Skip to content
Independent perspectives. Global stories.
BREAKING

ਹਵਾਰਾ ਤੇ ਭਿਓਰਾ ਨੂੰ ਛ¤ਡ ਬੁੜੈਲ ਜੇਲ੍ਹ ਬਰੇਕ ਦੇ 15 ਦੋਸ਼ੀ ਬਰੀ

Share this story

ਚੰਡੀਗੜ੍ਹ, 11 ਅਗਸਤ (ਪੀ. ਟੀ.)- ਚੰਡੀਗੜ੍ਹ ਦੀ ਅਦਾਲਤ ਵਲੋਂ 2004 ਦੇ ਬੁੜੈਲ ਜੇਲ੍ਹ ਬਰੇਕ ਕੇਸ ’ਚ ਕਥਿਤ ਤੌਰ ’ਤੇ ਸ਼ਾਮਿਲ ਭਾਈ ਜਗਤਾਰ ਸਿੰਘ ਹਵਾਰਾ ਤੇ ਭਾਈ ਪਰਮਜੀਤ ਸਿੰਘ ਭਿਓਰਾ ਨੂੰ ਦੋਸ਼ੀ ਕਰਾਰ ਦੇ ਦਿੱਤਾ ਹੈ ਪਰ ਬਾਕੀ 15 ਦੋਸ਼ੀਆਂ ਨੂੰ ਬਰੀ ਕਰ ਦਿ¤ਤਾ ਹੈ। ਇਸ ਕੇਸ ’ਚ ਕੁੱਲ 22 ਮੁਲਜ਼ਮ ਹਨ।ਅਦਾਲਤ ਨੇ ਜੇਲ੍ਹ ਅਧਿਕਾਰੀਆਂ ਤੇ ਸਹਿਯੋਗੀ ਮੁਲਜ਼ਮਾਂ ਨੂੰ ਵੀ ਬਰੀ ਕੀਤਾ ਹੈ।ਬਰੀ ਕੀਤੇ ਗਏ ਵਿਅਕਤੀਆਂ ’ਚ ਬੁੜੈਲ ਜੇਲ੍ਹ ਦੇ ਸੁਪਰਡੈਂਟ ਦਲਬੀਰ ਸਿੰਘ ਰਾਣਾ, ਡਿਪਟੀ ਜੇਲ੍ਹ ਸੁਪਰਡੈਂਟ ਦਲਬੀਰ ਸਿੰਘ ਸੰਧੂ, ਸਹਾਇਕ ਜੇਲ੍ਹ ਸੁਪਰਡੈਂਟ ਪਰਮਜੀਤ ਸਿੰਘ ਰਾਣਾ, ਇੰਦਰ ਸਿੰਘ, ਨਰਾਇਣ ਸਿੰਘ ਚੌੜਾ, ਨਿਸ਼ਾਨ ਸਿੰਘ, ਵੇਦ ਮਿ¤ਤਰ ਗਿ¤ਲ ਡਿਪਟੀ ਜੇਲ੍ਹ ਸੁਪਰਡੈਂਟ, ਸੁਬੇਗ ਸਿੰਘ, ਨੰਦ ਸਿੰਘ, ਸ਼ੇਰ ਸਿੰਘ, ਆਬਿਦ ਮੁਹੰਮਦ, ਲਖਵਿੰਦਰ ਸਿੰਘ, ਗੁਰਨਾਮ ਸਿੰਘ, ਗੁਰਦੀਪ ਸਿੰਘ ਤੇ ਹਰਿੰਦਰ ਪਾਲ ਸਿੰਘ. ਇਕ ਹੋਰ ਮੁਲਜ਼ਮ ਦੇਵੀ ਸਿੰਘ ਨੇਪਾਲੀ ਨੂੰ ਅਜੇ ਤ¤ਕ ਗ੍ਰਿਫਤਾਰ ਨਹੀਂ ਕੀਤਾ ਜਾ ਸਕਿਆ ਹੈ ਜਦਕਿ ਇਕ ਮੁਲਜ਼ਮ ਬਲਜੀਤ ਕੌਰ ਦੀ ਮੌਤ ਹੋ ਚੁ¤ਕੀ ਹੈ।

WRITTEN BY