ ਉਦਯੋਗ ਅਨੀਰੁੱਧ ਤਿਵਾੜੀ, ਉਪ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਪੀ.ਐਸ ਔਜਲਾ, ਉਪ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਜੰਗਵੀਰ ਸਿੰਘ, ਸਕੱਤਰ ਸਿੰਚਾਈ ਕਾਹਨ ਸਿੰਘ ਪੰਨੂ, ਪੀ.ਐਸ.ਆਈ.ਈ.ਸੀ ਦੇ ਐਮ.ਡੀ ਅਮਿਤ ਢਾਕਾ ਵੀ ਮੌਜੂਦ ਸਨ।

WRITTEN BY