Skip to content
Independent perspectives. Global stories.
BREAKING

7 ਸਾਲਾਂ ਤੋਂ ਨਵਾਂ ਵਾਟਰ ਵਰਕਸ ਬਣ ਕੇ ਤਿਆਰ ਪਰ ਲੋਕਾਂ ਨੂੰ ਪਾਣੀ ਦੀ ਇੱਕ ਬੂੰਦ ਵੀ ਨਸੀਬ ਨਹੀਂ

Share this story

ਫਰੀਦਕੋਟ, 12 ਅਗਸਤ (ਸਰਬਜੀਤ ਸਿੰਘ)- ਪਿੰਡ ਭਾਗ ਥਲਾ ਕਲਾਂ ਵਿਚ ਨਵਾਂ ਵਾਟਰ ਵਰਕਸ ਬਣ ਕੇ ਪਿੱਛਲੇ ਲਗਭਗ 7 ਸਾਲਾਂ ਤੋਂ ਬਣ ਕੇ ਤਿਆਰ ਹੈ। ਇਸ ਵਾਟਰ ਵਰਕਸ ਉਪਰ ਵਿਭਾਗ ਨੇ ਲੱਖਾਂ ਰੁਪਏ ਖਰਚੇ ਹਨ ਪਰੰਤੂ ਪਿੰਡ ਵਾਸੀਆਂ ਨੂੰ ਅਜੇ ਤੱਕ ਪਾਣੀ ਦੀ ਇੱਕ ਬੂੰਦ ਵੀ ਨਸੀਬ ਨਹੀਂ ਹੋਈ। ਇਸ ਸਮੇਂ ਵਾਟਰ ਵਰਕਸ ਦੇ ਆਲੇ-ਦੁਆਲੇ ਉੱਘੀਆ ਝਾੜੀਆਂ ਘਾਹ-ਫੂਸ ਆਪਣੀ ਬੀਤੀ ਆਪ ਸੁਣਾ ਰਹੇ ਹਨ। ਇਹ ਵਾਟਰ ਵਰਕਸ ਆਪਣੀ ਹੋਣੀ ਤੇ ਰੋ ਰਿਹਾ ਹੈ। ਇਸ ਸਮੇਂ ਫਰੀਦਕੋਟ ਇਲਾਕੇ ਵਿਚ ਧਰਤੀ ਹੇਠਲੇ ਪਾਣੀ ਵਿਚ ਯੁਰੇਨੀਅਮ ਹੋਣ ਦਾ ਰੋਲਾ ਵਿਸ਼ਵ ਪੱਧਰ ਤੇ ਪੈ ਰਿਹਾ ਹੈ ਕਿ ਧਰਤੀ ਹੇਠਲਾ ਪਾਣੀ ਖਰਾਬ ਹੋਣ ਕਾਰਨ ਲੋਕ ਵੱਖ-ਵੱਖ ਘਾਤਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ ਤੇ ਸਰਕਾਰ ਹਰ ਥਾਂ ਤੇ ਲੋਕਾਂ ਨੂੰ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਲੲਂੀ ਵਾਟਰ ਵਰਕਸਾਂ ਦਾ ਨਿਰਮਾਣ ਕਰ ਰਹੀ ਹੈ। ਪਰ ਦੂਜੇ ਪਾਸੇ ਜੋ ਵਾਟਰ ਵਰਕਸ ਤਿਆਰ ਹਨ ਉਨਾਂ ਨੂੰ ਚਲਾਉਣ ਬਾਰੇ ਵਿਭਾਗ ਕੋਈ ਵੀ ਕਾਰਵਾਈ ਨਹੀਂ ਕਰ ਰਿਹਾ। ਇਸ ਸਮੇਂ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਇਸ ਪਿੰਡ ਵਿਚ ਲੋਕਾਂ ਨੇ ਧਰਤੀ ਹੇਠ ਬੋਰ ਕਰਕੇ ਪਾਣੀ ਘਰ -ਘਰ ਪਹੁੰਚਾਇਆ ਹੈ। ਪਰ

ਇਹ ਪਾਣੀ ਸ਼ੁੱਧ ਹੈ ਜਾਂ ਨਹੀਂ ਇਸ ਬਾਰੇ ਕੋਈ ਪਤਾ ਨਹੀਂ। ਇਸ ਪਿੰਡ ਵਿਚ ਅੱਜ ਤੋਂ ਲਗਭਗ 20-25 ਸਾਲ ਪਹਿਲਾਂ ਪੱਖੀ ਕਲਾਂ ਤੋਂ ਵਾਟਰ ਵਰਕਸ ਦੀ ਸਪਲਾਈ ਲਈ ਪਾਈਪਾਂ ਪਾਈਆਂ ਗਈਆਂ ਸਨ। ਪਰੰਤੂ ਹੋਲੀ-ਹੋਲੀ ਕੁਝ ਸਮੇਂ ਬਾਅਦ ਪੱਖੀ ਕਲਾਂ ਤੋਂ ਪਾਣੀ ਆਉਣਾ ਬੰਦ ਹੋ ਗਿਆ। ਜਿਸ ਕਰਕੇ ਪਿੰਡ ਦੇ ਲੋਕਾਂ ਨੂੰ ਨਹਿਰ ਦੇ ਨਾਲ ਨਾਲ ਬੋਰ ਕਰਕੇ ਪਾਣੀ ਦੀ ਲੋੜ ਪੂਰੀ ਕਰਨੀ ਪਈ। ਜਦੋਂ ਇਸ ਸਬੰਧੀ ਮਹਿਕਮੇ ਨਾਲ ਗੱਲ ਬਾਤ ਕੀਤੀ ਗਈ ਤਾਂ ਉਨਾਂ ਦੱਸਿਆ ਕਿ ਸਾਡੇ ਕੋਲ ਜਿੰਨਾਂ ਬਜਟ ਆਇਆ ਸੀ ਉਨ੍ਹੇ ਵਿਚ ਅਸੀਂ ਵਾਟਰ ਵਰਕਸ ਤਿਆਰ ਕਰ ਦਿੱਤਾ ਹੈ। ਉਨਾਂ ਕਿਹਾ ਕਿ ਅਸੀਂ ਪਿੱਛਲੇ ਸਮੇਂ ’ਚ ਵਾਟਰ ਵਰਕਸ ਪੁਰਾਣੀ ਪਾਈਪਾਂ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਹੈ ਪਰੰਤੂ ਪਿੰਡ ਵਾਲਿਆਂ ਨੇ ਮਨ੍ਹਾਂ ਕਰ ਦਿੱਤਾ । ਉਨਾਂ ਦੱਸਿਆ ਕਿ ਪਿੰਡ ਵਾਲਿਆਂ ਦੀ ਮੰਗ ਹੈ ਕਿ ਨਵੀਆਂ ਪਾਈਪਾਂ ਪਾਈਆਂ ਜਾਣ ਕਿਉਂਕਿ ਪੁਰਾਣੀਆਂ ਪਾਈਪਾਂ ਨੇ ਪ੍ਰੈਸ਼ਰ ਨਹੀਂ ਝਲਣਾ ਅਤੇ ਪਾਈਪਾਂ ਪਾਟ ਜਾਣਗੀਆਂ। ਜਦੋਂ ਇਸ ਸਬੰਧੀ ਲੋਕਾਂ ਨਾਲ ਰਾਫਤਾ ਕਾਇਮ ਕੀਤਾ ਤਾਂ ਉਨਾਂ ਕਿਹਾ ਕਿ ਜੇਕਰ ਵਾਟਰ ਵਰਕਸ ਤੇ ਪ੍ਰੈਸ਼ਰ ਨਾਲ ਪਾਈਪਾਂ ਪਾਟ ਜਾਂਦੀਆਂ ਹਨ ਤਾਂ ਉਸ ਤੋਂ ਬਾਅਦ ਪਾਣੀ ਦੀ ਸਪਲਾਈ ਦਾ ਕੀ ਹੋਵੇਗਾ। ਇਸ ਕਰਕੇ ਪਿੰਡ ਵਾਸੀਆਂ ਦੀ ਮੰਗ ਹੈ ਕਿ ਪਹਿਲਾਂ ਨਵੀਂ ਪਾਈਪ ਲਾਈਨ ਵਿਛਾਈ ਜਾਵੇ। ਦੂਜਾ ਇੱਥੇ ਇਹ ਵੀ ਸਵਾਲ ਉਠਦਾ ਹੈ ਕਿ ਵਿਭਾਗ ਨੇ ਜਦੋਂ ਅਸਟੀਮੇਟ ਬਣਾਇਆ ਸੀ ਕਿ ਉਸ ਸਮੇਂ ਇਸ ਵਿਸ਼ੇ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਜੋ ਵਾਟਰ ਵਰਕਸ ਬਣਿਆ ਹੋਇਆ ਹੈ ਉਸ ਦੇ ਤਲਾਅ ਅਤੇ ਟੈਕੀਆਂ ਵੀ ਖਰਾਬ ਹੋ ਰਹੀਆਂ ਹਨ ਜਿਸ ਨਾਲ ਸਰਕਾਰ ਦਾ ਇੰਨਾਂ ਪੈਸਾ ਖਰਾਬ ਹੋ ਰਿਹਾ ਹੈ ਜੇਕਰ ਸਮੇਂ ਸਿਰ ਇਸ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਇਹ ਲਾਇਆ ਪੈਸਾ ਮਿੱਟੀ ਹੋ ਜਾਵੇਗਾ। ਸੋ ਵਿਭਾਗ ਨੂੰ ਚਾਹੀਦਾ ਹੈ ਕਿ ਪਿੰਡ ਵਿਚ ਲੋਕਾਂ ਦੀ ਇਸ ਸਮੱਸਿਆ ਦਾ ਸਹੀ ਹੱਲ ਕੱਢਿਆ ਜਾਵੇ ਤਾਂ ਕਿ ਲੋਕਾਂ ਨੂੰ ਪੀਣ ਵਾਲਾ ਸ਼ੁੱਧ ਪਾਣੀ ਮਹੁੱਈਆ ਹੋ ਸਕੇ ਅਤੇ ਲੋਕ ਬਿਮਾਰੀਆਂ ਤੋਂ ਬਚ ਸਕਣ। ਇਸ ਸਮੇਂ ਗੱਲ ਬਾਤ ਕਰਨ ਵਾਲਿਆਂ ਵਿਚ ਬੀਬੀ ਹਰਬੰਸ ਕੌਰ ਸਾਬਕਾ ਸਰਪੰਚ, ਸਰਬਜੀਤ ਸਿੰਘ ਪੰਚਾਇਤ ਮੈਂਬਰ, ਸੁਖਜੀਤ ਸਿੰਘ ਪੰਚਾਇਤ ਮੈਂਬਰ, ਯਾਦਵਿੰਦਰ ਸਿੰਘ ਯਾਦੂ, ਸੁਖਮੰਦਰ ਸਿੰਘ ਛੋਟਾ, ਨੈਬ ਸਿੰਘ, ਦਰਸ਼ਨ ਸਿੰਘ ਆਦਿ ਸ਼ਾਮਲ ਸਨ।

WRITTEN BY