ਸ੍ਰੀ ਹਰਗੋਬਿੰਦਪੁਰ, 1 ਅਗਸਤ (ਚਰਨਜੀਤ ਸਿੰਘ ਚੀਮਾ)- ਜੱਥੇਦਾਰ ਸੇਵਾ ਸਿੰਘ ਸੇਖਵਾਂ ਸਾਬਕਾ ਕੈਬਨਿਟ ਮੰਤਰੀ ਪੰਜਾਬ ਬੀਤੇ ਦਿਨ ਅਕਾਲੀ ਆਗੂਆਂ ਨੂੰ ਮਿਲਣ ਵਾਸਤੇ ਬਾਵਾ ਹਰਜੀਤ ਸਿੰਘ ਭੱਲਾ ਪ੍ਰਧਾਨ ਨਗਰ ਕੌਂਸਲ ਸ੍ਰੀ ਹਰਗੋਬਿੰਦਪੁਰ ਦੇ ਨਵੇਂ ਬਣੇ ਗ੍ਰਹਿ ਵਿਖੇ ਪਹੁੰਚੇ ਅਤੇ ਟਕਸਾਲੀ ਆਗੂਆਂ ਨਾਲ ਮੀਟਿੰਗ ਕੀਤੀ। ਇਲਾਕੇ ਮੋਹਤਬਰ ਵਿਅਕਤੀ ਅਤੇ ਲੀਡਰ ਸਹਿਬਾਨ ਅਤੇ ਹੋਰ ਕਈ ਪਤਵੰਤੇ ਵਿਅਕਤੀ ਵੀ ਉ¤ਥੇ ਪਹੁੰਚੇ। ਉ¤ਥੇ ਪਹੁੰਚੇ ਇਲਾਕੇ ਦੇ ਮੋਹਤਬਰ ਵਿਅਕਤੀਆਂ ਨੇ ਜਥੇਦਾਰ ਸੇਵਾ ਸਿੰਘ ਸੇਖਵਾਂ ਨੂੰ ਆਪਣੇ ਇਲਾਕੇ ਵਿੱਚ ਹੋ ਰਹੀਆਂ ਧੱਕੇਸ਼ਾਹੀਆਂ ਅਤੇ ਵਧੀਕੀਆਂ ਬਾਰੇ ਜਾਣੂ ਕਰਵਾਉਂਦਿਆਂ ਕਿਹਾ ਕਿ ਪੁਲਿਸ ਵੱਲੋਂ ਅਕਾਲੀ ਲੀਡਰਾਂ ਉ¤ਤੇ ਹੀ ਝੂਠੇ
ਪਰਚੇ ਕਰਵਾਏ ਜਾ ਰਹੇ ਹਨ। ਲੋਕਾਂ ਨੇ ਸ਼ਹਿਰ ਵਿੱਚ ਅਤੇ ਇਲਾਕੇ ਵਿੱਚ ਹੋ ਰਹੀਆਂ ਜ਼ਿਆਦਤੀਆਂ ਬਰਦਾਸ਼ਤ ਨਾ ਕਰਦੇ ਹੋਏ ਜਥੇਦਾਰ ਸੇਖਵਾਂ ਨੂੰ ਆਪਣੇ ਦਿਲ ਦੀਆਂ ਗੱਲਾਂ ਦੱਸੀਆਂ। ਉਨ੍ਹਾਂ ਦੀ ਦੁੱਖ ਤਕਲੀਫਾਂ ਸੁਣ ਕੇ ਜਥੇਦਾਰ ਸੇਵਾ ਸਿੰਘ ਸੇਖਵਾਂ ਨੇ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਦਿਵਾਇਆ ਕਿ ਅੱਗੇ ਤੋਂ ਕਿਸੇ ਨਾਲ ਵੀ ਕੋਈ ਵਧੀਕੀ ਨਹੀਂ ਹੋਣ ਦਿੱਤੀ ਜਾਵੇਗੀ ਅਤੇ ਮੈਂ ਤੁਹਾਡਾ ਇਹ ਸੁਨੇਹਾ ਮਾਨਯੋਗ ਮੁੱਖ ਮੰਤਰੀ ਸਾਹਿਬ ਕੋਲ ਪਹੁੰਚਾ ਕੇ ਤੁਹਾਡੀਆਂ ਮੁਸ਼ਕਲਾਂ ਦਾ ਹੱਲ ਕਰਵਾਉਣ ਦੀ ਪੂਰੀ ਕੋਸ਼ਿਸ਼ ਕਰਾਂਗਾ ਅਤੇ ਆਉਣ ਵਾਲੇ 15 ਦਿਨਾਂ ਵਿੱਚ ਹਲਕੇ ਦੇ ਲੋਕਾਂ ਨੂੰ ਤਬਦੀਲੀ ਵੇਖਣ ਨੂੰ ਮਿਲੇਗੀ ਜਿਸ ਨਾਲ ਇਲਾਕੇ ਵਿੱਚ ਖੁਸ਼ੀ ਅਤੇ ਸ਼ਾਂਤੀ ਦਾ ਮਾਹੌਲ ਬਣੇਗਾ। ਇਸ ਮੌਕੇ ’ਤੇ ਬਾਵਾ ਹਰਜੀਤ ਸਿੰਘ ਭੱਲਾ ਪ੍ਰਧਾਨ ਨਗਰ ਕੌਂਸਲ ਸ੍ਰੀ ਹਰਗੋਬਿੰਦਪੁਰ, ਕੁਲਵੰਤ ਸਿੰਘ ਚੀਮਾ ਚੇਅਰਮੈਨ ਮਾਰਕੀਟ ਕਮੇਟੀ ਸ੍ਰੀ ਹਰਗੋਬਿੰਦਪੁਰ, ਮੰਗਲ ਸਿੰਘ ਬਟਾਲਾ ਜਨਰਲ ਸਕੱਤਰ ਐਸ.ਸੀ. ਵਿੰਗ, ਉਮ ਪ੍ਰਕਾਸ਼ ਮਿਉਂਸਪਲ ਕੌਂਸਲਰ, ਹਰਜੀਤ ਸਿੰਘ ਰਿਆਡ, ਬਾਬਾ ਦੀਪ ਸਿੰਘ ਤਰਨਾ ਦਲ, ਸੰਦੀਪ ਭੱਲਾ ਮਿਉਂਸਪਲ ਕੌਂਸਲਰ, ਸੁਖਵਿੰਦਰ ਸਿੰਘ ਵਾਈਸ ਪ੍ਰਧਾਨ ਨਗਰ ਕੌਂਸਲ ਸ੍ਰੀ ਹਰਗੋਬਿੰਦਪੁਰ, ਹਰਦਿਆਲ ਸਿੰਘ ਭਾਮ, ਸਿਕੰਦਰ ਸਿੰਘ ਭੱਟੀਵਾਲ, ਮਨਜੀਤ ਸਿੰਘ ਡਾਕਟਰ ਤਲਵਾੜਾ, ਸਤਨਾਮ ਸਿੰਘ ਸਾਬਕਾ ਵਾਈਸ ਪ੍ਰਧਾਨ, ਸੁਖਵਿੰਦਰ ਸਿੰਘ ਸਮਸਾ, ਰਣਜੀਤ ਸਿੰਘ ਸਮਸਾ, ਧਰਮਿੰਦਰ ਸਿੰਘ ਚੀਮਾ, ਕੁਲਦੀਪ ਸਿੰਘ ਤਲਵਾੜਾ, ਰਣਜੀਤ ਸਿੰਘ ਐਮ.ਸੀ., ਗੁਰਦੇਵ ਸਿੰਘ ਸੋਢੀ, ਸੋਮ ਦੱਤ ਸੋਢੀ, ਪਵਨ ਕੁਮਾਰ ਸ਼ਰਮਾ, ਲਾਲੀ ਭੱਲਾ, ਰਾਮ ਕਿਸ਼ੋਰ, ਰਾਜਨ ਲੂਬਾ, ਰਤਨ ਲਾਲ, ਬੀਬ ਬਚਨੋ ਦੇਵੀ ਐਮ.ਸੀ., ਰਾਜ ਕੁਮਾਰ, ਮੋਹਨ ਲਾਲ ਕਾਲੀਆਂ, ਸਚਿਨ ਕਾਲੀਆਂ, ਰਿੱਕੀ ਭੱਲਾ, ਮੋਹਨ ਲਾਲ ਤ੍ਰੇਵੀਆਂ, ਕਿਰਪਾਲ ਸਿੰਘ ਤੱਖੀ, ਸੂਬੇਦਾਰ ਜਗਿੰਦਰ ਸਿੰਘ, ਅਰਵਿੰਦਰ ਸਿੰਘ, ਬਲਵਿੰਦਰ ਸਿੰਘ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਵਿਅਕਤੀ ਸ਼ਾਮਿਲ ਹੋਏ।



