Skip to content
Independent perspectives. Global stories.
BREAKING

ਗਾਇਕ ਕੰਵਰ ਗਰੇਵਾਲ ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ ’ਚ ਅਗਸਤ, ਸਤੰਬਰ ਅਕਤੂਬਰ ਤੱਕ ਕਰਨਗੇ ਸ਼ੋਅ

Share this story

ਸੈਕਰਾਮੈਂਟੋ, 19 ਅਗਸਤ (ਪੀ. ਟੀ. ਬਿਊਰੋ)- ਜਸਪ੍ਰੀਤ ਸਿੰਘ ਅਟਾਰਟੀ ਜੀ ਨੇ ਮੈਨੂੰ ਅਮਰੀਕਾ ਵਸਤੇ ਪੰਜਾਬੀਆਂ ਦੇ ਰੂਬਰੂ ਕਰਾਉਣ ਲਈ ਜੋ ਕਾਨੂੰਨੀ ਢੰਗ ਵਰਤਦਿਆ ਮੈਨੂੰ ਅਮਰੀਕਾ ਦਾ ਪੀ. 3 ਵੀਜ਼ਾ ਦਿਵਾਇਆ, ਉਸ ਲਈ ਮੈਂ ਉਨ੍ਹਾਂ ਦਾ ਬਹੁਤ ਧੰਨਵਾਦੀ ਹਾਂ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੂਫ਼ੀ ਗਾਇਕੀ ’ਚ ਨਾਮਣਾ ਖੱਟਣ ਵਾਲੇ ਵਿਸ਼ਵ ਪ੍ਰਸਿੱਧ ਗਾਇਕ ਕੰਵਰ ਗਰੇਵਾਲ ਨੇ ਕੁਆਲਟੀ ਰੈਸਟੋਰੈਂਟ ਹਿਕਸਵੈਲ (ਨਿਊਯਾਰਕ) ਵਿਖੇ ਪ੍ਰੈਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿ ਮੈਂ ਵਾਅਦਾ ਕਰਦਾ ਹਾਂ ਕਿ ਮੈਂ ਹਮੇਸ਼ਾ ਸਾਫ਼ ਸੁਥਰੀ ਗਾਇਕੀ ਹੀ ਗਾਉਂਦਾ ਰਹਾਂਗਾ। ਉਨ੍ਹਾਂ ਪੱਤਰਕਾਰਾਂ ਵੱਲੋਂ ਪੁੱਛੇ ਇਕ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਉਹ ਬਚਪਨ ਤੋਂ ਹੀ ਗਾਇਕੀ ਨਾਲ ਜੁੜੇ ਹੋਏ ਹਨ। ਉਹ ਜਦੋਂ ਵੀ ਸਟੇਜ਼ ’ਤੇ ਗਾਉਂਦੇ ਹਨ ਤਾਂ ਆਪਣੀ ਗਾਇਕੀ ਰਾਹੀਂ ਇਕ ਪ੍ਰਮਾਤਮਾ ਦੀ ਗੱਲ ਕਰਦੇ ਹਨ ਅਤੇ ਉਸਦੇ ਲੜ੍ਹ ਲੱਗਣ ਲਈ ਪ੍ਰੇਰਦੇ ਹਨ। ਉਨ੍ਹਾਂ ਇਸ ਮੌਕੇ ਕੁਝ ਗੀਤ ਵੀ ਗਾ ਕੇ ਸੁਣਾਏ। ਉਨ੍ਹਾਂ ਸਾਰੇ ਸਰੋਤਿਆਂ ਨੂੰ ਸ਼ੋਆਂ ਵਿਚ ਵੱਧ ਚੜ੍ਹ ਕੇ ਆਉਣ ਦੀ ਅਪੀਲ ਕੀਤੀ। ਇਸ ਮੌਕੇ ਬੌਬੀ ਕੁਮਾਰ ਨੇ ਕਿਹਾ ਕਿ ਪੰਜਾਬ ਦੀ ਧਰਤੀ ਦਾ ਜੰਮਪਲ ਸ: ਜਸਪ੍ਰੀਤ

ਸਿੰਘ ਅਟਾਰਟੀ ਬਹੁਤ ਹੀ ਮਿਹਨਤੀ ਤੇ ਉਦਮ ਵਾਲਾ ਇਨਸਾਨ ਹੈ । ਉਨ੍ਹਾਂ ਕਿਹਾ ਕਿ ਹਜ਼ਾਰਾਂ ਵਿਅਕਤੀਆਂ ਨੂੰ ਅਮਰੀਕਾ ‘ਚ ਪੱਕਿਆ ਕਰਾਉਣ ਦੇ ਨਾਲ ਨਾਲ ਉਨ੍ਹਾਂ ਪੰਜਾਬੀ ਗਾਇਕਾਂ, ਫਿਲਮੀ ਐਕਟਰਾਂ, ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਆਗੂਆਂ ਨੂੰ ਅਮਰੀਕਾ ਦੇ ਵੀਜ਼ੇ ਦਿਵਾਉਣ ਵਿਚ ਜੋ ਮਾਰਕਾ ਮਾਰਿਆ, ਉਹ ਆਪਣੇ ਆਪ ਵਿਚ ਹੀ ਇਕ ਮਿਸਾਲ ਹੈ। ਇਸ ਮੌਕੇ ਪ੍ਰਮੋਟਰ ਬਿੱਟੂ ਭੁੱਲਰ, ਰਣਧੀਰ ਬਰਾੜ, ਟੋਨੀ, ਕਾਲਾ ਜੰਡੀ, ਲਖਵੀਰ ਸਿੰਘ ਨੇ ਕਿਹਾ ਕਿ ਕਨਵਰ ਗਰੇਵਾਲ ਨੂੰ ਵੀਜ਼ਾ ਦੁਆ ਕੇ ਸਿੱਧ ਕਰ ਦਿੱਤਾ ਹੈ, ਉਹ ਉਚ ਕੋਟੀ ਦੇ ਵਕੀਲ ਹਨ। ਉਨ੍ਹਾਂ ਕਿਹਾ ਕਿ ਸਾਡੇ ਵਕੀਲ ਜਸਪ੍ਰੀਤ ਸਿੰਘ ਅਟਾਰਨੀ ਜੇ ਨਾ ਹੁੰਦੇ ਤਾਂ ਕਨਵਰ ਗਰੇਵਾਲ ਨੂੰ ਕਦੇ ਵੀ ਅਮਰੀਕਾ ਦਾ ਨਾ ਮਿਲਦਾ। ਇਸ ਮੌਕੇ ਸ: ਜਸਪ੍ਰੀਤ ਸਿੰਘ ਅਟਾਰਨੀ ਨੇ ਦੱਸਿਆ ਕਿ ਗਾਇਕ ਕਨਵਰ ਗਰੇਵਾਲ ਜਿਥੇ ਅਮਰੀਕਾ ਦੇ ਵੱਖ ਵੱਖ ਸ਼ਹਿਰਾਂ ‘ਚ ਪੰਜਾਬੀ ਗਾਇਕੀ ਦਾ ਮੁਜ਼ਾਹਰਾ ਕਰਨਗੇ, ਉਥੇ ਅਮਰੀਕਾ ਵਾਸੀਆਂ ਵਲੋਂ ਗਾਇਕ ਕਨਵਰ ਗਰੇਵਾਲ ਦੀ ¦ਮੇ ਸਮੇਂ ਤੋਂ ਕੀਤੀ ਜਾ ਰਹੀ ਉਡੀਕ ਨੂੰ ਖਤਮ ਕਰਨਗੇ। ਇਸ ਮੌਕੇ ਉਨ੍ਹਾਂ ਨਾਲ ਬੌਬੀ ਕੁਮਾਰ, ਬਿੱਟੂ ਭੁੱਲਰ, ਰਣਧੀਰ ਬਰਾੜ, ਟੋਨੀ, ਕਾਲਾ ਜੰਡੀ, ਦਲਜੀਤ, ਲਖਵੀਰ ਸਿੰਘ ਸਿੰਘ, ਗੁਰਮੀਤ ਸਿੰਘ, ਡੇਵਿਡ, ਲਖਵੀਰ ਜੌਹਲ, ਹੈਰੀ ਪਵਾਰ, ਰਵੀ ਸੰਧੂ, ਨਿਰਮਲ ਸਿੰਘ, ਬੂਟਾ ਚੀਮਾ, ਦੀਪਕ ਬਾਂਸਲ, ਗੈਰੀ ਬਰਾੜ, ਸਾਬੀ ਘੁੰਮਣ, ਰਾਜਨ ਸਿੱਧੂ, ਲਾਡੀ ਬਾਜਵਾ, ਗੁਰਮੀਤ ਬੁੱਟਰ, ਕੁਲਵੰਤ ਦਿਓਲ, ਕਾਰੀ ਕਪੂਰਥਲਾ ਤੋਂ ਇਲਾਵਾ ਸਪੋਰਟਸ ਕਲੱਬ ਨਿਊਯਾਰਕ, ਮਾਲਵਾ ਬ੍ਰਰਦਜ਼ ਐਸੋਸੀਏਸ਼ਨ, ਪੀਟੀਸੀ, ਗਲੋਬਰ ਪੰਜਾਬ, ਜਸ ਪੰਜਾਬੀ ਆਦਿ ਦੇ ਨੁਮਾਇੰਦੇ ਹਾਜ਼ਰ ਸਨ। ਇਥੇ ਦੱਸਣਯੋਗ ਹੈ ਕਿ ਸ: ਜਸਪ੍ਰੀਤ ਸਿੰਘ ਅਟਾਰਨੀ ਨੇ ਇਸ ਤੋਂ ਪਹਿਲਾਂ ਗਾਇਕ ਗੁਰਦਾਸ ਮਾਨ, ਮਿਸ ਪੂਜਾ, ਮੀਕਾ, ਬੱਬੂ ਮਾਨ, ਅਮਰਿੰਦਰ ਗਿੱਲ, ਕੁਲਵਿੰਦਰ ਬਿੱਲਾ, ਮਮਤਾ ਜੋਸ਼ੀ, ਹਰਭਜਨ ਮਾਨ, ਜਸਵਿੰਦਰ ਬਰਾੜ, ਸ਼ੈਰੀ ਮਾਨ, ਜੈਜੀ.ਬੀ. ਆਦਿ ਬਹੁਤ ਸਾਰੇ ਗਾਇਕਾਂ ਨੂੰ ਵੀ ਪੀ.3 ਵੀਜਾ ਦੁਆ ਚੁੱਕੇ ਹਨ। ਜਸਪ੍ਰੀਤ ਸਿੰਘ ਅਟਾਰਨੀ ਜੀ ਫਿਲਮੀ ਅਦਾਦਾਰ ਧਰਮਿੰਦਰ ਜੀ ਦੇ ਵੀ ਕਾਨੂੰਨੀ ਸਲਾਹਕਾਰ ਹਨ। ਜਸਪ੍ਰੀਤ ਸਿੰਘ ਅਟਾਰਨੀ ਐਟ ਲਾਅ ਨਾਲ ਫੋਨ ਨੰਬਰਾਂ 510 657 6444 (ਫਰੀਮਾਂਟ), 559 271 5511 (ਫਰਿਜ਼ਨੋਂ), 916 372 4440 (ਸੈਕਰਾਮੈਂਟੋ) ਅਤੇ 718 533 8444 (ਨਿਊਯਾਰਕ) ’ਤੇ ਕਾਲ ਕਰਕੇ ਇੰਮੀਗ੍ਰੇਸ਼ਨ ਦੇ ਕਿਸੇ ਵੀ ਮਸਲੇ ਤੇ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ।

WRITTEN BY