Skip to content
Independent perspectives. Global stories.
BREAKING

ਮ੍ਰਿਤਕਾ ਬੇਅੰਤ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਇਨਸਾਫ ਨਾ ਮਿਲਣ ’ਤੇ ਆਤਮਦਾਹ ਦੀ ਚਿਤਾਵਨੀ

Share this story

ਲਹਿਰਾਗਾਗਾ, 12 ਅਗਸਤ (ਕੁਲਵੰਤ ਦੇਹਲਾ)- ਸੰਗਰੂਰ ਜ਼ਿਲ੍ਹੇ ’ਚ ਲਹਿਰਾਗਾਗਾ ਨੇੜਲੇ ਪਿੰਡ ਕਾਲਵੰਜਾਰਾ ਦੀ ਬੇਅੰਤ ਕੌਰ (16), ਜੋ ਕਿ 10ਵੀਂ ਜਮਾਤ ਦੀ ਵਿਦਿਆਰਥਣ ਸੀ, ਨੇ ਬੀਤੇ ਕੱਲ੍ਹ ਚੰਡੀਗੜ੍ਹ ਦੇ ਪੀਜੀਆਈ ਵਿਖੇ ਸਵੇਰੇ 7.20 ’ਤੇ ਦਮ ਤੋੜ ਦਿ¤ਤਾ। ਡਾਕਟਰਾਂ ਅਨੁਸਾਰ ਲੜਕੀ ਦਾ 70-80 ਫ਼ੀਸਦੀ ਸਰੀਰ ਅ¤ਗ ਨਾਲ ਝੁਲਸ ਚੁ¤ਕਾ ਸੀ। ਲੜਕੀ ਨੂੰ ਅ

ਜਿਹੀ ਹਾਲਤ ’ਚ ਪਹੁੰਚਾਉਣ ਦੇ ਦੋਸ਼ 4 ਲੜਕਿਆਂ ’ਤੇ ਲ¤ਗ ਰਹੇ ਹਨ, ਜਿਨ੍ਹਾਂ ’ਚੋਂ 3 ਲੜਕੇ ਉਸੇ ਪਿੰਡ ਦੇ, ਜਦਕਿ 1 ਲੜਕਾ ਨੇੜਲੇ ਪਿੰਡ ਦਾ ਦ¤ਸਿਆ ਜਾ ਰਿਹਾ ਹੈ। ਦੋਸ਼ਾਂ ਅਨੁਸਾਰ ਇਹ ਚਾਰ ਲੜਕੇ ਰੋਜ਼ ਆਪਣੇ ਪਿੰਡ ਤੋਂ ਲਹਿਰਾਗਾਗਾ ਪੜ੍ਹਨ ਜਾਂਦੀ ਇਸ ਲੜਕੀ ਨਾਲ ਰਾਹ ‘ਚ ਭ¤ਦੀਆਂ ਹਰਕਤਾਂ ਕਰਦੇ ਸਨ ਪਰ ਲੜਕੀ ਨੇ ਇਸ ਘਟਨਾਕ੍ਰਮ ਬਾਰੇ ਕਦੇ ਵੀ ਘਰ ਆ ਕੇ ਨਹੀਂ ਦ¤ਸਿਆ ਕਿਉਂਕਿ ਉਸ ਨੂੰ ਡਰ ਸੀ ਕਿਕਿਧਰੇ ਉਸ ਦੇ ਮਾਪੇ ਉਸ ਨੂੰ ਸਕੂਲ ਤੋਂ ਹਟਾ ਕੇ ਘਰ ਨਾ ਬਿਠਾ ਦੇਣ ਅਤੇ ਉਸ ਦਾ ਡਾਕਟਰ ਬਣਨ ਦਾ ਸੁਪਨਾ ਅਧੂਰਾ ਨਾ ਰਹਿ ਜਾਵੇ। ਦੋਸ਼ਾਂ ਅਨੁਸਾਰ ਇਕ ਦਿਨ ਜਦੋਂ ਲੜਕੀ ਬ¤ਸ ਚੜ੍ਹਨ ਲ¤ਗੀ ਤਾਂ ਇਨ੍ਹਾਂ ਚਾਰਾਂ ‘ਚੋਂ ਇਕ ਮਨੀ ਨਾਂਅ ਦੇ ਲੜਕੇ ਨੇ ਇਸ ਲੜਕੀ ਨਾਲ ਛੇੜਛਾੜ ਕੀਤੀ ਤੇ ਜਦੋਂ ਲੜਕੀ ਨੇ ਇਸ ਦਾ ਵਿਰੋਧ ਕੀਤਾ ਤਾਂ ਲੜਕੇ ਨੇ ਉ¤ਥੇ ਮੌਜੂਦ ਲੋਕਾਂ ਸਾਹਮਣੇ ਇਸ ਲੜਕੀ ਦੇ ਥ¤ਪੜ ਮਾਰਿਆ। ਦੋਸ਼ ਇਹ ਵੀ ਹਨ ਕਿ ਲੜਕੀ ਨਾਲ ਉਸ ਵੇਲੇ ਖਿ¤ਚਧੂਹ ਵੀ ਕੀਤੀ ਗਈ, ਜਿਸ ਕਾਰਨ ਉਸ ਦੇ ਕ¤ਪੜੇ ਵੀ ਫਟ ਗਏ ਸਨ। ਇਸ ਘਟਨਾ ਕਾਰਨ ਲੜਕੀ ਨੇ ਮੌਤ ਨੂੰ ਗਲੇ ਲਾਉਣ ਦਾ ਫ਼ੈਸਲਾ ਕੀਤਾ ਤੇ ਘਰ ਆ ਕੇ ਮਿ¤ਟੀ ਦਾ ਤੇਲ ਛਿੜਕ ਕੇ ਆਪਣੇ ਆਪ ਨੂੰ ਅ¤ਗ ਲਗਾ ਲਈ। ਪਰਿਵਾਰ ਵਾਲਿਆਂ ਨੇ 5 ਦਿਨ ਪਹਿਲਾਂ ਪੁਲਿਸ ਕੋਲ ਇਸ ਸਬੰਧੀ ਸ਼ਿਕਾਇਤ ਕੀਤੀ ਸੀ ਪਰ ਪੁਲਿਸ ਨੇ ਸ਼ਿਕਾਇਤ ਦਰਜ ਨਹੀਂ ਕੀਤੀ ਅਤੇ ਇਸ ਮਾਮਲੇ ਨੂੰ ‘ਖਾਣਾ ਪਕਾਉਣ ਵੇਲੇ ਲ¤ਗੀ ਅ¤ਗ‘ ਦ¤ਸ ਕੇ ਪ¤ਲਾ ਝਾੜਿਆ। ਪੀ.ਜੀ.ਆਈ. ਵਿਖੇ ਲੜਕੀ ਦੇ ਭਰਾ ਜਗਸੀਰ ਸਿੰਘ ਜ¤ਗੀ, ਉਸ ਦੀ ਪਤਨੀ ਸੰਦੀਪ ਕੌਰ, ਮ੍ਰਿਤਕਾ ਦੇ ਪਿਤਾ ਹੰਸਾ ਸਿੰਘ ਵ¤ਲੋਂ ਉਪਰੋਕਤ ਦੋਸ਼ਾਂ ਸਮੇਤ ਇਹ ਵੀ ਕਹਿਣਾ ਹੈ ਕਿ ਜੁਡੀਸ਼ੀਅਲ ਮੈਜਿਸਟ੍ਰੇਟ ਨੇ ਪੀ.ਜੀ.ਆਈ. ਆ ਕੇ ਉਨ੍ਹਾਂ ਦੀ ਧੀ ਦੇ ਬਿਆਨ ਦਰਜ ਕੀਤੇ ਸਨ ਪ੍ਰੰਤੂ ਉਸ ਵੇਲੇ ਸਾਰੇ ਪਰਿਵਾਰਕ ਮੈਂਬਰਾਂ ਨੂੰ ਕਮਰੇ ’ਚੋਂ ਬਾਹਰ ਕ¤ਢ ਦਿ¤ਤਾ ਗਿਆ, ਲੜਕੀ ਦੀ ਹਾਲਤ ਬਹੁਤ ਨਾਜ਼ੁਕ ਸੀ ਤੇ ਪਰਿਵਾਰਕ ਮੈਂਬਰਾਂ ਨੂੰ ਕਮਰੇ ’ਚੋਂ ਕ¤ਢ ਦਿ¤ਤੇ ਜਾਣ ਕਾਰਨ ਉਹ ਘਬਰਾਈ ਹੋਈ ਸੀ, ਜਿਸ ਕਾਰਨ ਉਸ ਨੇ ਬਿਆਨ ’ਚ ਕੇਵਲ ਇਕ ਲੜਕੇ ਮਨੀ ਦਾ ਹੀ ਨਾਂਅ ਦਰਜ ਕਰਵਾਇਆ, ਜਦਕਿ ਬਾਕੀ 3 ਮੁੰਡਿਆਂ ਦੇ ਨਾਂਅ ਦਰਜ ਨਹੀਂ ਕਰਵਾਏ ਜਾ ਸਕੇ, ਜਦਕਿ ਬਾਕੀ 3 ਮੁੰਡੇ ਸਵਰਨ, ਗੁਰਪਿਆਰ ਤੇ ਮਨੀ ਨਾਂਅ ਦਾ ਇਕ ਹੋਰ ਲੜਕਾ ਵੀ ਮੁ¤ਖ ਦੋਸ਼ੀ ਹਨ। ਪਰਿਵਾਰਕ ਮੈਂਬਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਲੜਕੀ ਨਾਲ ਪਿਛਲੇ ਇਕ ਮਹੀਨੇ ਤੋਂ ਸਕੂਲ ਆਉਣ-ਜਾਣ ਦੌਰਾਨ ਰਾਹ ’ਚ ਛੇੜਛਾੜ ਹੋ ਰਹੀ ਸੀ। ਭਰਾ ਜਗਸੀਰ ਅਨੁਸਾਰ ਉਸਨੇ ਇਸ ਸਮੁ¤ਚੇ ਮਾਮਲੇ ਦੀ ਸ਼ਿਕਾਇਤ ਸਥਾਨਕ ਪੁਲਿਸ ਕੋਲ ਕੀਤੀ ਸੀ, ਪ੍ਰੰਤੂ ਪੁਲਿਸ ਨੇ ਉਦੋਂ ਤ¤ਕ ਸ਼ਿਕਾਇਤ ਦਰਜ ਕਰਨ ਤੋਂ ਟਾਲਾ ਵ¤ਟੀ ਰ¤ਖਿਆ, ਜਦੋਂ ਤ¤ਕ ਇਹ ਮਾਮਲਾ ਮੀਡੀਆ ਦੇ ਧਿਆਨ ‘ਚ ਨਹੀਂ ਆ ਗਿਆ ? ਲੜਕੀ ਦੀ ਮੌਤ ਮਗਰੋਂ ਉਸ ਦੇ ਭਰਾ ਤੇ ਪਰਿਵਾਰਕ ਮੈਂਬਰਾਂ ਨੇ ਨਿਆਂ ਨਾ ਮਿਲਣ ਦੀ ਸੂਰਤ ’ਚ ਆਤਮਦਾਹ ਕਰਨ ਦੀ ਚਿਤਾਵਨੀ ਦਿ¤ਤੀ ਹੈ।

WRITTEN BY