ਤਲਵੰਡੀ ਸਾਬੋ, 12 ਅਗਸਤ (ਜਗਦੀਪ ਕੋਮਲ)- ਚਹਿਲਾਂ ਵਾਲੀ ਸੀਂਗੋ ਬਰਾਂਚ ਰਜਵਾਹੇ ਦੀਆਂ ਟੇਲਾਂ ‘ਤੇ ਪੈਂਦੇ ਪਾਣੀਆਂ ਦੇ ਮਸਲੇ ਨੂੰ ਲੈਕੇ ਪਿੰਡ ਬਹਿਮਣ ਦੇ ਕਿਸਾਨਾਂ ਦਾ ਸੰਘਰਸ਼ ਲਗਾਤਾਰ ਜਾਰੀ ਹੈ। ਪਾਣੀ ਦੀ ਘਾਟ ਤੋਂ ਦੁਖੀ ਕਿਸਾਨਾਂ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਪੰਜਾਬ ਕਿਸਨ ਯੂਨੀਅਨ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਅਗਵਾਈ ਵਿੱਚ ਸੀਂਗੋ ਮੰਡੀ ਦੇ ਚੌਂਕ ਵਿੱਚ ਹਲਕਾ ਵਿਧਾਇਕ ਵਿਰੁੱਧ ਅਰਥੀ ਫੂਕ ਮੁਜ਼ਾਹਰਾ ਕੀਤਾ । ਪੰਜਾਬ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਨਛੱਤਰ ਸਿੰਘ ਬਹਿਮਣ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਹਿਮਣ ਕੌਰ ਸਿੰਘ ਤਕਰੀਬਨ 1150 ਏਕੜ ਜ਼ਮੀਨ ਦਾ ਰਕਬਾ ਜੋ ਚਹਿਲਾਂ ਵਾਲੀ ਸੀਂਗੋ ਰਜਵਾਹੇ ਦੇ ਮੋਘਾ ਨੰਬਰ 33800 ਸੱਜਾ, ਖੱਬਾ ਅਤੇ ਮੋਘਾ ਨੰਬਰ 38800 ਰਾਹੀਂ ਸਿੰਜਿਆ ਜਾਂਦਾ ਹੈ। ਇਹ ਰਕਬਾ ਪਿਛਲੇ ਪਿੰਡਾਂ ਸੀਂਗੋ, ਪੇਰੋਂ ਅਤੇ ਬਹਿਣੀਵਾਲ ਦੇ ਕਿਸਨਾਂ ਵੱਲੋਂ ਗੈਰ ਮਿਆਰੀ ਮੋਘਿਆਂ ਰਾਹੀਂ ਪਾਣੀ ਚੋਰੀ ਕਰਨ ਕਰਕੇ ਸਿੰਚਾਈ ਤੋਂ ਵਾਂਝਾ ਰਹਿ ਜਾਂਦਾ ਹੈ, ਜਿਸ ਕਾਰਨ ਬਹਿਮਣ ਦੇ ਕਿਸਾਨਾਂ ਨੂੰ ਹਰ ਸਾਲ ਫਸਲ ਦੇ ਝਾੜ ਵਿੱਚੋਂ ਲੱਖਾਂ ਦਾ ਘਾਟਾ ਪੈ ਜਾਂਦਾ ਹੈ।ਕਿਸਾਨ ਆਗੂ ਨੇ ਦੋਸ਼ਲਗਾਏ ਕਿ ਸਿਆਸੀ ਦਬਾਅ ਕਾਰਨ ਨਹਿਰੀ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਇਸ ਮਾਮਲੇ ਨੂੰ ਹੱਲ ਨਹੀਂ ਕਰ ਰਹੇ।ਉਨ੍ਹਾਂ ਹੋਰ ਵੀ ਕਿਹਾ ਕਿ ਤਲਵੰਡੀ ਸਾਬੋ ਹਲਕਾ ਵਿਧਾਇਕ ਅਤੇ ਸੱਤਾਧਾਰੀ ਪਾਰਟੀ ਸਰਦੂਲਗੜ੍ਹ ਇਲਾਕੇ ਦਾ ਆਕਾਲੀ ਆਗੂ ਇਸ ਮਾਮਲੇ ‘ਤੇ ਰਾਜਨੀਤੀ ਕਰ ਰਹੇ ਹਨ ਅਤੇ ਇਲਾਕੇ ਦਾ ਅਮਨਚੈਨ ਭੰਗ ਕਰਕੇ ਪਿੰਡਾਂ ਦੇ ਲੋਕਾਂ ਨੂੰ ਲੜਵਾਉਂਣਾ ਚਾਹੁੰਦੇ ਹਨ।ਦੱਸਣਯੋਗ ਹੈ ਕਿ ਬਹਿਮਣ ਦੇ ਕਿਸਾਨਾਂ ਵੱਲੋਂ 11 ਅਗਸਤ ਦੀ ਸ਼ਾਮ ਨੂੰ ਐਕਸੀਅਨ (ਮਾਨਸਾ) ਨਹਿਰੀ ਵਿਭਾਗ ਦੀ ਅਰਥੀ ਵੀ ਸਾੜੀ ਗਈ ਸੀ।ਹਲਕਾ ਵਿਧਾਇਕ ਦੀ ਅਰਥੀ ਸਾੜੇ ਜਾਣ ਬਾਆਦ ਤਹਿਸੀਲਦਾਰ ਤਲਵੰਡੀ ਸਾਬੋ ਨੇ ਪੀੜਤ ਕਿਸਾਨਾਂ ਨਾਲ ਮਸਲੇ ਦੇ ਹੱਲ ਲਈ ਗੱਲਬਾਤ ਕੀਤੀ ਅਤੇ 17 ਅਗਸਤ ਨੂੰ ਐ¤ਸ ਡੀ ਐ¤ਮ ਤਲਵੰਡੀ ਨਾਲ ਮੀਟਿੰਗ ਕਰਵਾਉਂਣ ਦਾ ਵਾਆਦਾ ਵੀ ਕੀਤਾ ਹੈ ਇਸ ਦੇ ਬਾਵਜੂਦ ਵੀ ਕਿਸਾਨ ਆਗੂਆਂ ਨੇ ਮਸਲੇ ਹੱਲ ਹੋਣ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ ਹੈ ਅਤੇ 15 ਅਗਸਤ ਨੂੰ ਪਿੰਡ ਵਿੱਚ ਕਾਲੀਆਂ ਝੰਡੀਆਂ ਬੰਨਕੇ ਆਜਾਦੀ ਦਿਵਸ ‘ਤੇ ਰੋਸ ਪ੍ਰਗਟ ਕਰਨ ਅਤੇ ਮੋਟਰਸਾਈਕਲ ਮਾਰਚ ਕਰਨ ਦਾ ਫੈਸਲਾ ਕੀਤਾ ਹੈ।ਅਗਲੇ ਸੰਘਰਸ਼ ਲਈ ਕਿਸਾਨ ਆਗੂਆਂ ਨੇ ਕਿਹਾ ਹੈ ਕਿ 13 ਅਗਸਤ ਨੂੰ ਮੀਟਿੰਗ ਵਿੱਚ ਰੂਪ-ਰੇਖਾ ਉਲੀਕੀ ਜਾਵੇਗੀ।ਇਸ ਸਮੇਂ ਅਮਰੀਕ ਸਿੰਘ, ਬਿੱਕਰ ਸਿੰਘ, ਗੁਰਪਆਿਰ ਸਿੰਘ ਰੂਪ ਸਿੰਘ ਦਲਜੀਤ ਸਿੰਘ ਸਿਕੰਦਰ ਸਿੰਘ ਨਿਰਭੈਅ ਸਿੰਘ ਬਘੇਲ ਸਿੰਘ ਬਲਵਿੰਦਰ ਸਿੰਘ ਬਹਾਦਰ ਸਿੰਘ ਗੁਰਚਰਨ ਸਿੰਘ ਰਾਜਵੀਰ ਸਿੰਘ ਪਾਲ ਸਿੰਘ ਖੁਸ਼ਦੀਪ ਸਿੰਘ ਆਦਿ ਕਿਸਾਨ ਹਾਜ਼ਰ ਸਨ।



