Skip to content
Independent perspectives. Global stories.
BREAKING

ਮੋਦੀ ਅੱਜ ਤੋਂ ਯੂਏਈ ਦੇ ਦੋ ਦਿਨਾਂ ਦੇ ਦੌਰੇ ’ਤੇ

Share this story

ਆਬੂਧਾਬੀ/ਨਵੀਂ ਦਿੱਲੀ, 16 ਅਗਸਤ (ਪੀ. ਟੀ.)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਦੋ ਦਿਨਾਂ ਦੌਰੇ ‘ਤੇ ਸੰਯੁਕਤ ਅਰਬ ਅਮੀਰਾਤ ਪਹੁੰਚ ਰਹੇ ਹਨ।ਆਪਣੇ ਯੂਏਈ ਦੌਰੇ ਦੇ ਦੌਰਾਨ ਉਹ ਪਰਵਾਸੀ ਭਾਰਤੀਆਂ ਨੂੰ ਸੰਬੋਧਿਤ ਕਰਨਗੇ।ਬੀਤੇ 34 ਸਾਲਾਂ ‘ਚ ਇਹ ਪਹਿਲੀ ਵਾਰ ਕਿਸੇ ਭਾਰਤੀ ਪ੍ਰਧਾਨ ਮੰਤਰੀ ਦਾ ਦੌਰਾ ਹੋਣ ਜਾ ਰਿਹਾ ਹੈ। ਮੋਦੀ ਊਰਜਾ ਤੇ ਵਪਾਰ ਦੇ ਖੇਤਰ ‘ਚ ਸਹਿਯੋਗ ਵਧਾਉਣ ਤੇ ਭਾਰਤ ‘ਚ ਯੂਏਈ ਦੇ ਨਿਵੇਸ਼ਕਾਂ ਨੂੰ ਆਕਰਸ਼ਤ ਕਰਨ ਦੀ ਕੋਸ਼ਿਸ਼ ਕਰਨਗੇ।ਇਸ ਤੋਂ ਪਹਿਲਾਂ 1981 ’ਚ ਤਤਕਾਲੀਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਯੂਏਈ ਦਾ ਦੌਰਾ ਕੀਤਾ ਸੀ।

WRITTEN BY