Skip to content
Independent perspectives. Global stories.
BREAKING

ਲਿਬੀਆ ’ਚ ਅਗਵਾ ਚਾਰ ਭਾਰਤੀਆਂ ’ਚੋਂ 2 ਨੂੰ ਛੁਡਵਾਇਆ

Share this story

d70863070 ਨਵੀਂ ਦਿੱਲੀ, 31 ਜੁਲਾਈ (ਪੀ. ਟੀ.)- ਲਿਬੀਆ ਦੇ ਸ਼ਹਿਰ ਸਿਰਤੇ ਤੋਂ ਸ਼ੁੱਕਰਵਾਰ ਨੂੰ ਅਗਵਾ ਕੀਤੇ ਗਏ ਚਾਰ ਭਾਰਤੀ ਅਧਿਆਪਕਾਂ ’ਚੋਂ 2 ਨੂੰ ਛੁਡਵਾ ਲਿਆ ਗਿਆ ਹੈ। ਜਦੋਂ ਕਿ ਦੋ ਹੋਰਨਾਂ ਨੂੰ ਛੁਡਵਾਉਣ ਲਈ ਯਤਨ ਜਾਰੀ ਹਨ। ਛੁਡਵਾਏ ਗਏ ਅਧਿਆਪਕਾਂ ਦੇ ਨਾਮ ਲਕਸ਼ਮੀਕਾਂਤ ਅਤੇ ਵਿਜੇ ਕੁਮਾਰ ਹਨ। ਇਨ੍ਹਾਂ ਦੀ ਰਿਹਾਈ ਕਿਵੇਂ ਹੋਈ ਅਤੇ ਇਨ੍ਹਾਂ ਨੂੰ ਕਿਸ ਨੇ ਅਤੇ ਕਿਉਂ ਅਗਵਾ ਕੀਤਾ ਸੀ ਇਸ ਬਾਰੇ ਹਾਲੇ ਕੋਈ ਠੋਸ ਜਾਣਕਾਰੀ ਨਹੀਂ ਮਿਲੀ ਹੈ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਦੋਨਾਂ ਅਧਿਆਪਕਾਂ ਦੀ ਸੁਰੱਖਿਅਤ ਵਾਪਸੀ ’ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ ਅਤੇ ਕਿਹਾ ਹੈ ਕਿ ਬਾਕੀ ਦੇ ਦੋ ਅਧਿਆਪਕਾਂ ਨੂੰ ਵੀ ਛੁਡਵਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ।ਇਹ ਸਾਰੇ ਅਧਿਆਪਕ ਲੀਬੀਆ ਵਿੱਚ ਪੜ੍ਹਾਉਂਦੇ ਹਨ ਅਤੇ ਹੈਦਰਾਬਾਦ ਅਤੇ ਕਰਨਾਟਕ ਦੇ ਰਹਿਣ ਵਾਲੇ ਹਨ। ਇਨ੍ਹਾਂ ਨੂੰ ਅਗਵਾ ਕਰਨ ਪਿੱਛੇ ਆਈਐਸਆਈਐਸ ਉੱਪਰ ਸ਼ੱਕ ਪ੍ਰਗਟ ਕੀਤਾ ਜਾ ਰਿਹਾ ਹੈ।

WRITTEN BY