Skip to content
Independent perspectives. Global stories.
BREAKING

ਰਾਹੁਲ ਗਾਂਧੀ ਵੱਲੋਂ ਐਫ.ਟੀ.ਆਈ.ਆਈ. ਵਿਦਿਆਰਥੀਆਂ ਨਾਲ ਮੁਲਾਕਾਤ

Share this story

d70863380 ਪੁਣੇ, 31 ਜੁਲਾਈ (ਪੀ. ਟੀ.)-ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਭਾਰਤੀ ਫਿਲਮ ਤੇ ਟੈਲੀਵਿਜ਼ਨ ਸੰਸਥਾ  (ਐਫ.ਟੀ.ਆਈ.ਆਈ.) ਦੇ ਅੰਦੋਲਨਕਾਰੀ ਵਿਦਿਆਰਥੀਆਂ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਸਹਿਯੋਗ ਦੇਣ ਦਾ ਵਾਅਦਾ ਕੀਤਾ। ਐਫ.ਟੀ.ਆਈ.ਆਈ. ਦੇ ਵਿਦਿਆਰਥੀਆਂ ਨੇ ਰਾਹੁਲ ਨੂੰ ਉਨ੍ਹਾਂ ਦਾ ਮੁੱਦਾ ਸੰਸਦ ‘ਚ ਚੁੱਕਣ ਲਈ ਅਪੀਲ ਕੀਤੀ। ਇਕ ਵਿਦਿਆਰਥੀ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਉਹ ਉਨ੍ਹਾਂ ਦੀ ਲੜਾਈ ਸੰਸਦ ‘ਚ ਲੈ ਕੇ ਜਾਣ। ਰਾਹੁਲ ਨੇ ਅੰਦੋਲਨਕਾਰੀ ਵਿਦਿਆਰਥੀਆਂ ਨੂੰ ਕਿਹਾ ਕਿ ਸਰਕਾਰ ਉਨ੍ਹਾਂ ਦੇ ਵਿਰੋਧ ਪ੍ਰਦਰਸ਼ਨ ਤੋਂ ਪ੍ਰੇਸ਼ਾਨ ਕਿਉਂ ਹੋ ਰਹੀ ਹੈ। ਇਕ ਅਜਿਹੇ ਵਿਅਕਤੀ ਨੂੰ

ਸੰਸਥਾ ਦਾ ਪ੍ਰਮੁੱਖ ਬਣਾ ਦਿੱਤਾ ਹੈ ਜੋ ਇਸ ਲਈ ਯੋਗ ਨਹੀਂ ਹੈ। ਆਰ.ਐਸ.ਐਸ. ਤੇ ਉਸ ਨਾਲ ਜੁੜੀਆਂ ਜਥੇਬੰਦੀਆਂ ਅਜਿਹੇ ਲੋਕਾਂ ਨੂੰ ਅੱਗੇ ਵਧਾ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਇਹ ਦੇਖਣ ‘ਚ ਆਇਆ ਹੈ ਕਿ ਇਸ ਦਾ ਵਿਰੋਧ ਕਰਨ ਵਾਲਿਆਂ ਨੂੰ ਇਹ ਕਿਹਾ ਜਾਂਦਾ ਹੈ ਕਿ ਉਹ ਰਾਸ਼ਟਰ ਵਿਰੋਧੀ ਤੇ ਹਿੰਦੂਤਵ ਵਿਰੋਧੀ ਹਨ। ਗੌਰਤਲਬ ਹੈ ਕਿ ਐਫ.ਟੀ.ਆਈ.ਆਈ. ਦੇ ਵਿਦਿਆਰਥੀ ਸੰਸਥਾ ਦੇ ਪ੍ਰਮੁੱਖ ਦੇ ਤੌਰ ‘ਤੇ ਗਜੇਂਦਰ ਚੌਹਾਨ ਦੇ ਨਾਲ ਚਾਰ ਹੋਰ ਮੈਂਬਰਾਂ ਦੀ ਨਿਯੁਕਤੀ ਖਿਲਾਫ 12 ਜੂਨ ਤੋਂ ਅੰਦੋਲਨ ਕਰ ਰਹੇ ਹਨ। ਵਿਦਿਆਰਥੀਆਂ ਦਾ ਦੋਸ਼ ਹੈ ਕਿ ਇਨ੍ਹਾਂ ਸਾਰੇ ਪੰਜਾਂ ਦੀ ਭਰੋਸੇਯੋਗਤਾ ਸ਼ੱਕੀ ਹੈ।

WRITTEN BY