Skip to content
Independent perspectives. Global stories.
BREAKING

ਸਾਬਕਾ ਫੌਜੀ ਦੇ ਘਰ ’ਤੇ ਕੀਤਾ ਹਮਲਾ

Share this story

ਮਾਨਸਾ, 12 ਅਗਸਤ (ਅਨੂਪ ਸਿੰਘ ਖਾਲਸਾ)-ਪਿੰਡ ਉ¤ਡਤ ਭਗਤ ਰਾਮ ਦੇ ਸਾਬਕਾ ਫੌਜੀ ਦੇ ਘਰ ਪਿੰਡ ਦੇ ਹੀ ਵਿਅਕਤੀਆਂ ਵੱਲੋਂ ਰਾਤ ਨੂੰ ਇੱਟਾਂ-ਰੋੜਿਆਂ ਨਾਲ ਹਮਲਾ ਕਰ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨਿਰਮਲ ਸਿੰਘ ਫੌਜੀ ਨੇ ਪਿੰਡ ਦੇ ਮੋਹਤਬਰ ਵਿਅਕਤੀਆਂ ਦੀ ਹਾਜ਼ਰੀ ’ਚ ਦੱਸਿਆ ਕਿ ਉਸ ਦੇ ਗੁਆਂਢੀ ਉਸ ਨੂੰ ਪਿਛਲੇ ਡੇਢ ਮਹੀਨੇ ਤੋਂ ਤੰਗ ਪ੍ਰੇਸ਼ਾਨ ਕਰਦੇ ਆ ਰਹੇ ਹਨ ਤੇ ਸੋਮਵਾਰ ਦੀ ਰਾਤ ਸ਼ਾਮੀਂ 8:30 ਵਜੇ 20-25 ਵਿਅਕਤੀਆਂ ਨੇ ਉਸ ਦੇ ਘਰ ’ਤੇ ਹਮਲਾ ਕਰ ਦਿੱਤਾ ਪਰ ਦਰਵਾਜਾ ਲੱਗਿਆ ਹੋਣ ਕਰਕੇ ਉਨ੍ਹਾਂ ਮੀਂਹ ਵਾਂਗ ਹੀ ਰੋੜਿਆਂ ਦੀ ਬਰਸਾਤ ਕਰ ਦਿੱਤੀ, ਜਿੰਨਾਂ ’ਚੋਂ ਇਕ ਰੋੜਾ ਉਸ ਦੀ ਪਤਨੀ ਦੇ ਵੀ ਵੱਜਿਆ। ਉਸ ਨੇ ਆਪਣਾ ਸਾਰਾ ਪਰਿਵਾਰ ਕਮਰੇ ਅੰਦਰ ਕਰ ਲਿਆ। ਉਸ ਨੇ ਦੱਸਿਆ ਕਿ ਜੇਕਰ ਕੋਈ ਵੀ ਵਿਅਕਤੀ ਬਾਹਰ ਹੁੰਦਾ ਤਾਂ ਜਾਨੀ ਨੁਕਸਾਨ ਵੀ ਹੋ ਸਕਦਾ ਸੀ। ਫੌਜੀ ਨਿਰਮਲ ਸਿੰਘ ਨੇ ਕਿਹਾ ਕਿ ਸੋਮਵਾਰ ਨੂੰ ਗੁਆਂਢੀ ਮਨਦੀਪ ਸਿੰਘ ਉਰਫ ਝੱਲੀ ਪੁੱਤਰ ਅਮਰੀਕ ਸਿੰਘ ਸਵੇਰ ਤੋਂ ਹੀ ਆਪਣੇ ਘਰ ਨੌਜਵਾਨਾਂ ਨੂੰ ਇਕੱਠੇ ਕਰ ਰਿਹਾ ਸੀ। ਸ਼ੱਕ ਪੈਣ ’ਤੇ ਉਸ ਨੇ ਆਪਣੀ ਸੁਰੱਖਿਆ ਲਈ ਥਾਣਾ ਕੋਟ ਧਰਮੂ ਵਿਖੇ ਲਿਖਤੀ ਦਰਖਾਸਤ ਦੇ ਕੇ ਮੰਗ ਕੀਤੀ ਸੀ ਕਿ ਉਸ ਦਾ ਗੁਆਂਢੀ ਉਸ ਨਾਲ ਲੜਾਈ ਕਰ ਸਕਦਾ ਹੈ ਪਰ ਪੁਲਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ, ਜਿਸ ਦੇ ਚੱਲਦਿਆਂ ਮਨਦੀਪ ਸਿੰਘ ਝੱਲੀ ਨੇ ਆਪਣੇ 20-25 ਅਣਪਛਾਤੇ ਸਾਥੀਆਂ ਸਮੇਤ ਮੇਰੇ ਘਰ ’ਤੇ ਹਮਲਾ ਕਰ ਦਿੱਤਾ। ਹਮਲੇ ਸਮੇਂ ਘਰ ਦਾ ਦਰਵਾਜਾ ਬੰਦ ਹੋਣ ਕਾਰਨ ਜ਼ਿਆਦਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਪਰ ਹਮਲਾਵਰਾਂ ਨੇ ਘਰੋਂ ਬਾਹਰ ਅਤੇ ਆਪਣੇ ਨਾਲ ਲੱਗਦੇ ਚੁਬਾਰੇ ਤੋਂ ਘਰ ’ਤੇ ਇੱਟਾਂ ਰੋੜਿਆਂ ਨਾਲ ਲਗਾਤਾਰ ਹਮਲਾ ਕਰਦੇ ਰਹੇ, ਜਿਸ ਨਾਲ ਕੋਠੇ ਤੇ ਲੱਗੀ ਡਿਸ਼ ਵੀ ਟੁੱਟ ਗਈ। ਪਿੰਡ ਵਾਸੀਆਂ ਸਾਬਕਾ ਸਰਪੰਚ ਜੋਗਿੰਦਰ ਸਿੰਘ, ਬਲਦੇਵ ਸਿੰਘ, ਰਾਜੂ ਸਿੰਘ, ਜਰਨੈਲ ਸਿੰਘ, ਅਮਰੀਕ ਸਿੰਘ, ਕਾਕਾ ਸਿੰਘ, ਨਿਰਮਲ ਸਿੰਘ, ਸਦਾਗਰ ਸਿੰਘ, ਸੰਦੀਪ ਸਿੰਘ, ਦਾਰਾ ਸਿੰਘ, ਨੱਥੂ ਸਿੰਘ, ਲਾਲ ਸਿੰਘ, ਮਨਜੀਤ ਸਿੰਘ ਤੇ ਗ੍ਰਾਮ ਪੰਚਾਇਤ ਦਾ ਕਹਿਣਾ ਹੈ ਕਿ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।

WRITTEN BY