ਨਾਗਪੁਰ, 30 ਜੁਲਾਈ (ਪੀ. ਟੀ.)- 1993 ਮੁੰਬਈ ਬੰਬ ਧਮਾਕਿਆਂ ਦੇ ਦੋਸ਼ੀ ਯਾਕੂਬ ਮੈਮਨ ਨੂੰ ਅੱਜ ਸਵੇਰੇ 6:30ਵਜੇ ਨਾਗਪੁਰ ਸੈਂਟਰਲ ਜੇਲ੍ਹ ਵਿਚ ਫਾਂਸੀ ਦੇ ਦਿੱਤੀ ਗਈ। ਯਾਕੂਬ ਨੂੰ ਫਾਂਸੀ ਦੇਣ ਮੌਕੇ ਜੇਲ੍ਹ ਸੁਪਰੀਡੈਂਟ, ਦੋ ਕਾਂਸਟੇਬਲ, ਡੀਆਈਜੀ ਅਤੇ ਸੀਐਮਓ ਮੌਜੂਦ ਸਨ। ਸਵੇਰੇ 7:01ਵਜੇ ਯਾਕੂਬ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਉਸ ਦਾ ਪੋਸਟ ਮਾਰਟਮ ਕਰਕੇ ਡੈ¤ਥ ਸਰਟੀਫਿਕੇਟ ਬਣਾਇਆ ਗਿਆ। ਇਸ ਦੇ ਬਾਅਦ ਮ੍ਰਿਤਕ ਸਰੀਰ ਨੂੰ ਪਰਿਵਾਰਿਕ ਮੈਂਬਰਾਂ ਨੂੰ ਸੌਂਪ ਦਿੱਤਾ ਗਿਆ। ਇਸ ਬਾਅਦ ਮ੍ਰਿਤਕ ਦੇਹ ਨੂੰ ਏਅਰ ਐਂਬੂਲੈਂਸ ਰਾਹੀਂ ਮੁੰਬਈ ਲਿਜਾਇਆ ਗਿਆ, ਜਿੱਥੇ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਮਰੀਨ ਲਾਇਨਜ਼ ਦੇ ਵੱਡੇ ਕਬਰਸਤਾਨ ਵਿਖੇ ਉਸ ਦੇ ਬਾਪ ਦੀ ਕਬਰ ਦੇ ਕੋਲ ਦਫਨਾਇਆ ਗਿਆ। ਮ੍ਰਿਤਕ ਦੇਹ ਨੂੰ ਦਫਨਾਉਣ ਤੋਂ ਪਹਿਲਾਂ ਮਾਹੀਮ ਦੀ ਦਰਗਾਹ ਵਿਖੇ ਉਸ ਦੇ ਜਨਾਜ਼ੇ ਦੀ ਨਮਾਜ਼ ਅਦਾ ਕੀਤੀ ਗਈ।



