ਵਾਸ਼ਿੰਗਟਨ ਡੀਸੀ, 5 ਅਗਸਤ (ਡਾ. ਗਿੱਲ)- ਅਕਾਲ ਯੂਨੀਵਰਸਿਟੀ ਦੇ ਉਦਘਾਟਨ ਨੂੰ ਲੈ ਕੇ ਇੱਕ ਗਰੁੱਪ ਆਪਣੀਆਂ ਮਨਮਾਨੀਆਂ ’ਤੇ ਉ¤ਤਰ ਆਇਆ ਹੈ ਅਤੇ ਕਈ ਤਰ੍ਹਾਂ ਦੀਆਂ ਕਿਆਸਅਰਾਈਆਂ ਨੂੰ ਜਨਮ ਦੇ ਰਿਹਾ ਹੈ। ਜਿੱਥੇ ਇਹ ਇੱਕ ਗਰੁੱਪ ਨੂੰ ਗੁੰਮਰਾਹ ਕਰ ਰਿਹਾ ਹੈ ਉਥੇ ਸਵਾਲੀਆ ਵੀ ਬਣ ਗਿਆ ਹੈ, ਜਿਸ ਦੇ ਮੱਦੇਨਜ਼ਰ ਟਰੱਸਟ ਵਿੱਚ ਲਏ ਕੁਝ ਅਜਿਹੇ ਫੈਸਲੇ ਜਿਨ੍ਹਾਂ ਵਿੱਚ ਕੁਝ ਪੜ੍ਹੇ ਲਿਖੇ ਟਰੱਸਟੀਆਂ ਨੂੰ ਮੁਕਤ ਕਰਨਾ ਅਤੇ ਉਨ੍ਹਾਂ ਦੀ ਜਗ੍ਹਾ ਅਨਪੜ੍ਹਾਂ ਨੂੰ ਥਾਂ ਦੇ ਕੇ ਬੜੂ ਸਾਹਿਬ ਦੇ ਟਰੱਸਟ ਵਿੱਚ ਆਪਣੀ ਹੋਂਦ ਨੂੰ ਮਜ਼ਬੂਤ ਕਰਨ ਲਈ ਕੋਹਲੀ ਗਰੁੱਪ ਦਾ ਜ਼ੋਰ ਲੱਗਾ ਹੋਇਆ ਹੈ, ਇਹੀ ਗਰੁੱਪ ਬਾਦਲਾਂ ਦੀਆਂ ਨੀਤੀਆਂ ਨੂੰ ਹਜ਼ਮ ਨਹੀਂ ਕਰ ਰਿਹਾ ਸਗੋਂ ਉਨ੍ਹਾਂ ਖਿਲਾਫ ਜ਼ਹਿਰ
ਅਜਿਹੇ ਤਰੀਕੇ ਨਾਲ ਉਗਲ ਰਿਹਾ ਹੈ ਜਿਸ ਦੀ ਮੂੰਹ ਬੋਲਦੀ ਤਫਸੀਰ ਅਤੇ ਤਸਵੀਰ ਨਿਊਯਾਰਕ ਦੇ ਪ੍ਰਦਰਸ਼ਨਾਂ ਵਿੱਚ ਆਮ ਵੇਖਣ ਨੂੰ ਮਿਲੀ ਹੈ। ਮੁਕਤਾ ਜਿਹੀਆਂ ਸ਼ਖਸੀਅਤਾਂ ਬੜੂ ਸਾਹਿਬ ਦੇ ਨਾਮ ’ਤੇ ਨੰਨੇ ਲਗਾ ਕੇ ਅਜਿਹੀਆਂ ਬਣਦਾ ਬਣਾ ਰਹੀਆਂ ਜਨ ਜਿਸ ਦਾ ਖੁਲਾਸਾ ਜਲਦੀ ਹੋਣ ਦੇ ਆਸਾਰ ਨਜ਼ਰ ਆ ਰਹੇ ਹਨ। ਬੜੂ ਸਾਹਿਬ ਵੱਲੋਂ ਇੱਕ ਗਰੁੱਪ ਜੋ ਧਾਰਮਿਕਤਾ ਨੂੰ ਨਕਾਰਦੇ ਹੋਏ ਫਿਲਮਾਂ ਨੂੰ ਪ੍ਰਮੋਟ ਕਰ ਰਿਹਾ ਹੈ ਅਤੇ ਯੋਗਾ ਕਰਵਾ ਕੇ ਆਰਐਸਐਸ ਵੱਲ ਮੂੰਹ ਮੋੜ ਰਿਹਾ ਹੈ, ਜਿਸ ਦੇ ਜ਼ਿੰਮੇਵਾਰ ਡਾ. ਮਨਦੀਪ ਸਿੰਘ ਵਰਗੇ ਹਨ, ਜੋ ਸਿੱਖ ਸੰਸਥਾਵਾਂ ਵਿੱਚ ਆਰਐਸਐਸ ਨੂੰ ਸਨਮਾਨਿਤ ਕਰਕੇ ਬਾਦਲਾਂ ਖਿਲਾਫ ਭੜਾਸ ਕੱਢ ਰਹੇ ਹਨ। ਇਸ ਸਭ ਨੂੰ ਅੰਜ਼ਾਮ ਦੇਣ ਵਿੱਚ ਰਵਿੰਦਰਪਾਲ ਸਿੰਘ ਕੋਹਲੀ ਉਰਫ ਰੂਬੀ ਦੀ ਸ਼ਰਾਰਤ ਹੈ। ਇਹ ਉਹੀ ਗਰੁੱਪ ਹੈ ਜੋ ਬਾਦਲਾਂ ਨੂੰ ਪੰਜਾਬ ਵਿੱਚ ਨਹੀਂ ਦੇਖਣਾ ਚਾਹੁੰਦਾ ਸਗੋਂ ਸੌੜੀ ਸੋਚ ਰਾਹੀਂ ਟਰਸਟੀਆਂ ਦੀ ਅਦਲਾ ਬਦਲੀ ਕਰਕੇ ਕਾਬਜ਼ ਹੋਣ ਨੂੰ ਤਰਜੀਹ ਦੇ ਰਿਹਾ ਹੈ। ਖੇਮ ਸਿੰਘ ਗਿੱਲ, ਗੁਰਬਖਸ਼ ਸਿੰਘ, ਗਿਆਨ ਸਿੰਘ, ਪ੍ਰੀਤਮ ਸਿੰਘ ਇਨ੍ਹਾਂ ਦਿੱਲੀ ਵਾਲਿਆਂ ਦੀ ਬਲੀ ਚੜ੍ਹ ਗਏ ਅਤੇ ਜੱਗਜੀਤ ਸਿੰਘ, ਚਰਨਜੀਤ ਕੌਰ, ਕੁਲਦੀਪ ਕੌਰ ਅਤੇ ਮੋਗੇ ਤੋਂ ਭੁਪਿੰਦਰ ਸਿੰਘ ਵਰਗੇ ਇਨ੍ਹਾਂ ਦੀ ਜਗ੍ਹਾ ’ਤੇ ਨਿਯੁਕਤ ਹੋ ਕੇ ਆਰਐਸਐਸ ਨੂੰ ਮਜ਼ਬੂਤੀ ਵੱਲ ਲਿਜਾਉਣਗੇ।
ਬਾਬਾ ਇਕਬਾਲ ਸਿੰਘ ਸਭ ਕੁਝ ਜਾਣਦੇ ਹੋਏ ਵੀ ਕੋਈ ਫੈਸਲਾ ਨਹੀਂ ਲੈ ਸਕਦੇ ਪਰ ਅਕਾਲ ਯੂਨੀਵਰਸਿਟੀ ਦੀ ਬਲੀ ਦੂਜੀ ਵਾਰ ਉਦਘਾਟਨ ਨੂੰ ਰੰਗਤ ਦੇ ਗਈ ਹੈ ਜਿਸ ਦੇ ਨਤੀਜੇ ਭਵਿੱਖ ਵਿੱਚ ਵਧੀਆ ਨਹੀਂ ਹੋਣਗੇ। ਕਿਉਂਕਿ ਜਿਸ ਆਸ਼ੇ ਨਾਲ ਯੂਨੀਵਰਸਿਟੀ ਬਣਾਈ ਗਈ ਹੈ ਉਸ ਤੋਂ ਕੋਹਾਂ ਦੂਰ ਇਹ ਸ਼ਖਸੀਅਤਾਂ ਇਸ ਦਾ ਜਲੂਸ ਕੱਢ ਦੇਣਗੀਆਂ।



