Skip to content
Independent perspectives. Global stories.
BREAKING

ਹੰਗਰੀ ਵੱਲੋਂ ਸਾਫ਼-ਸੁਥਰੀ ਊਰਜਾ ਦੇ ਉਤਪਾਦਨ ਲਈ ਪੰਜਾਬ ਨੂੰ ਤਕਨੀਕੀ ਸਹਾਇਤਾ ਦੀ ਪੇਸ਼ਕਸ਼

Share this story

ਜਲੰਧਰ/ਹੰਗਰੀ, 1 ਅਗਸਤ-ਹੰਗਰੀ ਵੱਲੋਂ ਇਕ ਅਹਿਮ ਐਲਾਨ ਤਹਿਤ ਪੰਜਾਬ ਸਰਕਾਰ ਨੂੰ ਸਾਫ ਸੁਥਰੀ ਊਰਜਾ ਦੇ ਉਤਪਾਦਨ ਲਈ ਨਵੀਨਤਮ ਤਕਨੀਕ ਦੇਣ ਦੀ ਪੇਸ਼ਕਸ਼ ਕੀਤੀ ਗਈ ਹੈ, ਜਿਸ ਰਾਹੀਂ ਢੁੱਕਵੀਆਂ ਦਰਾਂ ’ਤੇ ਪਾਣੀ ਸਾਫ ਕਰਨਾ,  ਬਾਇਓਮਾਸ   ਊਰਜਾ ਤੇ ਬਾਇਓ ਡੀਜ਼ਲ ਤੋਂ ਊਰਜਾ ਉਤਪਾਦਨ ਤੋਂ ਇਲਾਵਾ ਪੋਲੀਮਰ ਤੋਂ ਊਰਜਾ ਉਤਪਾਦਨ ਵੀ ਸ਼ਾਮਿਲ ਹੈ।ਹੰਗਰੀ ਵਲੋਂ ਇਸ ਸਬੰਧੀ ਪੇਸ਼ਕਸ਼ ਉਪ ਮੁੱਖ ਮੰਤਰੀ ਸ.ਸੁਖਬੀਰ ਸਿੰਘ ਬਾਦਲ ਦੀ ਉ¤ਥੋਂ ਦੇ ਵਿਗਿਆਨੀਆਂ ਤੇ ਉ¤ਚ ਅਧਿਕਾਰੀਆਂ ਨਾਲ ਵਿਚਾਰ ਚਰਚਾ ਦੌਰਾਨ ਕੀਤੀ ਗਈ। ਚਾਰ ਘੰਟਿਆਂ ਤੱਕ ਚੱਲੀ ਵਿਚਾਰ ਚਰਚਾ ਦੌਰਾਨ ਇਕ  ਖੋਜਕਾਰੀ ਵਲੋਂ ਦਿਲ ਨੂੰ ਖੂਨ ਸਪਲਾਈ ਸਬੰਧੀ ਬਿਮਾਰੀਆਂ ਦੇ ਇਲਾਜ ਲਈ ਦਵਾਈ ਦੇ ਉਤਪਾਦਨ ਲਈ ਵੀ ਤਕਨੀਕ ਤੇ ਫਾਰਮੂਲੇ ਦੇਣ ਸਬੰਧੀ ਪ੍ਰਸਤਾਵ ਪੇਸ਼ ਕੀਤਾ ਗਿਆ। ਇਸ ਤੋਂ ਇਲਾਵਾ ਬਿਜਲੀ ਸਪਲਾਈ ਸਮੇਂ ਹੋਣ ਵਾਲੇ ਟਰਾਂਸਮਿਸ਼ਨ ਨੁਕਸਾਨ ਨੂੰ ਘਟਾਉਣ ਸਬੰਧੀ ਵੀ

ਹੰਗਰੀ ਦੇ ਖੋਜਕਾਰਾਂ ਵਲੋਂ ਆਪਣੀ ਪੇਸ਼ਕਾਰੀ ਦਿੱਤੀ ਗਈ। ਇਸ ਮੌਕੇ ‘ਕਲੀਨ ਵਾਟਰ ਐਂਡ ਗਰੀਨ ਐਨਰਜ਼ੀ ਇਨਕੋਰਪੇਸ਼ਨ’ ਦੇ ਤਕਨੀਕੀ ਡਾਇਰੈਕਟਰ ਡਾ. ਜੋਸੇਫ ਬਿਸਕੀ ਵਲੋਂ ਪੀਣ ਵਾਲੇ ਪਾਣੀ ਤੇ ਸਿੰਚਾਈ ਲਈ ਵਰਤੇ ਜਾਣ ਵਾਲੇ ਪਾਣੀ ਦੀ ਸਫਾਈ ਲਈ ਵੀ ਤਕਨੀਕੀ ਸਹਾਇਤਾ ਦੇਣ ਬਾਰੇ ਹਾਮੀ ਭਰੀ ਗਈ। ਡਾ. ਜੋਸੇਫ ਬਿਸਕੀ ਵਲੋਂ ਕੀਤੀ ਗਈ ਪੇਸ਼ਕਸ਼ ਦਾ ਸਵਾਗਤ ਕਰਦਿਆਂ ਸ. ਬਾਦਲ ਨੇ ਕਿਹਾ ਕਿ ਉਨ੍ਹਾਂ ਵਲੋਂ ਈਜਾਦ ਕੀਤੀ ਗਈ ਤਕਨੀਕੀ  ਹੰਗਰੀ ਵਲੋਂ ਅਪਣਾਏ ਗਏ ‘ਵਨ ਡਰੋਪ ਮੋਰ ਕਰੋਪ’ (ਇਕ ਬੂੰਦ ਤੇ ਜਿਆਦਾ ਫਸਲ) ਦੇ ਨਾਅਰੇ ਦੇ ਬਿਲਕੁਲ ਅਨੁਕੂਲ ਹੈ। ਇਸੇ ਤਰ੍ਹਾਂ ਐਮ.ਕੇ.ਐਮ. ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਮੋਰਵਾਈ ਫੀਰੇਨ ਵਲੋਂ ਸਾਫ ਸੁਥਰੀ ਊਰਜਾ ਦੇ ਉਤਪਾਦਨ ਲਈ ਤੀਜੀ ਪੀੜ੍ਹੀ ਦੀ ਤਕਨੀਕੀ ਦੇਣ ਦੀ ਵੀ ਪੇਸ਼ਕਸ਼ ਕੀਤੀ ਗਈ, ਜਿਸ ਰਾਹੀਂ ਸੂਰਜੀ ਤੇ ਬਾਇਓਮਾਸ ਰਾਹੀਂ ਪੈਦਾ ਕੀਤੀ ਊਰਜਾ ਸਿੱਧੀ ਗਰਿੱਡ ਨੂੰ ਸਪਲਾਈ ਕੀਤੀ ਜਾਂਦੀ ਹੈ। ਪੰਜਾਬ ਦੇ ਵਧੀਕ ਮੁੱਖ ਸਕੱਤਰ ਸ਼੍ਰੀ ਸੁਰੇਸ਼ ਕੁਮਾਰ ਨੇ ਕੰਪਨੀ ਨੂੰ ਇਸ ਸਬੰਧੀ ਪ੍ਰਸਤਾਵ ਪੇਸ਼ ਕਰਨ ਲਈ ਕਹਿੰਦਿਆਂ ਦੱਸਿਆ ਕਿ ਸੂਬੇ ਵਿਚ ਬਾਇਓਮਾਸ ਪ੍ਰਾਜੈਕਟਾਂ ਦੀ ਸਥਾਪਨਾ ਲਈ ਅਪਾਰ ਸੰਭਾਵਨਾਵਾਂ ਮੌਜੂਦ ਹਨ ਕਿਉਂਕਿ ਪੰਜਾਬ ਵਿਚ 20 ਮਿਲੀਅਨ ਟਨ ਝੋਨੇ ਦੀ ਪਰਾਲੀ ਹਰ ਸੀਜ਼ਨ ਦੌਰਾਨ ਰਹਿੰਦ ਖੂੰਹਦ ਵਜੋਂ ਖੇਤਾਂ ਵਿਚ ਹੀ ਸਾੜ ਦਿੱਤੀ ਜਾਂਦੀ ਹੈ।
ਪਲਾਸਟਨਰਗੋ  ਕੰਪਨੀ ਦੇ ਡਾਇਰੈਕਟਰ ਐਡਮ ਬੋਲਾਗ ਵਲੋਂ ਵਾਧੂ ਪੋਲੀਮਰ ਤੋਂ ਊਰਜਾ ਪੈਦਾ ਕਰਨ ਦਾ ਪ੍ਰਸਤਾਵ ਪੇਸ਼ ਕੀਤਾ ਗਿਆ ਜਿਸ ਬਾਰੇ ਸ. ਬਾਦਲ  ਨੇ ਕਿਹਾ ਕਿ ਲੁਧਿਆਣਾ ਵਿਖੇ ਉਦਯੋਗਿਕ ਰਹਿੰਦ ਖੂੰਹਦ ਨਾਲ ਨਜਿੱਠਣ ਲਈ ਇਹ ਪਲਾਂਟ ਸਥਾਪਿਤ ਕੀਤਾ ਜਾ ਸਕਦਾ ਹੈ।ਇਸ ਤੋਂ ਇਲਾਵਾ ਹੰਗਰੀ ਦੇ ਖੇਤੀਬਾੜੀ  ਮੰਤਰਾਲੇ ਦੇ ਪ੍ਰਤੀਨਿਧੀਆਂ ਨਾਲ ਮੀਟਿੰਗ ਦੌਰਾਨ ਇਹ ਫੈਸਲਾ ਲਿਆ ਗਿਆ ਕਿ ਹੰਗਰੀ ਦੀ ਖੇਤੀਬਾੜੀ ਯੂਨੀਵਰਸਿਟੀ ਵਲੋਂ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨਾਲ ਇਕ ਸਮਝ ਯਾਦ ਪੱਤਰ ਵੀ ਦਸਤਖਤ ਕੀਤਾ ਜਾਵੇਗਾ। ਇਸ ਤਹਿਤ ਹੰਗਰੀ ਵਲੋਂ ਫੂਡ ਪ੍ਰੋਸੈਸਿੰਗ ਦੇ ਖੇਤਰ ਵਿਚ ਪੰਜਾਬ ਨੂੰ ਤਕਨੀਕੀ ਸਹਾਇਤਾ ਦਿੱਤੀ ਜਾਵੇਗੀ। ਹੰਗਰੀ ਦੇ ਖੇਤੀਬਾੜੀ ਮੰਤਰਾਲੇ ਦੇ ਸੀਨੀਅਰ ਸਲਾਹਕਾਰ ਕਲਾਰਾ ਸੀਲਿਵੀਆ ਜੀਕਰ ਵਲੋਂ ਪੰਜਾਬ ਵਿਚ ਅਕਤੂਬਰ ਮਹੀਨੇ ਦੌਰਾਨ ਹੋਣ ਵਾਲੇ ਨਿਵੇਸ਼ਕ ਸੰੇਮੇਲਨ ਦੌਰਾਨ ਇਕ ਵਫਦ ਸਮੇਤ ਸ਼ਾਮਿਲ ਹੋਣ ਸਬੰਧੀ ਸੱਦਾ ਵੀ ਪ੍ਰਵਾਨ ਕੀਤਾ ਗਿਆ। ਇਨਵੈਸਟ ਪੰਜਾਬ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ੍ਰੀ ਅਨੁਰਿੱਧ ਤਿਵਾੜੀ ਵਲੋਂ ਹੰਗਰੀ ਦੇ ਵਿਗਿਆਨੀਆਂ ਨੂੰ ਨਿਵੇਸ਼ਕ ਸੰਮੇਲਨ ਵਿਚ ਭਾਗ ਲੈਣ ਦਾ ਸੱਦਾ ਦਿੱਤਾ ਗਿਆ। ਇਸ ਮੌਕੇ ਉਪ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਜੰਗਵੀਰ ਸਿੰਘ ਤੇ ਉਪ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਪੀ.ਐਸ.ਔਜਲਾ ਵੀ ਹਾਜ਼ਰ ਸਨ।     

WRITTEN BY