ਸ੍ਰੀ ਅਨੰਦਪੁਰ ਸਾਹਿਬ, 1 ਅਗਸਤ (ਅਰਵਿੰਦਰ ਭਾਰਦਵਾਜ)- ਸਵਾਂ ਨਦੀ ਨੂੰ ਚੈਨੇਲਾਇਜ ਕਰਨ ਦਾ 288 ਕਰੋੜ ਰੁਪਏ ਦਾ ਪ੍ਰੋਜੈਕਟ ਕੇਂਦਰੀ ਮੰਤਰੀ ਸ੍ਰੀਮਤੀ ਉਮਾ ਭਾਰਤੀ ਨੂੰ ਪੇਸ਼ ਕਰ ਦਿੱਤਾ ਗਿਆ ਅਤੇ ਉਨਾਂ ਇਸ ਪ੍ਰੋਜੈਕਟ ਨੂੰ ਸ੍ਰਰੂ ਕਰਨ ਲਈ ਸਿਧਾਂਤਕ ਤੋਰ ਤੇ ਮਨਜੂਰ ਕਰ ਲਿਆ ਹੈ । ਇਹ ਪ੍ਰਗਟਾਵਾ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਸਾਂਸਦ ਨੇ ਅੱਜ ਇਥੇ ਪਤੱਰਕਾਰਾ ਨਾਲ ਗਲਬਾਤ ਕਰਦਿਆਂ ਕੀਤਾ। ਪ੍ਰੋਫੈਸਰ ਚੰਦੂਮਾਜਰਾ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਦੇ ਨਾਲ ਲਗਦੇ ਪਿੰਡਾਂ ਵਿੱਚ ਸਵਾਂ ਨਦੀ ਵਿਚ ਬਰਸਾਤਾ ਦੌਰਾਨ ਪਾਣੀ ਆਉਣ ਨਾਲ ਬਹੁਤ ਨੁਕਸਾਨ ਹੁੰਦਾ ਹੈ ਜਿਸਦੇ ਮੱਦੇ ਨਜਰ ਪੰਜਾਬ ਸਰਕਾਰ ਵਲੋਂ ਇਸ ਨਦੀ ਨੂੰ ਦਰਿਆ ਸਤਲੁਜ ਤੱਕ ਚੈਨੇਲਾਇਜ ਕਰਨ ਦਾ 288 ਕਰੋੜ ਰੁਪਏ ਦਾ ਪ੍ਰੋਜੈਕਟ ਤਿਆਰ ਕੀਤਾ ਗਿਆ ਸੀ ਪਿਛਲੇ ਦਿਨੀ ਓਹ ਖੁਦ ਇਹ ਪ੍ਰੋਜੈਕਟ ਰਿਪੋਰਟ ਲੈ ਕੇ ਕੇਂਦਰੀ ਮੰਤਰੀ ਸ੍ਰੀਮਤੀ ਉਮਾ ਭਾਰਤੀ ਨੂੰ ਮਿਲੇ ਸਨ ਅਤੇ ਕੇਂਦਰੀ ਮੰਤਰੀ ਨੂੰ ਇਸ ਇਲਾਕੇ ਦੀਆਂ
ਸਮੱਸਿਆਵਾਂ ਬਾਰੇ ਜਾਣੂ ਕਰਵਾਉਦੇ ਹੋਏ ਦਸਿਆ ਸੀ ਕਿ ਸਵਾ ਨਦੀ ਹਰ ਸਾਲ ਇਸ ਇਲਾਕੇ ਦੇ ਪਿੰਡਾਂ ਦੇ ਜਾਨ-ਮਾਲ ਨੂੰ ਨੁਕਸਾਨ ਪਹੁਚਾਉਦੀ ਹੈ ਅਤੇ ਕਿਸਾਨਾਂ ਦੀਆ ਫਸਲਾਂ ਬਰਬਾਦ ਹੋ ਜਾਂਦੀਆਂ ਹਨ ਉਨਾਂ ਨੇ ਇਹ ਵੀ ਦੱਸਿਆ ਸੀ ਕਿ ਹਿਮਾਚਲ ਸਰਕਾਰ ਵਲੋਂ ਉਨ੍ਹਾਂ ਦੇ ਹਿਮਾਚਲ ਖੇਤਰ ਵਿਚ ਪੈਂਦੇ ਪਿੰਡ ਸੰਤੋਸ਼ਗੜ ਤੱਕ ਇਸ ਨਦੀ ਨੂੰ ਚੈਨੇਲਾਇਜ ਕੀਤਾ ਜਾ ਚੁਕਾ ਹੈ। ਹੁਣ ਕੇਵਲ ਪੰਜਾਬ ਦਾ 29 ਕਿਲੋਮੀਟਰ ਦਾ ਹਿੱਸਾ, ਜਿਸ ਵਿਚ 19 ਕਿਲੋਮੀਟਰ ਸਵਾਂ ਅਤੇ 10 ਕਿਲੋਮੀਟਰ ਤਰਿਆ ਸਤਲੁਜ ਦਾ, ਚੈਨੇਲਾਇਜ ਹੋਣਾ ਰਹਿ ਗਿਆ ਹੈ। ਲੋਕਾ ਦੀਆ ਸਮਸਿਆਵਾਂ ਨੂੰ ਮੁੱਖ ਰਖਦੇ ਹੋਏ ਕੇਂਦਰੀ ਮੰਤਰੀ ਨੇ ਇਸ ਪ੍ਰੋਜੈਕਟ ਨੂੰ ਸਿਧਾਂਤਕ ਤੌਰ ਤੇ ਪ੍ਰਵਾਨ ਕਰ ਲਿਆ ਅਤੇ ਆਪਣੇ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਪ੍ਰਜੈਕਟ ਤੇ ਕੰਮ ਕਰਨ ਲਈ ਹੁਕਮ ਜਾਰੀ ਕਰ ਦਿਤੇ ਹਨ। ਉਨਾ ਇਹ ਵੀ ਕਿਹਾ ਕਿ ਜਲਦੀ ਹੀ ਕੇਂਦਰੀ ਮੰਤਰੀ ਦੀ ਹਾਜਰੀ ਵਿਚ ਇਸ ਪ੍ਰਜੈਕਟ ਨੂੰ ਸ਼ੂਰੁ ਕਰਵਾਇਆ ਜਾਵੇਗਾ। ਮੈਂਬਰ ਪਾਰਲੀ ਮੈਂਟ ਨੇ ਕਿਹਾ ਕਿ ਸੰਤ ਬਾਬਾ ਲਾਭ ਸਿੰਘ ਕਾਰ ਸੇਵਾ ਵਾਲਿਆ ਵਲੋਂ ਲੋਕਾਂ ਦੇ ਹਿਤ ਨੂੰ ਮੁੱਖ ਰਖਦੇ ਹੋਏ ਕਈ ਪ੍ਰੌਜੈਕਟ ਤਿਆਰ ਕਰਵਾਏ ਗਏ ਹਨ ਜਿਸ ਵਿਚ ਸਕੂਲਾਂ ਦੀ ਉਸਾਰੀ , ਸੜਕਾਂ ਬਣਾਉਣਾ ਅਤੇ ਪੁਲ ਬਨਾਉਣਾ ਸਾਮਿਲ ਹਨ। ਜਿਸ ਲਈ ਓਹ ਇਨ੍ਹਾਂ ਸੰਤਾ ਦੇ ਰਿਣੀ ਹਨ। ਇਸੇ ਤਹਿਤ ਉਨ੍ਹਾਂ ਵਲੋਂ ਕਾਰ ਸੇਵਾ ਰਾਂਹੀ ਬੂਰਜ ਪੁਲ ਦੀ ਉਸਾਰੀ ਕਰਵਾਈ ਗਈ ਹੈ ਇਸ ਦੇ ਨਾਲ ਸ੍ਰੀ ਅਨੰਦਪੁਰ ਸਾਹਿਬ ਨੂਰਪੁਰ ਬੇਦੀ ਨਾਲ ਸਿੱਧਾ ਜੁੜ ਗਿਆ ਹੈ ਅਤੇ 7 ਕਿਲੋਮੀਟਰ ਦਾ ਸਫਰ ਵੀ ਘੱਟ ਗਿਆ ਹੈ। ਉਨਾਂ ਕਿਹਾ ਕਿ ਇਸ ਹਫਤੇ ਦੌਰਾਨ ਓੁਹ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ ਨਾਲ ਮੁਲਾਕਾਤ ਕਰਕੇ ਇਸ ਪੁਲ ਦੇ ਉਦਘਾਟਨ ਲਈ ਮਿਤੀ ਨਿਸਚਿਤ ਕਰਵਾਉਣਗੇ।
ਇਸ ਮੋਕੇ ਹਾਜਰ ਡਰੇਨੇਜ ਵਿਭਾਗ ਦੇ ਨਿਗਰਾਨ ਇੰਜੀਨੀਅਰ ਸ੍ਰੀ ਬੀ.ਪੀ.ਐਸ.ਬਰਾੜ ਨੂੰ ਇਸ ਬੰਨ ਤੇ ਕਰੇਟਵਾਲ ਲਗਾਉਣ ਲਈ ਐਸਟੀਮੇਟ ਬਣਾਉਣ ਲਈ ਕਿਹਾ ਤਾਂ ਜੋ ਇਨਾ ਪਿੰਡਾਂ ਦੀਆਂ ਜਮੀਨਾਂ ਦਾ ਨੁਕਸਾਨ ਹੋਣ ਤੋਂ ਬਚਾਇਆ ਜਾ ਸਕੇ। ਇਸ ਮੌਕੇ ਹੋਰਨਾ ਤੋਂ ਇਲਾਵਾ ਐਸ ਜੀ ਪੀ ਸੀ ਮੈਂਬਰ ਸ੍ਰੀ ਅਮਰਜੀਤ ਸਿੰਘ ਚਾਵਲਾ ਅਤੇ ਬੀਬੀ ਰਣਜੀਤ ਕੌਰ ਮਾਹਿਲਪੁਰ , ਸ੍ਰੀ ਹਰਿੰਦਰਪਾਲ ਸਿੰਘ ਚੰਦੂਮਾਜਰਾ ਐਮ.ਡੀ.ਕੋਅਪਰੇਟਿਵ ਬੈਕ ਪਟਿਆਲਾ, ਸ੍ਰੀ ਹਰਵਿੰਦਰ ਸਿੰਘ ਹਰਪਾਲ ਪੁਰ , ਸ੍ਰੀ ਸੰਤ ਸਿੰਘ ਧਾਲੀਵਾਲ ਡੀ ਐਸ ਪੀ , ਸ੍ਰੀ ਹਰਦੇਵ ਸਿੰਘ ਹਰਪਾਲ ਪੁਰ ਓ ਐਸ ਡੀ ,ਬੀਬੀ ਕੁਲਵਿੰਦਰ ਕੌਰ ਪ੍ਰਧਾਨ ਜ਼ਿਲ੍ਹਾ ਇਸਤਰੀ ਅਕਾਲੀ ਦਲ, ਸ੍ਰੀ ਮਹਿੰਦਰ ਸਿੰਘ ਵਾਲੀਆ ਪ੍ਰਧਾਨ ਨਗਰ ਕੋਸ਼ਲ ਸ੍ਰੀ ਅਨੰਦਪੁਰ ਸਾਹਿਬ,ਸ੍ਰੀ ਮਨਜਿੰਦਰ ਸਿੰਘ ਬਰਾੜ ਅਤੇ ਹੋਰ ਪਤਵੰਤੇ ਹਾਜ਼ਰ ਸਨ।



