ਸਮਾਣਾ, 20 ਅਗਸਤ (ਬਲਜੀਤ ਸਿੰਘ ਦੋਦੜਾ)- ਪਟਿਆਲਾ ਹਲਕੇ ਤੋ ਲੋਕ ਸਭਾ ਮੈਂਬਰ ਡਾ: ਧਰਮਵੀਰ ਗਾਂਧੀ ਵਲੋ ਗੋਦ ਲਏ ਗਏ ਪਿੰਡ ਮਰੋੜੀ ਵਿਖੇ ਅੱਜ ਸਿਵਲ ਸਰਜਨ ਪਟਿਆਲਾ ਸ੍ਰੀ ਰਜੀਵ ਭੱਲਾ ਦੇ ਦਿਸ਼ਾ ਨਿਰਦੇਸ਼ਾ ਅਨੂਸਾਰ ਐਸ. ਐਮ. ਓ. ਸੁਤਰਾਣਾ ਡਾ:ਐਸ਼. ਐਸ. ਚੋਹਾਨ ਅਤੇ ਐਸ. ਐਮ. ਓ. ਬਾਦਸਾਹਪੁਰ ਡਾ: ਸਤਿੰਦਰ ਸਿੰਘ ਦੀ ਅਗਵਾਈ ਵਿਚ ਇਕ ਫਰੀ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ ਇਹ ਕੈਂਪ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਲਗਾਇਆ ਗਿਆ ਜਿਸ ਵਿਚ ਸੇਹਤ ਸਬੰਧੀ ਵੱਖ ਵੱਖ ਮਾਹਿਰ ਡਾਕਟਰ ਜਿਹਨਾ ਵਿਚ ਲੇਡੀਜ ਡਾ: ਲਿਲੀ ਸਿੰਗਲਾ, ਐਮ.ਬੀ.ਬੀ. ਐਸ. ਢਾ: ਜੋਰਾਵਰ ਸਿੰਘ,ਸਰਜਰੀ ਡਾ:ਬਿਮਲਜੋਤ ਸਿੰਘ, ਅੱਖਾਂ ਦੀ ਮਾਹਿਰ ਡਾ: ਸੀਮਾ ਰਾਣੀ,ਦਂਦਾ ਦੇ ਡਾ: ਆਸ਼ਾ ਸਿੰਗਲਾ, ਫਾਰਮਸਿਸਟ ਤੀਰਥ ਸਿੰਘ, ਤੇਜਪਾਲ ਸਿੰਘ, ਲਖਵਿੰਦਰ ਸਿੰਘ ਅਤੇ ਹੋਰ ਪੈਰਾ ਮੈਡੀਕਲ ਸਟਾਫ ਨੇ ਪਹੂੰਚ ਕੇ ਪਿੰਡ ਦੇ ਲੋਕਾ ਦਾ ਚੈਕ- ਅਪ ਕੀਤਾ ਅਤੇ ਲੋੜਵੰਦਾਂ ਨੂੰ ਫਰੀ
ਦਵਾਇਆ ਵੀ ਦਿੱਤੀਆ ਗਈਆ ਅਤੇ ਨਸ਼ਾ ਛੂੜਾਉ ਸਾਕੇਤ ਹਸਪਤਾਲ ਪਟਿਆਲਾ ਵਲੋ ਵੀ ਅਡਮੀਸ਼ਨ ਕੈਂਪ ਲਗਾਇਆ ਗਿਆ ਜਿਸ ਵਿਚ ਕਾੳਂਸਲਰ ਅਮਰਜੀਤ ਕੋਰ, ਗੁਰਕਨਵਰ ਸਿੰਘ, ਦੀਦਾਰ ਸਿੰਘ ਅਤੇ ਪਰਮਿੰਦਰ ਸਿੰਘ ਨੇ ਪਿੰਡ ਦੇ ਲੋਕਾਂ ਨੁੰ ਨਸ਼ਿਆ ਤੌ ਹੋ ਰਹੇ ਨੁਕਸਾਨ ਪ੍ਰਤੀ ਜਾਗਰੂਕ ਕਰਦੀਆ ਕਿਹਾ ਕਿ ਨਸ਼ੀਲੀਆਂ ਵਸਤੂਆਂ ਦੀ ਵਰਤੋਂ ਨਾ ਕੇਵਲ ਕਾਨੂੰਨੀ ਜੁਰਮ ਹੈ ,ਬਲਕਿ ਆਪਣੀ ਸੇਹਤ ਦੀ ਵੀ ਬਰਬਾਦੀ ਹੈ ਅੱਜ ਇਸ ਲਗੇ ਕੈਂਪ ਦੋਰਾਨ 550 ਦੇ ਕਰੀਬ ਮਰੀਜਾ ਦਾ ਚੈਕ-ਅਪ ਕੀਤਾ ਗਿਆ ਇਸ ਮੋਕੇ ਪਿੰਡ ਦੇ ਸਰਪੰਚ ਇਸਮਾ ਰਾਮ, ਸਕੂਲ ਮੁਖੀ ਸਤਨਾਮ ਸਿੰਘ, ਮਾਸਟਰ ਜਸਵਿੰਦਰ ਸਿੰਘ, ਨਰਿੰਜਨ ਸਿੰਘ, ਸੁਧੀਰ ਕੁਮਾਰ, ਦਰਸ਼ਨ ਕੁਮਾਰ, ਕੁਲਵੰਤ ਸਿੰਘ ਆਦਿ ਹਾਜਰ ਸਨ



