ਖੰਨਾ, 20 ਅਗਸਤ (ਕੇ ਐਲ ਸਹਿਗਲ)- ਪੰਜਾਬ ਭਰ ਦੇ ਹਜ਼ਾਰਾਂ ਮਿਡ-ਡੇ-ਮੀਲ ਦਫਤਰੀ ਮੁਲਾਜਮਾਂ ’ਤੇ ਕੁ¤ਕ ਵਰਕਰਾਂ ਵਿ¤ਚ ਉਸ ਸਮੇਂ ਜਬਰਦਸਤ ਰੋਸ ਫੈਲ ਗਿਆ ਜਦੋਂ ਉਹਨਾਂ ਨੂੰ ਸਿੱਖਿਆ ਮੰਤਰੀ ਨਾਲ ਹੋਣ ਵਾਲੀ ਪੈਨਲ ਮੀਟਿੰਗ ਵਿ¤ਚ ਆਪਣੀਆਂ ਮੰਗਾਂ ਰ¤ਖਣ ਲਈ ਸਮਾਂ ਨਹੀ ਦਿ¤ਤਾ ਗਿਆ ।ਜਿਕਰਯੋਗ ਹੈ ਕਿ ਸਿਖਿਆ ਮੰਤਰੀ ਵ¤ਲੋਂ ਵ¤ਖ-ਵ¤ਖ ਜਥੇਬੰਦੀਆਂ ਨੂੰ 25 ਅਗਸਤ ਨੂੰ ਪੈਨਲ ਮੀਟਿੰਗ ਲਈ ਆਪਣੇ ਚੰਡੀਗੜ ਸਥਿਤ ਦਫਤਰ ਵਿਖੇ ਸ¤ਦਾ ਦਿ¤ਤਾ ਗਿਆ। ਪਰ ਲੰਬੇ ਸਮੇਂ ਤੋਂ ਸ਼ੰਘਰਸ਼ ਕਰ ਰਹੇ ਮਿਡ-ਡੇ-ਮੀਲ ਦਫਤਰੀ ਕਰਮਚਾਰੀਆਂ ਤੇ ਕੁ¤ਕ ਵਰਕਰ ਜਥੇਬੰਦੀਂ ਦੇ ਆਗੂਆਂ ਨੂੰ ਇ¤ਕ ਵਾਰ ਫਿਰ ਅਣਗੌਲਿਆਂ ਕਰ ਦਿ¤ਤਾ ਗਿਆ। ਇਸਦੇ ਰੋਸ ਵਜੋਂ ਸਮੂਹ ਮਿਡ-ਡੇ-ਮੀਲ ਦਫਤਰੀ ਮੁ¤ਲਾਜਮਾ ਤੇ ਕੁ¤ਕ ਵਰਕਰਾਂ ਵ¤ਲੋਂ ਸਿਖਿਆ ਮੰਤਰੀ ਦੇ ਹਲਕੇ ਰੋਪੜ ਵਿਖੇ 23 ਅਗਸਤ ਨੂੰ ਸੂਬਾ ਪ¤ਧਰੀ ਰੋਸ ਰੈਲੀ ਦਾ ਐਲਾਨ ਕਰ ਦਿ¤ਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇਹੋਏ ਸੂਬਾ ਪ੍ਰਧਾਨ ਪ੍ਰਵੀਨ ਸ਼ਰਮਾਂ ਨੇ ਦ¤ਸਿਆ ਕਿ ਸਰਕਾਰ ਉਹਨਾ ਦੀਆ ਮੰਗਾ ਪ੍ਰਤੀ ਗੰਭੀਰ ਨਹੀ ਹੈ ਇਸ ਕਰਕੇ ਸਰਕਾਰ ਮੀਟਿੰਗ ਲਈ ਸਮਾਂ ਦੇਣ ਤੋਂ ਵੀ ਭ¤ਜ ਰਹੀ ਹੈ।ਉਹਨਾ ਨੂੰ ਪਹਿਲਾਂ 8 ਫਰਵਰੀ ਨੂੰ ਬਠਿੰਡਾ ਵਿਖੇ ਜਿਲਾ ਮੈਜਿਸਟਰੇਟ ਵ¤ਲੋਂ ਮੁ¤ਖ ਮੰਤਰੀ ਨਾਲ ਲਿਖਤੀ ਮੀਟਿੰਗ ਦਾ ਸਮਾਂ ਦੇ ਕੇ ਮੀਟਿੰਗ ਨਹੀ ਕਰਵਾਈ ਗਈ ਤੇ ਫਿਰ ਧੂਰੀ ਵਿਖੇ ਵੀ ਲਿਖਤੀ ਤੌਰ ਤੇ ਮੀਟਿੰਗ ਦੇ ਕੇ ਧਰਨਾ ਚੁਕਵਾਇਆ ਗਿਆ ਪਰ ਬਾਅਦ ਵਿ¤ਚ ਉਹਨਾ ਦੀ ਜਥੇਬੰਦੀ ਨੂੰ ਸਮਾਂ ਨਹੀ ਦਿ¤ਤਾ ਗਿਆ ।ਉਹਨਾ ਦ¤ਸਿਆ ਕਿ ਉਹਨਾ ਨੂੰ ਵਿਭਾਗ ਵਿ¤ਚ ਸ¤ਭ ਤੋਂ ਘ¤ਟ ਤਨਖਾਹ ਦੇ ਕੇ ਕੰਮ ਲਿਆ ਜਾ ਰਿਹਾ ਹੈ ਤੇ 8 ਸਾਲ ਨੌਕਰੀ ਤੋਂ ਬਾਅਦ ਵੀ ਸੇਵਾਵਾਂ ਪ¤ਕੀਆ ਨਹੀ ਕੀਤੀਆਂ ਜਾ ਰਹੀਆਂ । ਕੁ¤ਕ ਵਰਕਰਾਂ ਨੂੰ ਮਹਿਜ 35 ਰੁਪਏ ਦਿਹਾੜੀ ਦੇ ਕੇ ਉਹਨਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ। ।ਜਥੇਬੰਦੀ ਲੰਬੇ ਸਮੇਂ ਤੋਂ ਕੁ¤ਕ ਵਰਕਰਾਂ ਲਈ ਘ¤ਟੋ-ਘ¤ਟ ਉਜ਼ਰਤ ਦਾ ਕਾਨੂੰਨ ਲਾਗੂ ਕਰਨ ਦੀ ਮੰਗ ਕਰਦੀ ਆ ਰਹੀ ਹੈ। ਇਸ ਲਈ ਜਥੇਬੰਦੀ ਨੇ ਸਰਕਾਰ ਦੇ ਇਸ ਪ¤ਖਪਾਤੀ ਵਤੀਰੇ ਖਿਲਾਫ ਸ਼ੰਘਰਸ਼ ਵਿ¤ਢਣ ਦਾ ਐਲਾਨ ਕਰ ਦਿ¤¤ਤਾ ਹੈ ।ਅਗਰ ਸਰਕਾਰ ਵ¤ਲੋਂ ਉਹਨਾ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਪੰਜ਼ਾਬ ਭਰ ਦੇ 50 ਹਜ਼ਾਰ ਦੇ ਕਰੀਬ ਮਿਡ-ਡੇ-ਮੀਲ ਦਫਤਰੀ ਮੁ¤ਲਾਜਮ ਤੇ ਕੁ¤ਕ-ਵਰਕਰ ਸਰਕਾਰ ਨੂੰ 2017 ਦੀਆਂ ਚੋਣਾ ਵਿ¤ਚ ਸਬਕ ਸਿਖਾਉਣ ਲਈ ਤਿਆਰ ਹਨ। ਇਸ ਸਮੇਂ ਰਾਜ ਪਾਲ, ਪਰਮਜੀਤ ਕੌਰ , ਤਨਵੀਰ ਕੌਰ, ਸੁਖਜੀਤ ਕੌਰ, ਸਿਮਰਨਜੀਤ ਕੌਰ, ਮਨਦੀਪ ਕੌਰ, ਗੁਰਪ੍ਰੀਤ ਸਿੰਘ, ਹਰਦੀਪ ਸਿੰਘ, ਸੰਜੀਵ ਕੁਮਾਰ, ਸਵੀਤਾ, ਹਰਜੀਤ ਕੌਰ ਆਦਿ ਹਾਜ਼ਰ ਸਨ।



