Skip to content
Independent perspectives. Global stories.
BREAKING

ਵਾਤਾਵਰਣ ਦੇ ਨਾਂਅ ’ਤੇ ਹਰ ਘਰ ਤੋਂ ਘੱਟ ਤੋਂ ਘੱਟ 100 ਰੁਪਏ ਮੁਆਵਜ਼ਾ ਵਸੂਲੇਗੀ ਕੇਜਰੀਵਾਲ ਸਰਕਾਰ

Share this story

ਨਵੀਂ ਦਿੱਲੀ, 8 ਅਗਸਤ (ਪੀ. ਟੀ.)- ਦਿੱਲੀ ਸਰਕਾਰ ਨੇ ਅੱਜ ਐਨਜੀਟੀ ਦੇ ਉਸ ਆਦੇਸ਼ ਨੂੰ ਲਾਗੂ ਕਰਨ ਦਾ ਫ਼ੈਸਲਾ ਕੀਤਾ ਜਿਸ ‘ਚ ਉਸਨੇ ਸਾਰੇ ਘਰਾਂ ਤੋਂ ਰਾਸ਼ਟਰੀ ਰਾਜਧਾਨੀ ’ਚ ਸੀਵਰੇਜ ਲਈ ਘੱਟੋ ਘੱਟ 100 ਰੁਪਏ ਦਾ ਵਾਤਾਵਰਣ ਮੁਆਵਜ਼ੇ ਦਾ ਭੁਗਤਾਨ ਕਰਨ ਨੂੰ ਕਿਹਾ ਹੈ।ਸਰਕਾਰ ਦੇ ਇੱਕ ਬੁਲਾਰੇ ਅਨੁਸਾਰ ਇਹ ਕਦਮ ਮਈ ਦੇ ਉਸ ਆਦੇਸ਼ ਤੋਂ ਬਾਅਦ ਆਇਆ ਹੈ ਜਿਸ ’ਚ ਉਸਨੇ ਕਿਹਾ ਸੀ ਕਿ ਸਾਰੇ ਘਰਾਂ ’ਤੇ ਉਪ ਕਰ (ਸੈਸ) ਲਗਾਇਆ ਜਾਣਾ ਚਾਹੀਦਾ ਹੈ, ਚਾਹੇ ਉਹ ਸੀਵਰ ਨਾਲ ਜੁੜੇ ਹਨ ਜਾਂ ਨਹੀਂ।ਇਸਤੋਂ ਇਲਾਵਾ ਇਹ ਗੈਰ ਕਾਨੂੰਨੀ ਕਾਲੋਨੀਆਂ ’ਚ ਸਥਿਤ ਘਰਾਂ ’ਤੇ ਵੀ ਬਰਾਬਰ ਰੂਪ ਤੋਂ ਲਾਗੂ ਹੋਵੇਗਾ।ਇਹ ਫ਼ੈਸਲਾ ਅੱਜ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪ੍ਰਧਾਨਗੀ ’ਚ ਕੈਬਨਿਟ ਨੇ ਕੀਤਾ।ਸਰਕਾਰ ਦੇ ਅਧਿਕਾਰੀ ਨੇ ਇਹ ਵੀ ਕਿਹਾ ਕਿ

ਐਨਜੀਟੀ ਨੇ ਇਹ ਵੀ ਆਦੇਸ਼ ਦਿੱਤਾ ਸੀ ਕਿ ਇਸ ਸੰਬੰਧ ‘ਚ ਉਪ ਕਰ ਸਿੱਧੇ ਜਾਇਦਾਦ ਕਰ ਜਾਂ ਪਾਣੀ ਦੇ ਬਿਲ ਜੋ ਵੀ ਜ਼ਿਆਦਾ ਹੋਵੇ, ਦੇ ਅਨੁਪਾਤਕ ਹੋਵੇਗਾ।ਇਸ ਤੋਂ ਇਲਾਵਾ ਜੋ ਗੈਰ ਕਾਨੂੰਨੀ ਕਾਲੋਨੀਆਂ ’ਚ ਰਹਿੰਦੇ ਹਨ ਤੇ ਪਾਣੀ ਦੇ ਬਿਲ ਦਾ ਭੁਗਤਾਨ ਨਹੀਂ ਕਰਦੇ ਉਨ੍ਹਾਂ ਦੇ ਲਈ ਇਹ 100 ਰੁਪਏ ਤੋਂ ਲੈ ਕੇ 500 ਰੁਪਏ ਦੇ ਵਿਚਕਾਰ ਹੋਵੇਗਾ।

WRITTEN BY