Skip to content
Independent perspectives. Global stories.
BREAKING

ਬਾਪੂ ਸੂਰਤ ਸਿੰਘ ਦੇ ਸਬੰਧ ’ਚ ਯੂਐਨਓ ਜਨੇਵਾ ਵਿਖੇ ਮਨੁੱਖੀ ਅਧਿਕਾਰ ਸੰਗਠਨ ਨਾਲ ਸਿੱਖ ਆਗੂ ਕਰਨਗੇ ਮੁਲਾਕਾਤ

Share this story

ਬੈਲਜੀਅਮ, 20 ਅਗਸਤ (ਹਰਜੀਤ ਸਿੰਘ ਨੰਦੜਾ)- ਦਲ ਖਾਲਸਾ ਮਨੁੱਖੀ ਅਧਿਕਾਰ ਦੇ ਮੁਖੀ ਭਾਈ ਪ੍ਰਿਤਪਾਲ ਸਿੰਘ ਖਾਲਸਾ ਸਵਿਟਜ਼ਰਲੈਂਡ ਨੇ ਰੋਜ਼ਾਨਾ ਪੰਜਾਬ ਟਾਇਮਜ਼ ਨਾਲ ਗੱਲ ਕਰਦੇ ਹੋਏ ਕਿਹਾ ਕਿ ਆਜ਼ਾਦੀ ਦੇ 68 ਸਾਲ ਬੀਤ ਜਾਣ ’ਤੇ ਵੀ ਭਾਰਤ ਵਿੱਚ ਮਨੁੱਖੀ ਅਧਿਕਾਰਾਂ ਦਾ ਘਾਣ ਹੋ ਰਿਹਾ ਹੈ। ਕਈ ਸਾਲਾਂ ਤੋਂ ਇਨਸਾਫ ਦੀ ਉਡੀਕ ਕਰ ਰਹੀ ਸਿੱਖ ਕੌਮ ਨੂੰ ਇਨਸਾਫ ਨਹੀਂ ਮਿਲ ਰਿਹਾ। ਇਸੇ ਸਬੰਧ ਵਿੱਚ 21 ਅਗਸਤ ਨੂੰ 11 ਵਜੇ ਯੂਐਨਓ ਵਿਖੇ ਸਿੱਖਾਂ ਦਾ ਇੱਕ ਵਫਦ ਜਿਸ ਵਿੱਚ ਜਰਮਨ, ਸਵਿਟਜ਼ਰਲੈਂਡ ਅਤੇ ਯੂਕੇ ਦੇ ਸਿੱਖ ਵੀਰ ਹਿੱਸਾ ਲੈ ਕੇ ਮਨੁੱਖੀ ਅਧਿਕਾਰਾਂ ਦੇ ਸਬੰਧ ਵਿੱਚ ਮਨੁੱਖੀ ਅਧਿਕਾਰਾਂ ਸੰਗਠਨ ਦੇ ਆਗੂਆਂ ਨਾਲ ਵਿਚਾਰਾਂ ਕਰਨਗੇ ਕਿ ਕਿਵੇਂ ਬਾਪੂ ਸੂਰਤ ਸਿੰਘ ਖਾਲਸਾ ਜਿਹੜੇ ਪਿਛਲੇ ਮਹੀਨਿਆਂ ਤੋਂ ਸ਼ਾਂਤਮਈ ਢੰਗ ਨਾਲ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਮੂਹ ਕੈਦੀਆਂ ਦੀ ਰਿਹਾਈ ਲਈ ਭੁੱਖ ਹੜਤਾਲ ’ਤੇ ਬੈਠੇ ਹਨ, ਪਰ ਸਰਕਾਰ ਅੱਖਾਂ ਬੰਦ ਕਰ ਕੇ ਬੈਠੀ ਹੈ।

WRITTEN BY