ਫਿਰੋਜ਼ਪੁਰ, 31 ਜੁਲਾਈ (ਮਨੋਹਰ ਲਾਲ)- ਭਾਰਤ ਪਾਕਿ ਅੰਤਰਰਾਸ਼ਟਰੀ ਸਰਹੱਦ ਤੇ ਤਾਇਨਾਤ 105 ਬਟਾਲੀਅਨ ਵਲੋਂ ਅੰਤਰਰਾਸ਼ਟਰੀ ਬਾਰਡਰ ’ਤੇ ਬੀ.ਐਸ.ਐਫ ਵਲੋਂ ਇਕ ਕਿਲੋ ਹੈਰੋਇਨ ਫੜੀ ਗਈ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਡੀ.ਆਈ. ਜੀ. ਬੀ. ਐਸ. ਐਫ. ਫਿਰੋਜ਼ਪੁਰ ਆਰ. ਕੇ. ਥਾਪਾ ਨੇ ਦੱਸਿਆ ਕਿ ਬੀ.ਐਸ.ਐਫ. ਪੰਜਾਬ ਫਰੰਟੀਅਰ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾ
ਰ ਸੁਰੱਖਿਆ ਹੋਰ ਸਖਤ ਕੀਤੀ ਗਈ ਹੈ ਅਤੇ ਬਾਰਡਰ ਤੇ ਅਲਾਰਟ ਦੇ ਚੱਲਦੇ ਬਾਰਡਰ ਆਊਟ ਪੋਸਟ ਕੱਸੋ ਕੇ ਦੇ ਇਲਾਕੇ ਵਿਚੋਂ ਬੀ.ਐਸ.ਐਫ ਦੀ 105 ਬਟਾਲੀਅਨ ਵਲੋਂ ਇਕ ਪੈਕਟ ਹੈਰੋਇਨ ਬਰਾਮਦ ਕੀਤੀ ਗਈ ਹੈ। ਡੀ.ਆਈ.ਜੀ. ਥਾਪਾ ਨੇ ਦੱਸਿਆ ਕਿ ਭਾਰਤ ਪਾਕਿ ਸਰਹੱਦ ਤੇ ਫਿਰੋਜ਼ਪੁਰ ਸੈਕਟਰ ਤੇ ਤਾਇਨਾਤ 105 ਬਟਾਲੀਅਨ ਦੇ ਜਵਾਨਾਂ ਨੇ ਪਾਕਿਸਤਾਨ ਵਲੋਂ ਸਰਕੰਡੇ ਵਿਚ ਸ਼ੱਕੀ ਗਤੀਵਿਧੀਆਂ ਵੇਖੀਆਂ ਤਾਂ ਉਨ੍ਹਾਂ ਨੂੰ ਲਲਕਾਰਿਆ। ਡੀ ਆਈ ਜੀ ਨੇ ਦੱਸਿਆ ਕਿ ਇਕ ਪਾਕਿਸਤਾਨੀ ਸਮੱਗਲਰ ਨੂੰ ਬੀ.ਐਸ.ਐਫ. ਦੇ ਅਲਰਟ ਜਵਾਨਾਂ ਨੂੰ ਵੇਖ ਕੇ ਫੈਸਿੰਗ ਦੇ ਉਪਰ ਤੋਂ ਇਕ ਪੈਕਟ ਹੈਰੋਇਨ ਸੁੱਟ ਕੇ ਭੱਜ ਗਿਆ ਤਾਂ ਬੀ.ਐਸ.ਐਫ. ਵਲੋਂ ਰੀਸਰਚ ਕਰਨ ’ਤੇ ਬਰਾਮਦ ਕਰ ਲਿਆ ਗਿਆ। ਡੀ ਆਈ ਜੀ ਥਾਪਾ ਨੇ ਦੱਸਿਆ ਕਿ ਸਰਹੱਦ ਤੋਂ ਬਰਮਾਦ ਕੀਤੀ ਗਈ ਹੈਰੋਇਨ ਅੰਤਰਰਾਸ਼ਟਰੀ ਬਜ਼ਾਰ ਦੀ ਕੀਮਤ 5 ਕਰੋੜ ਰੁਪਏ ਹੈ।



