ਸ਼ਿਕਾਗੋ, 19 ਅਗਸਤ (ਪੀ. ਟੀ.)- ਆਪਣੀ ਸਜ਼ਾ ਪੂਰੀ ਕਰ ਚੁ¤ਕੇ ਜੇਲ੍ਹਾਂ ਵਿਚ ਬੰਦ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਕਰ ਰਹੇ ਬਾਪੂ ਸੂਰਤ ਸਿੰਘ ਖਾਲਸਾ ਦੇ ਜਵਾਈ ਭਾਈ ਸਤਵਿੰਦਰ ਸਿੰਘ ਦਾ ਬੀਤੇ ਕ¤ਲ੍ਹ ਬੇਰਹਿਮੀ ਨਾਲ ਅਮਰੀਕਾ ਵਿਚ ਕਤਲ ਕਰ ਦਿ¤ਤਾ ਗਿਆ। ਇਸ ਘਟਨਾ ਦੇ ਬਾਅਦ ਤੋਂ ਪੂਰੇ ਪਰਿਵਾਰ ਤੇ ਸਿ¤ਖ ਭਾਈਚਾਰੇ ਵਿਚ ਸੋਗ ਦੀ ਲਹਿਰ ਹੈ। ਇਸ ਦੇ ਨਾਲ ਹੀ ਭਾਈ ਸਤਵਿੰਦਰ ਸਿੰਘ ਦੀ ਬੇਟੀ ਦੀ ਆਪਣੇ ਪਿਤਾ ਨੂੰ ਲਿਖੀ ਮੋਹ ਤੇ ਦਰਦ ਨਾਲ ਭਿ¤ਜੀ ਆਖਰੀ ਚਿ¤ਠੀ ਸੋ
ਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਹੈ। ਸੋਸ਼ਲ ਮੀਡੀਆ ‘ਤੇ ਪਾਈ ਇਸ ਪੋਸਟ ਵਿਚ ਭਾਈ ਸਤਵਿੰਦਰ ਸਿੰਘ ਦੀ ਧੀ ਹਰਮਨ ਕੌਰ ਸਿ¤ਧੂ ਨੇ ਆਪਣੇ ਦਰਦ ਨੂੰ ਬਿਆਨ ਕਰਦਿਆਂ ਕਿਹਾ ਕਿ ਉਸ ਦੇ ਲਈ ਉਸ ਦਾ ਪਿਤਾ ਹੀ ਸਾਰੀ ਦੁਨੀਆ ਸੀ।ਇਸ ਪੋਸਟ ਦੇ ਨਾਲ ਆਪਣੀ ਬਚਪਨ ਦੀ ਤਸਵੀਰ ਸਾਂਝੀ ਕਰਕੇ ਹਰਮਨ ਨੇ ਆਪਣੇ ਪਿਤਾ ਨਾਲ ਕੀਤੀਆਂ ਆਪਣੀਆਂ ਸ਼ਰਾਰਤਾਂ ਨੂੰ ਯਾਦ ਕੀਤਾ। ਹਰਮਨ ਨੇ ਲਿਖਿਆ ਪਤਾ ਨਹੀਂ ਇਹ ਕੀ ਹੋਇਆ ਅਤੇ ਕਿਉਂ ਹੋਇਆ ਪਰ ਅਜਿਹਾ ਨਹੀਂ ਹੋਣਾ ਚਾਹੀਦਾ ਸੀ। ਹਰਮਨ ਨੇ ਇਕ ਸਮਝਦਾਰ ਧੀ ਵਾਂਗ ਆਪਣੇ ਪਿਤਾ ਨਾਲ ਵਾਅਦਾ ਕੀਤਾ ਹੈ ਕਿ ਉਹ ਆਪਣੀ ਮਾਂ ਦਾ ਖਿਆਲ ਰ¤ਖੇਗੀ।ਭਾਈ ਸਤਵਿੰਦਰ ਸਿੰਘ ਆਪਣੇ ਪਿ¤ਛੇ ਦੋ ਧੀਆਂ, ਬੇਟੇ ਅਤੇ ਪਤਨੀ ਨੂੰ ਛ¤ਡ ਗਏ ਹਨ।



