ਹੁਸ਼ਿਆਰਪੁਰ, 11 ਅਗਸਤ (ਸਤਵਿੰਦਰ ਸਿੰਘ, ਰਾਜ ਸਹੋਤਾ)- ਅਹਿਮਦੀਆ ਮੁਸਲਿਮ ਜਮਾਤ ਦੇ ਸਕੱਤਰ ਮੁਹਮੰਦ ਨਾਸੀਮ ਖਾਨ ਕਾਦੀਆਂ ਵਾਲਿਆਂ ਵੱਲੋਂ ਸਥਾਨਕ ਹੋਟਲ ਵਿੱਚ ਜ਼ਿਲ੍ਹਾ ਪੱਧਰੀ ਈਦ ਮਿਲਨ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਓਮ ਪ੍ਰਕਾਸ਼ ਉਪਾਧਆਏ ਕੁਲਪਤੀ ਸ਼੍ਰੀ ਗੁਰੂ ਰਵਿਦਾਸ ਯੂਨੀਵਰਸਿਟੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਹੋਰਨਾਂ ਮਹਿਮਾਨਾਂ ਵਿੱਚ ਅਵਤਾਰ ਸਿੰਘ ਲਿਆਲ ਅਕਾਲੀ ਦਲ, ਬੀ.ਜੇ.ਪੀ. ਤੋਂ ਸੰਜੀਵ ਤਲਵਾੜ ਰਾਜਨੀਤਕ ਸਲਾਹਕਾਰ ਅਵਿਨਾਸ਼ ਰਾਏ ਖੰਨਾ, ਮਿਉਂਸੀਪਲ ਕਾਉਂਸਲਰ ਕਾਂਗਰੇਸ ਪਾਰਟੀ ਬ੍ਰਹਮ ਕੁਮਾਰ ਜਿੰਪਾ, ਲਾਰੈਂਸ ਚੌਧਰੀ ਕ੍ਰਿਸ਼ਿਅਨ ਫਰੰਟ ਤੋਂ, ਮਾਸਟਰ ਉਜਾਗਰ ਸਿੰਘ ਲਾਵੀਆ ਗੁਰੂਦਵਾਰਾ ਸਿੰਘ ਸਭਾ, ਆਮ ਆਦਮੀ ਪਾਰਟੀ ਪ੍ਰਮੁੱਖ ਐਡਵੋਕੇਟ ਨਵੀਨ ਜੈਰਥ ਅਤੇ ਅਮਰਪਾਲ ਕਾਕਾ, ਸਰਵਧਰਮ ਸਦਭਾਵਨਾ ਕਮੇਟੀ ਤੋਂ ਅਨੁਰਾਗ ਸੂਦ, ਕ੍ਰਿਸ਼ਨ ਮੁਰਾਰੀ, ਬਹਾਦਰ ਸਿੰਘ ਸਨੇਤ ਆਦਿ ਨੇ ਸ਼ਮੂਲੀਅਤ ਕੀਤੀ। ਮੰਚ ਦਾ ਸੰਚਾਲਨ ਕਰਦੇ ਹੋਏ ਮੌਲਵੀ ਹਾਮਿਦ ਕੌਸਰ ਨੇ ਹਾਜਰ ਮਹਿਮਾਨਾਂ ਨੂੰ ਈਦ ਦੀ ਮੁਬਾਰਕਬਾਦ ਦਿੱਤੀ ਅਤੇ ਆਉਣ ਲਈ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਸਤਿਕਾਰਯੋਗ ਮਿਰਜ਼ਾ ਗੁਲਾਮ ਅਹਿਮਦ ਸੰਸੰਥਾਪਕ ਅਹਮਦਿਆ ਮੁਸਲਿਮ ਜਮਾਤ ਮਿਤੀ 23 ਜਨਵਰੀ 1886 ਨੂੰ ਹੁਸ਼ਿਆਰਪੁਰ ਆਏ ਅਤੇ ਉਨ੍ਹਾਂ ਨੇ 40 ਦਿਨ ਤੱਕ ਕਣਕ ਮੰਡੀ ਸਥਿਤ ਇੱਕ ਨਿਵਾਸ ਸਥਾਨ ਵਿਖੇ 40 ਦਿਨ ਤੱਕ ਚਿੱਲਾਕਸ਼ੀ ( ਤਪ) ਕੀਤਾ। ਉਹ ਇੱਥੇ 55 ਦਿਨ ਤੱਕ ਰਹੇ। ਇਸ ਸਮੇਂ ਦੌਰਾਨ ਉਨ੍ਹਾਂ ਪਰਮੇਸ਼ਵਰ ਦੀ ਮੌਜੂਦਗੀ ਦਾ ਅਨੁਭਵ ਕਰਨ ਉਪਰੰਤ ਇਸਲਾਮ ਦੀ ਅਸਲੀ ਵਿਆਖਿਆ ਨੂੰ ਸਮਝਿਆ ਤੇ ਦੁਨੀਆ ਭਰ ਵਿੱਚ ਇਸਦਾ ਪ੍ਰਚਾਰ ਤੇ ਪ੍ਰਸਾਰ ਕੀਤਾ। ਜਮਾਤ ਦਾ ਮੁਖ ਮਕਸਦ ਕਰਮਕਾਂਡ ਤੋਂ ਦੂਰ ਮਾਨਵਤਾ ਦੇ ਹਿੱਤ ਵਿੱਚ ਕਾਰਜ ਕਰਨਾ ਅਤੇ ਸਾਰਿਆਂ ਨਾਲ ਪਿਆਰ ਕਰਨਾ ਹੈ। ਇਸ ਮੌਕੇ ਅਜਮਲ ਖਾਨ ਵੱਲੋਂ ਕੁਰਾਨ ਪਾਕ ਦੀ ਤਿਲਾਵਤ ਕਰਦਿਆਂ ਹੋਇਆਂ ਆਇਤ ਪੜੀ ਗਈ ਅਤੇ ਇਸਦਾ ਅੰਗਰੇਜੀ ਵਿੱਚ ਅਨੁਵਾਦ ਵੀ ਕੀਤਾ ਗਿਆ। ਸਮਾਗਮ ਨੂੰ ਸੰਬੋਧਿਤ ਕਰਦਿਆਂ ਹੋਏ ਮੁੱਖ ਮਹਿਮਾਨ ਓਮ ਪ੍ਰਕਾਸ਼ ਉਪਾਧਆਏ ਨੇ ਕਿਹਾ ਕਿ ਪਵਿੱਤਰ ਮਾਹ ਰਮਜਾਮ ਦੌਰਾਨ ਪੂਰਾ ਮਹੀਨੇ ਰੋਜਾ ਰੱਖਣ ਉਪਰੰਤ ਆਉਣ ਵਾਲੀ ਈਦ ਦਾ ਮੁਕੱਦਸ ਤਿਉਹਾਰ ਮੁਸਲਿਮ ਜਮਾਤ ਲਈ ਬਹੁਤ ਹੀ ਖਾਸ ਹੈ। ਈਦ ਦਾ ਮੁੱਖ ਮਕਸਦ ਆਪਸੀ ਪਿਆਰ, ਸਦਭਾਵਨਾ ਅਤੇ ਮੇਲਜੋਲ ਨਾਲ ਸਾਰਿਆਂ ਨੂੰ ਆਪਣੀ ਖੁਸ਼ੀਆਂ ਵਿੱਚ ਸ਼ਾਮਿਲ ਕਰਨਾ ਹੈ। ਆਪਸੀ ਮਨਮੁਟਾਵ ਅਤੇ ਭੇਦਭਾਵ ਨੂੰ ਦੂਰ ਰੱਖਦੇ ਹੋਏ ਸਾਰਿਆਂ ਲੋੜਮੰਦਾ ਦੀ ਮਦਦ ਕਰਨਾ ਅਤੇ ਉਨ੍ਹਾਂ ਨੁੰ ਵੀ ਖੁਸ਼ੀਆਂ ਬਖਸ਼ਣਾ ਈਦ ਦੀ ਸਹੀ ਪਰਿਭਾਸ਼ਾ ਹੈ। ਇਸ ਤੋਂ ਇਲਾਵਾ ਈਦ ਦੇ ਦਿਨ ਸਮੂਚੇ ਸੰਸਾਰ ਵਿੱਚ ਸ਼ਾਂਤੀ ਅਤੇ ਬੇਹਤਰੀ ਲਈ ਦੂਆ ਕੀਤੀ ਜਾਂਦੀ ਹੈ ਤਾਕਿ ਸਾਰੇ ਲੋਕ ਸਕੂਨ ਅਤੇ ਚੈਨ ਨਾਲ ਜਿੰਦਗੀ ਬਤੀਤ ਕਰ ਸਕਣ। ਸਮਾਗਮ ਵਿੱਚ ਵਿਚਾਰ ਰੱਖਦੇ ਹੋਏ ਸਰਵਧਰਮ ਸਦਭਾਵਨਾ ਕਮੇਟੀ ਤੋਂ ਅਨੁਰਾਗ ਸੂਦ ਨੇ ਕਿਹਾ ਕਿ ਅਹਮਦਿਆ ਮੁਸਲਿਮ ਜਮਾਤ ਵੱਲੋਂ ਈਦ ਮਿਲਣ ਸਮਾਗਮ ਵਿੱਚ ਸਾਰੇ ਧਰਮਾਂ ਦੇ ਲੋਕਾਂ ਨੂੰ ਸ਼ਾਮਿਲ ਕਰਨਾ ਇੱਕ ਉੱਚਕੋਟੀ ਦੀ ਮਿਸਾਲ ਹੈ ਅਤੇ ਇਹ ਇਸ ਗੱਲ ਦਾ ਸੁਨੇਹਾ ਦਿੰਦਾ ਹੈ ਕਿ ਜਾਤ-ਪਾਤ ਅਤੇ ਧਰਮ ਵਿੱਚ ਭੇਦਭਾਵ ਦੀ ਭਾਵਨਾ ਨੂੰ ਮਿਟਾ ਕੇ ਅਤੇ ਮਾਨਵਤਾ ਨੂੰ ਮੁੱਖ ਰੱਖਦੇ ਹੋਏ ਸਾਰੇ ਧਰਮਾਂ ਦਾ ਆਦਰ ਅਤੇ ਸਤਕਾਰ ਕਰਦਿਆਂ ਹੋਇਆਂ ਸਾਰੇ ਧਰਮਾਂ ਦੇ ਲੋਕਾਂ ਨੂੰ ਆਪਣੇ ਤਿਊਹਾਰਾਂ ਅਤੇ ਖੁਸ਼ੀਆਂ ਵਿੱਚ ਸ਼ਾਮਿਲ ਕੀਤਾ ਜਾਣਾ ਚਾਹੀਦਾ ਹੈ। ਅਜਿਹੇ ਮੌਕੇ ਤੇ ਸਾਰਿਆਂ ਦਾ ਇੱਕਠੇ ਹੋਣਾ ਇਸ ਗੱਲ ਦਾ ਸਬੂਤ ਹੈ ਕਿ ਮਾਨਵ ਜਾਤੀ ਦੇ ਸੰਪੂਰਣ ਕਲਿਆਣ ਲਈ ਸਾਰੇ ਯਤਨਸ਼ੀਲ ਹਨ। ਦੁਨੀਆ ਦੇ ਸਾਰੇ ਧਰਮ ਵੀ ਇਸ ਗੱਲ ਦਾ ਹੀ ਪ੍ਰਮੁੱਖਤਾ ਨਾਲ ਸੰਦੇਸ਼ ਦਿੰਦੇ ਹਨ। ਸਮਾਗਮ ਵਿੱਚ ਉਕਤ ਤੋਂ ਇਲਾਵਾ ਕਮਲ ਚੌਧਰੀ ਨੇ ਵੀ ਵਿਚਾਰ ਸਾਂਝੇ ਕਰਦੇ ਹੋਏ ਸਾਰਿਆਂ ਨੂੰ ਈਦ ਦੀ ਮੁਬਾਰਕਬਾਦ ਦਿੱਤੀ। ਸਮਾਗਮ ਵਿੱਚ ਪ੍ਰੌਜੈਕਟਰ ਰਾਂਹੀ ਅਹਮਦਿਆ ਮੁਸਲਿਮ ਜਮਾਤ ਦੀ ਦਸਤਾਵੇਜੀ ਫਿਲਮ ਵੀ ਪੇਸ਼ ਕੀਤੀ ਗਈ। ਈਦ ਮਿਲਨ ਸਮਾਗਮ ਵਿੱਚ ਆਲ ਇੰਡੀਆ ਮਹਿਲਾ ਸ਼ਾਖਾ ਦੇ ਆਗੂ ਸ਼ਮੀਮ ਅਖਤਰ ਗਿਆਨੀ, ਅਹਮਦਿਆ ਜਮਾਤ ਹੁਸ਼ਿਆਰਪੁਰ ਦੇ ਪ੍ਰਮੁੱਖ ਸ਼ੇਖ ਮੰਨਾਨ, ਆਲਿਮ ਆਫਤਾਬ, ਮਕਦੂਮ ਸ਼ਰੀਫ, ਸ਼ੋਅਬ ਅਹਿਮਦ, ਡਾ.ਸਇੱਦ ਸੈਦ ਅਤੇ ਸਇੱਦ ਅਜੀਜ਼ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਹਿਰ ਤੇ ਪੰਤਵੰਤੇ ਸੱਜਣਾਂ ਨੇ ਸ਼ਮੂਲੀਅਤ ਕੀਤੀ ਅਤੇ ਇੱਕ ਦੂਜੇ ਨਾਲ ਗਲੇ ਮਿਲਦਿਆਂ ਈਦ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ। ਮੌਜੂਦਾ ਸਮੇਂ ਵਿੱਚ ਅੰਤਰਰਾਸ਼ਟਰੀ ਅਹਮਦਿਆ ਮੁਮਲਿਮ ਮਸੁਦਾਇ ਦੇ ਨੇਕ ਕਾਰਜਾਂ ਨੂੰ ਸਮੁਦਾਇ ਦੇ ਪੰਜਵੇ ਖਲੀਫਾ ਹਜਰਤ ਮਿਰਜਾ ਮਸੂਰ ਅਹਿਮਦ ਦੀ ਸਰਪ੍ਰਸਤੀ ਵਿੱਚ ਅੱਗੇ ਵਧਾਇਆ ਜਾ ਰਿਹਾ ਹੈ।



