Skip to content
Independent perspectives. Global stories.
BREAKING

ਧਨੌਲਾ ਦੇ ਪ੍ਰਸਿੱਧ ਦੀਪਕ ਢਾਬੇ ’ਤੇ ਇਨਕਮ ਟੈਕਸ ਵਿਭਾਗ ਦਾ ਛਾਪਾ

Share this story

d70789620 ਧਨੌਲਾ, 18 ਅਗਸਤ (ਸਰਾਜ ਘਨੌਰ)- ਧਨੌਲਾ ਵਿਖੇ 64 ਨੰਬਰ ਨੈਸ਼ਨਲ ਹਾਈਵੇ ਤੇ ਸਥਿਤ ਮਸ਼ਹੂਰ ਦੀਪਕ ਢਾਬੇ ਤੇ ਮੰਗਲਵਾਰ ਦੁਪਿਹਰ ਸਮੇਂ ਇਨਕਮ ਟੈਕਸ ਵਿਭਾਗ ਨੇ ਛਾਪਾ ਮਾਰਿਆ। ਦਰਜਨਾ ਦੇ ਕਰੀਬ ਵਿਭਾਗ ਦੇ ਅਧਿਕਾਰੀਆਂ ਨੇ ਭਾਰੀ ਪੁਲਿਸ ਫੋਰਸ ਸਮੇਤ ਢਾਬੇ ਤੇ ਬਾਰੀਕੀ ਨਾਲ ਜਾਂਚ ਸ਼ੁਰੂ ਕੀਤੀ।  ਜਾਣਕਾਰੀ ਅਨੁਸਾਰ ਪਟਿਆਲਾ ਡੀਵਜਨਲ ਕਮਿਸ਼ਨਰ ਇੰਨਕਮ ਟੈਕਸ ਸ਼੍ਰ: ਜਗਤਾਰ ਸਿੰਘ ਦੇ ਦਿਸ਼ਾ ਨਿਰਦੇਸ਼ਾ ਤੇ ਜੁਆਇੰਟ ਕਮਿਸ਼ਨਰ ਸ਼੍ਰੀ ਧੀਰਜ ਗਰਗ ਦੀ ਅਗਵਾਈ ਹੇਠ ਡੀ.ਸੀ. ਸੰਗਰੂਰ ਸ਼੍ਰੀ ਗੌਰਵ ਨੇ ਟੀਮ ਵਿੱਚ ਸ਼ਾਮਿਲ ਆਈ.ਟੀ.ਉ.  ਸ਼੍ਰ: ਹਾਕਮ ਸਿੰਘ, ਸ਼੍ਰ: ਬਿਕਰਮ ਸਿੰਘ, ਸ਼੍ਰੀ ਜੁਡੈਜਾ ਸਮੇਤ ਦਰਜਨ ਭਰ ਇੰਸਪੈਕਟਰਾਂ ਨੇ ਇੱਕੋ ਸਮੇਂ ਇਨੋਵਾਂ ਗੱਡੀਆ ਰਾਹੀਆ ਦੁਪਿਹਰ ਸਮੇਂ ਛਾਪਾ ਮਾਰਿਆ, ਘੰਟਿਆ

ਬੰਧੀ ਵਿਭਾਗ ਦੇ ਅਧਿਕਾਰੀਆਂ ਨੇ ਵਿਭਾਗੀ ਕਾਰਵਾਈ ਸ਼ੁਰੂ ਕੀਤੀ ਹੋਈ ਸੀ, ਜਿਹੜੀ ਦੇਰ ਸ਼ਾਮ ਤੱਕ ਚੱਲਦੀ ਰਹੀ। ਭਾਵੇ ਕਿ ਇਸ ਅਚਾਨਕ ਪਏ ਛਾਪੇ ਬਾਰੇ ਕਿਸੇ ਨੂੰ ਕੰਨ੍ਹਾ ਤੱਕ ਭਿਣਕ ਨਹੀਂ ਸੀ ਲੱਗਣ ਦਿੱਤੀ ਗਈ।  ਪਰ ਇਸ ਬਾਰੇ ਪਤਾ ਚੱਲਦਿਆ ਹੀ ਜਿੱਥੇ ਥਾਣਾ ਧਨੌਲੇ ਦੇ ਐਸ.ਐਚ.ਉ. ਸ੍ਰ: ਸਰਦਾਰਾ ਸਿੰਘ ਪੁਲਿਸ ਪਾਰਟੀ ਸਮੇਤ ਪਹੁੰਚੇ, ਉੱਥੇ ਹੀ ਇਲਾਕੇ ਦੀ ਅਕਾਲੀ ਲੀਡਰਸਿਪ ਨੇ ਪਹੁੰਚਣਾ ਸ਼ੁਰੂ ਕਰ ਦਿੱਤਾ। ਦੇਰ ਸ਼ਾਮ ਟੀਮ ਵਿੱਚ ਸ਼ਾਮਿਲ ਇੱਕ ਅਧਿਕਾਰੀ ਨੇ ਬਾਹਰ ਨਿਕਲ ਦਿਆ ਹੀ ਭਾਵੇ ਮੀਡੀਆ ਤੋਂ ਦੂਰੀ ਬਣਾਈ ਰੱਖੀ, ਪਰ ਉੱਥੇ ਹੀ ਅਧਿਕਾਰੀ ਨੇ ਆਪਣਾ ਨਾਮ ਨਾਂਅ ਛਾਪਣ ਦੀ ਸ਼ਰਤ ਤੇ ਦੱਸਿਆ ਕਿ ਇਹ ਰੁਟੀਨ ਦੀ ਕਾਰਵਾਈ ਹੈ, ਫਿਲਹਾਲ ਵਿਭਾਗ ਦੇ ਸਾਰੇ ਅਧਿਕਾਰੀ ਪ੍ਰਾਪਤ ਹੁੰਦੀ ਇੰਨਕਮ ਤੇ ਹੋਰ ਜਾਇਦਾਦ ਦੇ ਵੇਰਵੇ ਇਕੱਠੇ ਕਰਨ ਵਿੱਚ ਜੁੱਟੇ ਹੋਏ ਹਨ। ਇਸ ਚੱਲੀ ਮੁਹਿੰਮ ਦਾ ਪਤਾ ਲੱਗਦੇ ਹੀ ਧਨੌਲਾ ਮੰਡੀ ਅੰਦਰ ਸਮੁੱਚੇ ਦੁਕਾਨਦਾਰਾ ਨੇ ਆਪਣੀਆ ਦੁਕਾਨਾ ਤੇ ਹੋਰ ਵਪਾਰਕ ਅਦਾਰੇ ਬੰਦ ਕਰਕੇ ਢਾਬੇ ਤੇ ਜੁੜਨੇ ਸ਼ੁਰੂ ਹੋ ਗਏ। ਮਗਰ ਇਨਕਮ ਟੈਕਸ ਵਿਭਾਗ ਨਾਲ ਪੁੱਜੀ ਪੁਲਿਸ ਫੋਰਸ ਨੇ ਕਿਸੇ ਵੀ ਬਾਹਰਲੇ ਵਿਅਕਤੀ ਨੂੰ ਢਾਬੇ ਅੰਦਰ ਨਹੀਂ ਜਾਣ ਦਿੱਤਾ ਗਿਆ। ਖਬਰ ਲਿਖੇ ਜਾਣ ਤੱਕ ਵਿਭਾਗ ਦੇ ਕਾਰਵਾਈ ਜਾਰੀ ਸੀ। 

WRITTEN BY