Skip to content
Independent perspectives. Global stories.
BREAKING

ਆਬਾਦੀ ਦੇ ਵਿਸਫੋਟ ਨੇੜੇ ਪਹੁੰਚਿਆ ਦੇਸ਼

Share this story

ਸੰਯੁਕਤ ਰਾਸ਼ਟਰ ਦੇ ਆਬਾਦੀ ਸਬੰਧੀ ਤਾਜ਼ਾ ਅੰਕੜਿਆਂ ਅਤੇ ਅਨੁਮਾਨਾਂ ਨੇ ਭਾਰਤ ‘ਚ ਵ¤ਡੀ ਚਿੰਤਾ ਪੈਦਾ ਕੀਤੀ ਹੈ। ਆਜ਼ਾਦੀ ਤੋਂ ਬਾਅਦ ਦੇਸ਼ ਦੀਆਂ ਸਰਕਾਰਾਂ ਆਬਾਦੀ ਨੂੰ ਸੀਮਤ ਕਰਨ ਵਿਚ ਬੁਰੀ ਤਰ੍ਹਾਂ ਅਸਫ਼ਲ ਰਹੀਆਂ ਹਨ। ਇਸ ਲਈ ਪਿਛਲੇ ਸਮੇਂ ਦੇ ਕੁਰਸੀਆਂ ‘ਤੇ ਬੈਠੇ ਸਿਆਸਤਦਾਨਾਂ ਨੂੰ ਮੁਆਫ਼ ਨਹੀਂ ਕੀਤਾ ਜਾ ਸਕਦਾ। ਜੇਕਰ ਅ¤ਜ ਦੇਸ਼ ‘ਚ ਹਾਲੇ ਵੀ ਕਰੋੜਾਂ ਲੋਕ ਅੰਤਾਂ ਦੀ ਗ਼ਰੀਬੀ ਹੰਢਾਅ ਰਹੇ ਹਨ, ਜੇਕਰ ਇਥੇ ਵ¤ਡੀ ਪ¤ਧਰ ਤ¤ਕ ਮੁਢਲੀਆਂ ਸਹੂਲਤਾਂ ਦੀ ਘਾਟ ਰੜਕਦੀ ਹੈ, ਜੇਕਰ ਦੇਸ਼ ‘ਚ ਸਿਹਤ ਸੇਵਾਵਾਂ ਨਾਮਾਤਰ ਹਨ, ਜੇਕਰ ਬੇਰੁਜ਼ਗਾਰ ਨੌਜਵਾਨਾਂ ਦੀ ਗਿਣਤੀ ਵਧ ਰਹੀ ਹੈ, ਤਾਂ ਇਸ ਲਈ ਇਨ੍ਹਾਂ ਸਰਕਾਰਾਂ ਨੂੰ ਹੀ ਦੋਸ਼ੀ ਠਹਿਰਾਇਆ ਜਾ ਸਕਦਾ ਹੈ।

ਇਹ ਗ¤ਲ 1950ਵਿਆਂ ਤੋਂ ਹੀ ਮਹਿਸੂਸ ਕੀਤੀ ਜਾਣ ਲ¤ਗੀ ਸੀ ਕਿ ਦੇਸ਼ ਸਾਹਮਣੇ ਮੌਜੂਦਾ ਵ¤ਡੀਆਂ ਸਮ¤ਸਿਆਵਾਂ ਦਾ ਕਾਰਨ ਤੇਜ਼ੀ ਨਾਲ ਵਧਦੀ ਆਬਾਦੀ ਹੈ। ਇਸ ਲਈ ਆਜ਼ਾਦੀ ਤੋਂ 5-7 ਸਾਲ ਬਾਅਦ ਹੀ ਪਰਿਵਾਰ ਨਿਯੋਜਨ ਦੀਆਂ ਯੋਜਨਾਵਾਂ ਬਣਾਈਆਂ ਗਈਆਂ ਸਨ ਪਰ ਹੌਲੀ-ਹੌਲੀ ਆਬਾਦੀ ਦਾ ਸਬੰਧ ਸਿਆਸਤ ਨਾਲ ਜੁੜ ਗਿਆ। ਇਸ ਨੂੰ ਸੀਮਤ ਕਰਨ ਸਬੰਧੀ ਹਾਕਮ ਜਮਾਤ ‘ਚ ਇ¤ਛਾਸ਼ਕਤੀ ਦੀ ਘਾਟ ਪੈਦਾ ਹੋ ਗਈ। ਇਸ ਤੋਂ ਬਾਅਦ ਵਾਲੇ ਸਮੇਂ ‘ਚ ਇਸ ਦੀ ਗੰਭੀਰਤਾ ਨੂੰ ਨਾ ਸਮਝਿਆ ਗਿਆ। ਇਸ ਲਈ ਇਸ ਦਿਸ਼ਾ ਵਿਚ ਕੀਤੇ ਗਏ ਯਤਨ ਅ¤ਧੇ-ਅਧੂਰੇ ਹੀ ਰਹੇ। ਕੁਝ ਸਿਆਸਤਦਾਨਾਂ ਨੇ ਜੇਕਰ ਵ¤ਡੇ ਯਤਨ ਸ਼ੁਰੂ ਵੀ ਕੀਤੇ ਤਾਂ ਉਨ੍ਹਾਂ ਨੂੰ ਮੂੰਹ ਦੀ ਖਾਣੀ ਪਈ, ਜਿਸ ਕਾਰਨ ਹੋਰ ਪ੍ਰਭਾਵਸ਼ਾਲੀ ਲੋਕਾਂ ਦਾ ਆਬਾਦੀ ਸਬੰਧੀ ਵ¤ਡੀਆਂ ਯੋਜਨਾਵਾਂ ਬਣਾਉਣ ਦਾ ਹੌਸਲਾ ਨਾ ਪਿਆ। ਇਸ ਸਬੰਧੀ ਲੋਕਾਂ ਨੂੰ ਉਨ੍ਹਾਂ ਦੇ ਰਹਿਮੋ-ਕਰਮ ‘ਤੇ ਛ¤ਡ ਦਿ¤ਤਾ ਗਿਆ। ਅ¤ਜ ਹਾਲਤ ਇਹ ਹੈ ਕਿ ਹਰ ਪਾਸੇ ਆਪਾਧਾਪੀ ਪਈ ਨਜ਼ਰ ਆਉਂਦੀ ਹੈ। ਸਰਕਾਰ ਦੀਆਂ ਚੂਲਾਂ ਹਿ¤ਲੀਆਂ ਜਾਪਦੀਆਂ ਹਨ। ਏਨੀ ਵ¤ਡੀ ਆਬਾਦੀ ਲਈ ਉਹ ਕਿਸ ਤਰ੍ਹਾਂ ਅਤੇ ਕੀ ਕਰੇ, ਇਸ ਦੀ ਉਸ ਨੂੰ ਸਮਝ ਨਹੀਂ ਪੈ ਰਹੀ। ਮਸਲਾ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦਾ ਹੈ। ਉਨ੍ਹਾਂ ਦਾ ਭਵਿ¤ਖ ਹਨੇਰਾ ਹੈ। ਸਮਾਜ ‘ਚ ਲਾਕਾਨੂੰਨੀ ਵਧਦੀ ਜਾ ਰਹੀ ਹੈ। ਹਰ ਥਾਂ ‘ਤੇ ਛੋਟੀਆਂ-ਛੋਟੀਆਂ ਚੋਰੀਆਂ ਤੋਂ ਲੈ ਕੇ ਵ¤ਡੇ ਡਾਕਿਆਂ ਤ¤ਕ ਦੀ ਗਿਣਤੀ ਵਧਦੀ ਜਾ ਰਹੀ ਹੈ। ਬਹੁਤੇ ਬੇਰੁਜ਼ਗਾਰ ਨੌਜਵਾਨਾਂ ਨੂੰ ਧਰਮਾਂ ਦੇ ਨਾਂਅ ‘ਤੇ ਉਕਸਾਅ ਕੇ ਉਨ੍ਹਾਂ ਨੂੰ ਹਿੰਸਾ ਦੇ ਰਾਹ ਵ¤ਲ ਤੋਰਿਆ ਜਾ ਰਿਹਾ ਹੈ। ਕਈ ਧਾਰਮਿਕ ਆਗੂ ਆਪੋ-ਆਪਣੇ ਕਾਰਨਾਂ ਕਰਕੇ ਆਬਾਦੀ ਦੇ ਵਾਧੇ ਨੂੰ ਉਤਸ਼ਾਹਿਤ ਕਰ ਰਹੇ ਹਨ ਅਤੇ ਵ¤ਧ ਬ¤ਚੇ ਪੈਦਾ ਕਰਨ ਦੇ ਬਿਆਨ ਜਾਰੀ ਕਰ ਰਹੇ ਹਨ। ਬਿਨਾਂ ਸ਼¤ਕ ਵਿਸ਼ਵ ਭਰ ਵਿਚ ਆਬਾਦੀ ਵਧ ਰਹੀ ਹੈ ਪਰ ਇਸ ਦੇ ਮੁਕਾਬਲੇ ‘ਚ ਭਾਰਤ ਦੀ ਆਬਾਦੀ ਸਰਪਟ ਦੌੜਦੀ ਨਜ਼ਰ ਆ ਰਹੀ ਹੈ। ਅ¤ਜ ਦੁਨੀਆ ਦਾ ਹਰ ਛੇਵਾਂ ਵਿਅਕਤੀ ਭਾਰਤੀ ਹੈ। ਨੇੜ-ਭਵਿ¤ਖ ਵਿਚ ਹਰ 5ਵਾਂ ਵਿਅਕਤੀ ਭਾਰਤੀ ਹੋਣ ਦੇ ਅੰਦਾਜ਼ੇ ਲਗਾਏ ਜਾ ਰਹੇ ਹਨ। ਸੰਯੁਕਤ ਰਾਸ਼ਟਰ ਸੰਘ ਦੇ ਆਰਥਿਕ ਤੇ ਸਮਾਜਿਕ ਮਸਲਿਆਂ ਸਬੰਧੀ ਵਿਭਾਗ ਦੇ ਇਸ ਸਬੰਧੀ ਅੰਦਾਜ਼ੇ ਭਾਰਤ ਨੇ ਗ਼ਲਤ ਸਾਬਤ ਕਰ ਦਿ¤ਤੇ ਹਨ। ਕੁਝ ਸਾਲ ਪਹਿਲਾਂ ਉਸ ਦਾ ਅੰਦਾਜ਼ਾ ਸੀ ਕਿ ਸਾਲ 2028 ਤ¤ਕ ਭਾਰਤ ਆਬਾਦੀ ਦੇ ਪ¤ਖ ਤੋਂ ਦੁਨੀਆ ‘ਚ ਪਹਿਲੇ ਨੰਬਰ ‘ਤੇ ਆ ਜਾਵੇਗਾ ਅਤੇ ਇਹ ਚੀਨ ਨੂੰ ਪਿ¤ਛੇ ਛ¤ਡ ਜਾਵੇਗਾ ਪਰ ਹੁਣ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਭਾਰਤ ਇਹ ਮਾਅਰਕਾ 2022 ਤ¤ਕ ਹੀ ਮਾਰ ਲਵੇਗਾ। ਭਾਰਤ ਦੀ ਇਸ ਸਮੇਂ ਆਬਾਦੀ 1 ਅਰਬ 30 ਕਰੋੜ ਦੇ ਲਗਪਗ ਅਨੁਮਾਨੀ ਜਾ ਰਹੀ ਹੈ, ਜਦੋਂ ਕਿ ਚੀਨ ਦੀ ਆਬਾਦੀ 1 ਅਰਬ 37 ਕਰੋੜ ਹੈ। ਭਾਰਤ ਦੀ ਆਬਾਦੀ ਸਾਲ 2030 ਤ¤ਕ ਡੇਢ ਅਰਬ ਤ¤ਕ ਪਹੁੰਚਣ ਦਾ ਅਨੁਮਾਨ ਕੀਤਾ ਜਾ ਰਿਹਾ ਹੈ।
ਚੀਨ ਨੇ ਆਬਾਦੀ ਨੂੰ ਸੀਮਤ ਕਰਨ ਵਿਚ ਵ¤ਡੀ ਸਫਲਤਾ ਹਾਸਲ ਕੀਤੀ ਹੈ, ਜਦੋਂ ਕਿ ਭਾਰਤ ਵਿਚ ਇਸ ਮਾਮਲੇ ‘ਤੇ ਸਿਰਫ਼ ਚਿੰਤਾ ਹੀ ਪ੍ਰਗਟਾਈ ਜਾਂਦੀ ਰਹੀ ਹੈ ਅਤੇ ਬਹਿਸਾਂ ਹੀ ਹੁੰਦੀਆਂ ਰਹੀਆਂ ਹਨ। ਜਿੰਨੀ ਆਬਾਦੀ ਵਧ ਰਹੀ ਹੈ, ਓਨੀਆਂ ਹੀ ਆਮ ਲੋਕਾਂ ਦੀਆਂ ਤਕਲੀਫ਼ਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਅ¤ਜ ਇਥੇ ਬਹੁਤੇ ਲੋਕ ਨਾਰਾਜ਼ ਤੇ ਨਿਰਾਸ਼ ਦਿਖਾਈ ਦਿੰਦੇ ਹਨ। ਉਨ੍ਹਾਂ ਅੰਦਰ ਲਾਵਾ ਭਰਦਾ ਜਾ ਰਿਹਾ ਹੈ। ਕ¤ਲ੍ਹ ਨੂੰ ਜਦੋਂ ਇਹ ਲਾਵਾ ਫੁ¤ਟੇਗਾ ਤਾਂ ਇਸ ਦਾ ਕੀ ਅਸਰ ਹੋਵੇਗਾ? ਇਸ ਦਾ ਅੰਦਾਜ਼ਾ ਹੀ ਕੀਤਾ ਜਾ ਸਕਦਾ ਹੈ। ਪਰ ਅਫ਼ਸੋਸ ਦੀ ਗ¤ਲ ਇਹ ਹੈ ਕਿ ਹਾਲੇ ਤ¤ਕ ਸਾਡੀਆਂ ਸਰਕਾਰਾਂ ਜਾਗੀਆਂ ਨਹੀਂ ਹਨ, ਹਾਲੇ ਤ¤ਕ ਉਨ੍ਹਾਂ ਅੰਦਰ ਚਿੰਤਾ ਪੈਦਾ ਨਹੀਂ ਹੋਈ, ਹਾਲੇ ਤ¤ਕ ਵੀ ਉਨ੍ਹਾਂ ਨੇ ਇਸ ਸਬੰਧੀ ਕੋਈ ਪ੍ਰਤੀਬ¤ਧਤਾ ਨਹੀਂ ਦਿਖਾਈ। ਜੇਕਰ ਏਨੇ ਗੰਭੀਰ ਮਸਲੇ ਨੂੰ ਏਨਾ ਵ¤ਡਾ ਦੇਸ਼ ਤੇ ਇਸ ਦੀਆਂ ਸਰਕਾਰਾਂ ਏਨੀ ਹਲਕੀ ਤਰ੍ਹਾਂ ਲੈਂਦੀਆਂ ਹਨ ਤਾਂ ਇਸ ਦੇਸ਼ ਦਾ ਭਵਿ¤ਖ ਕੀ ਹੋਵੇਗਾ, ਇਹ ਅੰਦਾਜ਼ਾ ਲਗਾਉਣਾ ਬਹੁਤਾ ਮੁਸ਼ਕਿਲ ਨਹੀਂ ਹੈ।
    (ਸੰਪਾਦਕੀ ਅਜੀਤ : 2 ਅਗਸਤ 2015)

WRITTEN BY