ਸੰਗਰੂਰ, 31 ਜੁਲਾਈ (ਗਰੋਵਰ) – ਸਮੂਹ ਯੂਨੀਅਨਾਂ ਵੱਲੋਂ 27 ਅਪ੍ਰੈਲ 2015 ਦੇ ਸਮਝੌਤੇ ਨੂੰ ਲਾਗੂ ਕਰਵਾਉਣ ਲਈ ਸੰਗਰੂਰ ਵਿਖੇ ਪੱਲੇਦਾਰ ਮਜਦੂਰਾਂ ਵੱਲੋਂ ਲਲਕਾਰ ਰੈਲੀ ਕੀਤੀ ਗਈ ਅਤੇ ਰੋਡ ਜਾਮ ਕਰਕੇ ਮੁੱਖ ਮੰਤਰੀ ਪੰਜਾਬ ਅਤੇ ਫੂਡ ਮੰਤਰੀ ਦੇ ਪੁੱਤਲੇ ਫੂਕੇ ਗਏ। ਸੰਘਰਸ਼ ਦੀ ਅਗਵਾਈ ਕਰ ਰਹੇ ਜਿਲ੍ਹਾ ਪ੍ਰਧਾਨ ਤੇਲੂ ਰਾਮ ਧੂਰੀ,ਅਜਾਦ ਯੁਨੀਅਨ ਦੇ ਸੂਬਾ ਪ੍ਰਧਾਨ ਕਰਮ ਦਿਓਲ, ਜਨਰਲ ਸਕੱਤਰ ਸੁਖਪਾਲ ਸਿੰਘ, ਰਾਮਪਾਲ ਮੂਨਕ, ਵਿਪਨ ਗਿਰੀ ਸੰਗਰੂਰ, ਜੋਗਿੰਦਰ ਸਿੰਘ, ਰਣਜੀਤ ਸਿੰਘ ਆਦਿ ਆਗੂਆਂ ਨੇ ਕਿਹਾ ਕਿ ਅਸੀ ਪਿਛਲੇ 30/35 ਸਾਲਾਂ ਤੋਂ ਪੱਲੇਦਾਰੀ ਦਾ ਕੰਮ ਠੇਕੇਦਾਰੀ ਸਿਸਟਮ ਅੰਦਰ ਕਰਦੇ ਆ ਰਹੇ ਹਨ ਅਤੇ ਠੇਕੇਦਾਰ ਸਿਸਟਮ ਨੂੰ ਬੰਦ ਕਰਵਾਉਣ ਲਈ ਸਰਕਾਰਾਂ ਨੂੰ ਅਰਜਾਂ ਕਰ ਚੁੱਕੇ ਹਾਂ। ਇਸ ਸਾਲ ਪੰਜਾਬ ਸਰਕਾਰ ਨੇ ਮੰਡੀਆਂ ਵਿਚੋ ਲੋਡਿੰਗ ਦੇ ਕੰਮ ਵਿਚੋ ਠੇਕੇਦਾਰੀ ਸਿਸਟਮ ਖਤਮ ਕਰਕੇ,ਲੋਡਿਗ ਦਾ ਕੰਮ ਆੜਤੀਆਂ ਨੂੰ ਸੌਪ ਦਿੱਤਾ। ਪਰ ਪੰਜਾਬ ਸਰਕਾਰ ਅਤੇ ਮੈਨੇਜਮੈਟ ਠੇਕੇਦਾਰੀ ਸਿਸਟਮ ਜਾਰੀ ਰੱਖਣਾ ਚਾਹੁੰਦੀ ਹੈ। ਜਿਸ ਦੇ ਰੋਸ ਵਜੋ ਪੱਲੇਦਾਰਾਂ ਵੱਲੋਂ ਪਿਛਲੇ 25 ਦਿਨਾਂ ਤੋਂ ਲਗਾਤਾਰ ਭੁੱਖ ਹੜਤਾਲ ਕੀਤੀ ਜਾ ਰਹੀ ਹੈ,ਜੋ ਕਿ ਹੁਣ ਵੀ ਜਾਰੀ ਹੈ। ਉਨਾਂ ਦੱਸਿਆ ਕਿ 26 ਅਪ੍ਰੈਲ ਨੂੰ ਹੋਏ ਸਮਝੌਤੇ ਅਨੁਸਾਰ ਪੈਮੇਟ ਬਿਨਾ ਠੇਕੇਦਾਰੀ ਸਿਸਟਮ,ਬਿਨਾ ਟੈਡਰ ਪੱਲੇਦਾਰਾਂ ਦੇ ਵੱਲੋਂ ਬਣਾਈਆਂ ਕਮੇਟੀਆਂ ਦੇ ਖਾਤੇ ’ਚ ਸਿੱਧਾ ਹੋਵੇਗੀ। ਪਰ ਹੁਣ ਤੱਕ ਪੱਲੇਦਾਰਾਂ ਦੀ ਪੈਮੇਟ ਨਹੀ ਹੋਈ। ਜਿਸ ਕਾਰਨ ਪੱਲੇਦਾਰਾਂ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ। ਅੱਜ ਸੰਘਰਸ਼ ਨੂੰ ਤੇਜ ਕਰਦੇ ਹੋਏ ਪੱਲੇਦਾਰ ਮਜਦੂਰਾਂ ਵੱਲੋਂ ਲਲਕਾਰ ਰੈਲੀ ਕਰਕੇ ਵੱਖ ਵੱਖ ਸੜਕਾਂ ਤੋਂ ਹੁੰਦੀ ਹੋਈ,ਸ਼ਹਿਰ ਦੇ ਰੋਡ ਜਾਮ ਕੀਤੇ ਗਏ। ਜਿਸ ਕਾਰਨ ਰਾਹਗੀਰਾਂ,ਸ਼ਹਿਰ ਵਾਸੀਆਂ ਨੂੰ ਕਾਫੀ ਮੁਸਕਿਲਾਂ ਦਾ ਸਾਹਮਣਾ ਕਰਨਾ ਪਿਆ। ਇਸ ਮੋਕੇ ਰਾਮ ਸਿੰਘ,ਸੀਸਪਾਲ,ਭੋਲਾ ਸਿੰਘ,ਭੋਲਾ ਸਿੰਘ ਸੇਰਪੁਰ,ਗੁਰਜੰਟ ਸਿੰਘ,ਕਰਨੈਲ ਸਿੰਘ ਆਗੂਆਂ ਨੇ ਰੈਲੀ ਨੂੰ ਸਬੋਧਨ ਕੀਤਾ। ਇਸ ਮੌਕੇ ਕ੍ਰਾਤੀਕਾਰੀ ਪੇਡੂ ਮਜਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਸੰਜੀਵ ਮਿੰਟੂ,ਕ੍ਰਾਤੀਕਾਰੀ ਸਭਿਆਚਾਰ ਕੇਦਰ ਦੇ ਆਗੂ ਕੁਲਵਿੰਦਰ ਬੰਟੀ,ਮਜਦੂਰ ਮੁਕਤੀ ਮੋਰਚਾ ਦੇ ਆਗੂਆਂ ਅਤੇ ਪੰਜਾਬ ਪ੍ਰਦੇਸ ਪੱਲੇਦਾਰ ਯੂਨੀਅਨ ਦੇ ਸੁਖਦੇਵ ਸਿੰਘ,ਗੁਰਦੀਪ ਸਿੰਘ,ਗੁਰਦੇਵ ਮਾਨਸਾ,ਨਿਰਮਲ ਸਿਘੰ,ਗੋਗੀ,ਕਾਕਾ ਪਟਿਆਲਾ,ਬਾਬੂ ਲਾਲ,ਮੋਹਣ ਸਿੰਘ ਪਟਿਆਲਾ,ਸਖਤਾਵਰ ਸਿੰਘ,ਇੰਟਕ ਦੇ ਪ੍ਰਧਾਨ ਸਤਪਾਲ ਸਿੰਘ,ਸਕੱਤਰ ਗੁਰਚਰਨ ਸਿੰਘ,ਗੁਰਜੰਟ ਸਿੰਘ ਆਦਿ ਆਗੂ ਹਾਜਰ ਸਨ। 31ਐਸਐਨਜੀ2 ਪੱਲੇਦਾਰਾਂ ਵੱਲੋਂ ਕੀਤੀ ਲਲਕਾਰ ਰੈਲੀ ਦੇ ਵੱਖ-ਵੱਖ ਦ੍ਰਿਸ਼ ਅਤੇ ਰੈਲੀ ਕਾਰਨ ਰੋਡ ਜਾਮ ਹੋਣ ਕਾਰਨ ਪੈਦਲ ਚੱਲਦੀਆਂ ਸਵਾਰੀਆਂ ।



