ਫਿਰੋਜ਼ਪੁਰ, 13 ਅਗਸਤ (ਵਿਜੇ ਕੱਕੜ)- ਭਾਖੜਾ ਡੈਮ ਦੇ ਫਲੱਡ ਗੇਟ ਖੋਲ੍ਹਣ ਦੇ ਨਾਲ ਸਤਲੁਜ ਵਿੱਚ ਲਗਾਤਾਰ ਵੱਧ ਰਹੇ ਪਾਣੀ ਦੇ ਪੱਧਰ ਦੇ ਨਾਲ ਪੰਜਾਬ ਦੇ ਦਰਿਆਈ ਇਲਾਕੇ ਵਿੱਚ ਪੈਂਦੇ ਪਿੰਡਾਂ ਵਿੱਚ ਹੜ੍ਹ ਦੀ ਸਥਿਤੀ ਦੇਖਣ ਨੂੰ ਮਿਲ ਰਹੀ ਹੈ ਅਤੇ ਜਿਸ ਦੇ ਨਾਲ ਜਿੱਥੇ ਕਿਸਾਨਾਂ ਦੀ ਫਸਲ ਤਬਾਹ ਹੋ ਰਹੀ ਹੈ ਉਥੇ ਨਾਲ ਹੀ ਲੋਕਾਂ ਦੇ ਜਾਨ ਮਾਲ ਦੇ ਨੁਕਾਸਨ ਦੀਆਂ ਖਬਰਾਂ ਵੀ ਅਖਬਾਰਾਂ ਦੀਆਂ ਸੁਰਖੀਆਂ ਬਣ ਰਹੀਆਂ ਹਨ। ਸਰਹੱਦੀ ਜਿਲ੍ਹਾ ਫਿਰੋਜ਼ਪੁਰ ਦੇ ਪ੍ਰਸ਼ਾਸਨ ਵੱਲੋਂ ਹਰ ਸਾਲ ਦੀ ਤਰ੍ਹਾ ਹੱੜ੍ਹ ਨਾਲ ਨੱਜਿਠਣ ਦੇ ਸਾਰੇ ਪ੍ਰਬੰਧ ਮੁਕੰਮਲ ਹੋਣ ਦੇ ਦਾਅਵੇ ਅੱਜ ਉਸ ਵੇਲੇ ਖੋਖਲੇ ਸਾਬਤ ਹੁੰਦੇ ਨਜ਼ਰ ਆਏ ਜਦੋਂ ਹਿੰਦ ਪਾਕਿ ਬਾਰਡਰ ਦੇ ਨਜ਼ਦੀਕ ਪੈਂਦੇ ਪਿੰਡ ਗੱਟੀ ਰਾਜੋ ਕੇ, ਟੇਡੀਵਾਲਾ ਅਤੇ ਨੇੜਲੇ ਪਿੰਡਾਂ ਵਿੱਚ ਨਾ ਕੇਵਲ ਸਤਲੁਜ
ਦਰਿਆ ਦੇ ਪਾਣੀ ਦੇ ਵੱਧਣ ਨਾਲ ਹੜ੍ਹ ਦੇ ਗੰਭੀਰ ਹਲਾਤ ਪੈਦਾ ਹੋ ਗਏ ਸਗੋਂ ਨਾਲ ਹੀ ਇਨ੍ਹਾਂ ਪਿੰਡਾਂ ਦੀ ਆਵਾਜਾਈ ਲਈ ਬਣਿਆ ਗੱਟੀ ਰਾਜੋ ਕੇ ਦਾ ਇੱਕੋ-ਇਕੋ ਪੁਲ ਵੀ ਪਾਣੀ ਦੇ ਤੇਜ ਵਹਾ ਨੁੰ ਨਾ ਸਹਿਦੇ ਹੋਇਆ ਦਰਿਆ ਵਿੱਚ ਰੁੜ ਗਿਆ।ਇਸ ਗੱਲ ਦੀ ਖੱਬਰ ਮਿਲਣ ਤੇ ਬੇਸ਼ੱਕ ਜਿਲ੍ਹਾ ਪ੍ਰਸ਼ਾਸਨ ਦੇ ਕੁਝ ਅਧਿਕਾਰੀ ਮੌਕੇ ਤੇ ਪੁਹੰਚੇ ਲੇਕਿਨ ਸਮਾਚਾਰ ਲਿਖੇ ਜਾਣ ਤੱਕ ਹੱੜ ਪ੍ਰਭਾਵਿਤਾ ਕੋਲ ਕਿਸੇ ਤਰ੍ਹਾ ਦੀ ਰਾਹਤ ਸਮੱਗਰੀ ਨਹੀ ਪਹੁੰਚਾਈ ਗਈ। ਇਸ ਮੌਕੇ ਪਹੁੰਚੀ ਪੱਤਰਕਾਰਾ ਦੀ ਟੀਮ ਨੂੰ ਜਾਣਕਾਰੀ ਦਿੰਦੇ ਹੋਏ ਸਾਬਕਾ ਸਰਪੰਚ ਬਲਵੀਰ ਸਿੰਘ ਦੱਸਿਆ ਕਿ ਸਾਨੂੰ ਹਰ ਸਾਲ ਹੜਾ ਦੀ ਮਾਰ ਝੱਲਣੀ ਪੈਦੀ।ਪਰ ਇਨਾਂ ਕੁਝ ਹੋਣ ਦੇ ਬਾਵਜੂਦ ਪ੍ਰਸ਼ਾਸਨ ਵੱਲੋ ਸਾਡੀ ਕੋਈ ਸਾਰ ਨਹੀ ਲਈ ਜਾਦੀ। ਉਨ੍ਹਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਗੱਟੀ ਰਾਜੋ ਦੇ ਪੁਲ ਮਨੰਜੂਰ ਕੀਤਾ ਗਿਆ ਸੀ ਪਰ ਮਨੰਜੂਰ ਹੋਣ ਦੇ ਬਾਵਜੂਦ ਕੋਈ ਵੀ ਅਧਿਕਾਰੀ ਇਸ ਪੁਲ ਦੀ ਸਾਰ ਨਹੀ ਲੈ ਰਿਹਾ ਹੈ।ਉਹਨਾਂ ਨੇ ਦੱਸਿਆ ਕਿ ਇਸ ਪੁਲ ਦੇ ਰੁੜਣ ਨਾਲ ਸਾਡਾ ਸਹਿਰੀ ਇਲਾਕੇ ਨਾਲ ਤਾਲ ਮਿਲ ਟੁਟ ਗਿਆ ਹੈ ਜਿਸ ਨਾਲ ਅਸੀ ਆਪਣੀ ਰੋਜਮਰਾ ਦੀ ਚੀਜਾ ਲਈ ਵਾਂਝੇ ਰਹਿਣਾ ਪੈ ਰਿਹਾ ਹੈ। ਇਸ ਮੌਕੇ ਗੁਰਦੀਪ ਸਿੰਘ ਨੇ ਦੱਸਿਆ ਕਿ ਸਾਡੇ ਪਿੰਡ ਦੇ ਇਲਾਕੇ ਦੇ ਨਾਲ ਲੱਗਦੀ ਹਜਾਰਾਂ ਏਕੜ ਫਸਲ ਤਬਾਹ ਹੋ ਗਈ ਹੈ ਅਤੇ ਸਾਡੇ ਕੱਚੇ ਮਕਾਨ ਹੱੜ ਦੀ ਮਾਰ ਨਾਲ ਢਹਿ ਢੇਰੀ ਹੋ ਗਏ ਹਨ।ਉਹਨਾਂ ਨੇ ਦੱਸਿਆ ਕਿ ਅਚਾਨਕ ਹੱੜ ਦੇ ਆਣ ਨਾਲ ਸਾਡੇ ਪਸੂਆਂ ਨੂੰ ਵੀ ਭੁੱਖਮਰੀ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ ਉਹਨਾਂ ਨੇ ਦੱਸਿਆ ਕਿ ਹਾਲੇ ਤੱਕ ਪਸੂਆਂ ਦੀ ਗੱਲ ਤਾਂ ਇਕ ਪਾਸੇ ਪਿੰਡ ਵਾਸੀਆ ਦੇ ਲਈ ਜਿਲ੍ਹਾ ਪ੍ਰਸ਼ਾਸਨ ਵੱਲੋ ਕੋਈ ਰਾਹਤ ਕੈਂਪ ਨਹੀ ਲਗਾਇਆ ਗਿਆ।ਉਹਨਾਂ ਨੇ ਅਫਸੋਸ ਜਤਾਦੇ ਹੋਏ ਕਿਹਾ ਕਿ ਜਿਲ੍ਹਾ ਪ੍ਰਸ਼ਾਸਨ ਵੱਲੋ ਮੌਕੇ ਤੇ ਪਹੁੰਚੇ ਅਧਿਕਾਰੀ ਕੇਵਲ ਪੁਲ ਨੂੰ ਵੇਖ ਕੇ ਹੀ ਵਾਪਸ ਪਰਤ ਗਏ ਜਦ ਕਿ ਉਹਨਾਂ ਨੇ ਪਿੰਡ ਦਾ ਦੌਰਾ ਕਰਨਾ ਅਤੇ ਪਿੰਡ ਵਾਸੀਆ ਦੀ ਸਾਰ ਖਬਰ ਲੈਣ ਨੂੰ ਜਰੂਰੀ ਨਹੀ ਸਮਝਿਆ।ਉਹਨਾਂ ਨੇ ਦੱਸਿਆ ਹੁਣ ਉਹ ਲੋਕ ਬੇੜੀ ਦੇ ਰੱਸਤੇ ਹੱੜ ਪ੍ਰਭਵਿਤ ਖੇਤਰ ਨੂੰ ਪਾਰ ਕਰ ਰਹੇ ਹਨ ਅਤੇ ਘਰ ਦਾ ਜਰੂਰੀ ਸਮਾਨ ਖੁਦ ਹੀ ਸੁਰੱਖਿਤ ਥਾਵਾਂ ਤੇ ਲੈ ਜਾ ਰਹੇ ਹਨ। ਪਿੰਡ ਵਾਸੀਆ ਨੇ ਜਿਲਾ ਪ੍ਰਸ਼ਾਸਨ ਤੋ ਮੰਗ ਕੀਤੀ ਕੇ ਉਹਨਾਂ ਨੂੰ ਉਚੀਆਂ ਅਤੇ ਸੁਰੱਖਿਤ ਥਾਵਾ ਤੇ ਲਿਜਾਣ ਵਾਸਤੇ ਵਾਹਨਾ ਦਾ ਇੰਤਜਾਮ ਕੀਤਾ ਜਾਵੇ ਅਤੇ ਨਾਲ ਹੀ ਇਹਨਾਂ ਸੁਰੱਖਿਤ ਥਾਵਾ ਤੇ ਹੱੜ ਪੀੜਤਾ ਲਈ ਰਾਹਤ ਸਮੱਗਰੀ ਦੇ ਕੈਂਪ ਲਗਾਏ ਜਾਣ। ਉਧਰ ਜਦ ਇਸ ਸੰਬਧ ਵਿੱਚ ਡੀ.ਸੀ ਫਿਰੋਜ਼ਪੁਰ ਡੀ.ਪੀ.ਐਸ ਖਰਬੰਦਾ ਨਾਲ ਗੱਲਬਾਤ ਕੀਤੀ ਗਈ ਤਾ ਉਹਨਾਂ ਨੇ ਦੱਸਿਆ ਕਿ ਜਿਲ੍ਹਾ ਪ੍ਰਸ਼ਾਸਨ ਵੱਲੋ ਜਲਦ ਹੀ ਪਿੰਡ ਗੱਟੀ ਰਾਜੋ ਕੇ ਅਤੇ ਦੂਜੇ ਹੱੜ ਪ੍ਰਭਾਵਿਤ ਪੀੜਤਾ ਲਈ ਰਾਹਤ ਸਮੱਗਰੀ ਦੇ ਕੈਂਪ ਲਗਾਏ ਜਾਣਗੇ ਜਿਸ ਵਿੱਚ ਲੰਗਰ,ਪਸ਼ੂ ਚਾਰਾ ਅਤੇ ਮੈਡੀਕਲ ਸੁਵਿਧਾ ਮੁਹੱਇਆ ਕਰਾਈ ਜਾਵੇਗੀ। ਉਹਨਾਂ ਨੇ ਇਹ ਵੀ ਕਿਹਾ ਕਿ ਲੋਕਾਂ ਦੇ ਸਮਾਨ ਆਦਿ ਨੂੰ ਢੋਹਣ ਦੇ ਲਈ ਟਰੱਕਾ ਆਦਿ ਦਾ ਇੰਤਜਾਮ ਵੀ ਕੀਤਾ ਜਾਵੇਗਾ।ਜਦ ਉਹਨਾਂ ਕੋਲੋ ਹੱਟੀ ਰਾਜੋ ਕੇ ਦੇ ਮਨੰਜੂਰ ਹੋ ਚੁਕੇ ਪੁਲ ਦੇ ਨਾ ਬਣਣ ਸੰਬਧੀ ਪੁਛਿਆ ਗਿਆ ਤਾ ਉਹਨਾਂ ਨੇ ਕਿਹਾ ਕਿ ਫੰਡ ਆਉਦਿਆ ਸਾਰ ਹੀ ਇਸ ਪੁਲ ਦਾ ਨਿਰਮਾਣ ਕਾਰਜ ਸ਼ੁਰੂ ਕਰ ਦਿੱਤਾ ਜਾਵੇਗਾ।



