ਸੈਕਰਾਮੈਂਟੋ, 11 ਅਗਸਤ (ਡਾ. ਗਿੱਲ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ: ਮਨਜੀਤ ਸਿੰਘ ਜੀ.ਕੇ. ਦੇ ਵਕੀਲ ਸ: ਜਸਪ੍ਰੀਤ ਸਿੰਘ ਅਟਾਰਨੀ ਐਟ ਲਾਅ ਯੂ.ਐਸ.ਏ. ਨੇ ਪ੍ਰੈਸ ਦੇ ਨਾਮ ਬਿਆਨ ਜਾਰੀ ਕਰਦਿਆਂ ਕਿਹਾ ਕਿ ਸ: ਮਨਜੀਤ ਸਿੰਘ ਜੀ.ਕੇ. ਨੇ ਕਦੀ ਵੀ ਸਿਆਸੀ ਸ਼ਰਨ ਲੈਣ ਵਾਲਿਆਂ ਖਿਲਾਫ਼ ਕਦੀ ਵੀ ਕੋਈ ਸ਼ਿਕਾਇਤ ਨਹੀਂ ਕੀਤੀ, ਬਲਕਿ ਮਨਜੀਤ ਸਿੰਘ ਜੀ.ਕੇ. ਅਤੇ ਸ: ਮਨਜਿੰਦਰ ਸਿੰਘ ਸਿਰਸਾ ਨੇ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਮਿਲ ਕੇ ਭਾਰਤ ਦੇ ਗ੍ਰਹਿ ਮੰਤਰੀ ਸ੍ਰੀ ਰਾਜਨਾਥ ਸਿੰਘ ਅਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਸਿਆਸੀ ਸ਼ਰਨ ਲੈਣ ਵਾਲਿਆਂ ਨੂੰ ਇੰਡੀਅਨ ਪਾਸਪੋਰਟ ਤੇ ਵੀਜਾ ਦੇਣ ਲਈ ਪੁਰਜ਼ੋਰ ਮੰਗ ਰੱਖੀ। ਇਸੇ ਤਰ੍ਹਾਂ ਪਿਛਲੇ ਦਿਨੀਂ ਸ: ਪ੍ਰੇਮ ਸਿੰਘ ਚੰਦੂਮਾਜਰਾ ਮੈਂਬਰ ਪਾਰਲੀਮੈਂਟ ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਨੇ ਵੀ ਇਸ ਮਸਲੇ ਨੂੰ ਪਾਰਲੀਮੈਂਟਵਿਚ ਉਠਾਇਆ ਤੇ ਰਾਜਸੀ ਸ਼ਰਨ ਲੈਣ ਵਾਲਿਆਂ ਨੂੰ ਪਾਸਪੋਰਟ ਤੇ ਵੀਜ਼ਾ ਦੇਣ ਦੀ ਵਕਾਲਤ ਕੀਤੀ ਸੀ। ਸ: ਜਸਪ੍ਰੀਤ ਸਿੰਘ ਅਟਾਰਨੀ ਨੇ ਕਿਹਾ ਕਿ ਸ: ਮਨਜੀਤ ਸਿੰਘ ਜੀ.ਕੇ. ਰਾਜਸੀ ਸ਼ਰਨ ਲੈਣ ਵਾਲਿਆਂ ਦਾ ਬਹੁਤ ਸਤਿਕਾਰ ਕਰਦੇ ਹਨ ਤੇ ਉਹ ਖੁਦ ਰਾਜਸੀ ਸ਼ਰਨ ਲੈਣ ਵਾਲੇ ਵਿਅਕਤੀਆਂ ਨੂੰ ਇੰਡੀਅਨ ਪਾਸਪੋਰਟ ਤੇ ਵੀਜ਼ਾ ਲੈਣ ਲਈ ਹਰ ਸੰਭਵ ਮੱਦਦ ਕਰਨਗੇ। ਇਸੇ ਤਰ੍ਹਾਂ ਇੰਮੀਗ੍ਰੇਸ਼ਨ ਵਕਾਲਤ ਵਿਚ ਹੋਰ ਵੱਡੀਆਂ ਪ੍ਰਾਪਤੀਆਂ ਕਰਦਿਆਂ ਸ: ਜਸਪ੍ਰੀਤ ਸਿੰਘ ਅਟਾਰਨੀ ਨੇ 3 ਵਿਅਕਤੀਆਂ ਨੂੰ ਰਾਜਸੀ ਸ਼ਰਨ ਦਿਵਾਉਣ ਤੋਂ ਇਲਾਵਾ 5 ਵਿਅਕਤੀਆਂ ਨੂੰ ਸਿਟੀਜ਼ਨਸ਼ਿਪ ਦਵਾਉਣ ਅਤੇ 4 ਵਿਅਕਤੀਆਂ ਨੂੰ ਵੱਖ ਵੱਖ ਜੇਲ੍ਹਾਂ ਤੋਂ ਰਿਹਾਅ ਕਰਵਾਇਆ। ਇਸ ਸਬੰਧੀ ਸ: ਜਸਪ੍ਰੀਤ ਸਿੰਘ ਅਟਾਰਨੀ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਪਿਛਲੇ ਦਿਨੀਂ 5 ਵਿਅਕਤੀਆਂ ਜਿਨ੍ਹਾਂ ਨੂੰ ਸਿਟੀਜ਼ਨਸ਼ਿਪ ਦਵਾਈ ਉਨ੍ਹਾਂ ਵਿਚ ਰਾਣੀ ਕੌਰ ਰੰਧਾਵਾ ਫਰਿਜ਼ਨੋ, ਹਰਵਿੰਦਰ ਕੌਰ ਫਰਿਜ਼ਨੋ, ਸੁੰਮਨ ਬਾਲਾ ਸੈਕਰਾਮੈਂਟੋ, ਪਰਸ਼ੋਤਮ ਸਿੰਘ ਫਰਿਜ਼ਨੋ ਅਤੇ ਬਲਵੀਰ ਕੌਰ ਸੈਨਫਰਾਂਸਿਸਕੋ ਸ਼ਾਮਿਲ ਹਨ, ਜਦੋਂਕਿ ਹਰਜਿੰਦਰਪਾਲ ਕੌਰ ਸੈਨਫਰਾਂਸਿਸਕੋ, ਗੁਰਜਿੰਦਰ ਸਿੰਘ ਸੈਨਫਰਾਂਸਿਸਕੋ ਅਤੇ ਮਨਦੀਪ ਕੌਰ ਨਿਊਸਾਰਕ ਨੂੰ ਰਾਜਸੀ ਸ਼ਰਨ ਦਵਾਉਣ ਵਿਚ ਸਫ਼ਲਤਾ ਹਾਸਲ ਕੀਤੀ। ਇਸੇ ਤਰ੍ਹਾਂ ਉਨ੍ਹਾਂ ਅਮਨਦੀਪ ਸਿੰਘ, ਜੋਗਿੰਦਰ ਸਿੰਘ ਨੂੰ ਤਕੋਮਾ ਸਿਆਟਲ ਜੇਲ, ਗੁਰਪਿੰਦਰ ਸਿੰਘ ਨੂੰ ਐਰੀਜੋਨਾ ਜੇਲ੍ਹ ਅਤੇ ਗੌਰਵ ਬਾਵਾ ਨੂੰ ਵਾਫਾਲੋ ਨਿਊਯਾਰਕ ਜੇਲ੍ਹ ਚੋਂ ਰਿਹਾਅ ਕਰਵਾਇਆ। ਜਸਪ੍ਰੀਤ ਸਿੰਘ ਅਟਾਰਨੀ ਐਟ ਲਾਅ ਨਾਲ ਫੋਨ ਨੰਬਰਾਂ 510 657 6444 (ਫਰੀਮਾਂਟ), 559 271 5511 (ਫਰਿਜ਼ਨੋਂ), 916 372 4440 (ਸੈਕਰਾਮੈਂਟੋ) ਅਤੇ 718 533 8444 (ਨਿਊਯਾਰਕ) ’ਤੇ ਕਾਲ ਕਰਕੇ ਇੰਮੀਗ੍ਰੇਸ਼ਨ ਦੇ ਕਿਸੇ ਵੀ ਮਸਲੇ ਤੇ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ।



