ਚੰਡੀਗੜ੍ਹ, 30 ਜੁਲਾਈ (ਨਾਗਪਾਲ)– ਹਰਿਆਣਾ ਰਾਜ ਆਪਦਾ ਪ੍ਰਤੀਕ੍ਰਿਆ ਫੰਡ ਦੀ ਰਾਜ ਕਾਰਜਕਾਰੀ ਕਮੇਟੀ ਨੇ ਰਾਜ ਮੁੱਖ ਦਫ਼ਤਰ ’ਤੇ ਇਕ ਆਪਦਾ ਪ੍ਰਬੰਧਨ ਸੈਲ ਮਜ਼ਬੂਤ ਕਰਨ ਦਾ ਫੈਸਲਾ ਕੀਤਾ ਹੈ। ਇਸ ਤੋਂ ਇਲਾਵਾ, ਰਾਸ਼ਟਰੀ ਰਾਜਧਾਨੀ ਖੇਤਰ ਵਿਚ ਆਉਣ ਵਾਲੇ ਹਰਿਆਣਾ ਦੇ ਜ਼ਿਲ੍ਹਿਆਂ ਦੇ ਲਈ ਇਕ ਆਪਦਾ ਪ੍ਰਬੰਧਨ ਯੋਜਨਾ ਤਿਆਰ ਕਰਨ ਦਾ ਵੀ ਫੈਸਲਾ ਲਿਆ ਗਿਆ ਤਾਂ ਕਿ ਭੂਚਾਲ ਦੇ ਮਾਮਲੇ ਵਿਚ ਪ੍ਰਭਾਵੀ ਕਾਰਵਾਈ ਯਕੀਨੀ ਕੀਤੀ ਜਾ ਸਕੇ। ਇਸ ਦਾ ਫੈਸਲਾ ਅੱਜ ਮੁੱਖ ਸਕੱਤਰ ਡੀ.ਐਸ.ਢੇਸੀ ਦੀ ਪ੍ਰਧਾਨਗੀ ਹੇਠ ਹੋਈ ਇਕ ਮੀਟਿੰਗ ਵਿਚ ਕੀਤਾ ਗਿਆ, ਜਿਸ ਵਿਚ ਉਨ੍ਹਾਂ ਰਾਜ ਵਿਚ ਆਪਦਾ ਪ੍ਰਬੰਧਨ ਕਾਰਜ ਦੇ ਸੰਚਾਰੂ ਸੰਚਾਲਨ ਦੇ ਉਪਾਆਂ ਅਤੇ ਪਿਛਲੇ
ਸਾਲ ਦੀ ਭੌਤਿਕ ਉਪਲੱਬਧੀਆਂ ਅਤੇ ਪ੍ਰਗਤੀ ਦੀ ਸਮੀਖਿਆ ਕੀਤੀ। ਮੀਟਿੰਗ ਵਿਚ ਪੁਲਿਸ, ਅੱਗ ਬੁਝਾਓ, ਸਿਹਤ, ਸਿੰਚਾਈ, ਨਾਗਰਿਕ ਸੁਰੱਖਿਆ ਤੇ ਗ੍ਰਹਿ ਰੱਖਿਆ ਵਰਗੇ ਸਬੰਧਤ ਵਿਭਾਗਾਂ ਨੂੰ ਜ਼ਰੂਰੀ ਆਧੁਨਿਕ ਉਪਕਰਣਾਂ ਨਾਲ ਲੈਸ ਕਰਨ ਦਾ ਫੈਸਲਾ ਵੀ ਲਿਆ ਗਿਆ। ਮੀਟਿੰਗ ਵਿਚ ਦੱਸਿਆ ਗਿਆ ਕਿ ਸਾਰੇ ਐਨ.ਸੀ.ਆਰ. ਖੇਤਰ ਭੂਚਾਲ ਸੰਭਾਵਿਤ ਖੇਤਰ ਤਿੰਨ ਤੇ ਚਾਰ ਵਿਚ ਆਉਂਦਾ ਹੈ। ਭੂਚਾਲ ਸੰਭਾਵਿਤ ਖੇਤਰ ਚਾਰ ਵੱਧ ਜੌਖਿਮ ਵਾਲਾ ਖੇਤਰ ਹੈ।
ਸੂਬੇ ਵਿਚ ਆਪਦਾ ਦੇ ਦੌਰਾਨ ਕਾਰਵਾਈ ਦੀ ਸਮਰਥਾ ਨੂੰ ਵੱਧਾਉਣ ਦੇ ਮੱਦੇਨਜ਼ਰ ਗ੍ਰਹਿ ਵਿਭਾਗ ਵੱਲੋਂ ਰਾਸ਼ਟਰੀ ਆਪਦਾ ਪ੍ਰਤੀਕ੍ਰਿਆ ਬਲ ਰਾਹੀਂ ਭਾਰਤੀ ਰਜਿਰਵ ਬਟਾਲੀਅਨ ਦੀ ਕੰਪਨੀ, ਭੌਂਡਸੀ ਗੁੜਗਾਉਂ ਨੂੰ ਡਿੱਗੇ ਢਾਂਚਿਆਂ ਵਿਚ ਖੋਜਣ ਤੇ ਬਚਾਅ ਕਰਨ, ਮੁਢਲੀ ਮੈਡੀਕਲ, ਪ੍ਰਮਾਣੂ, ਬਾਓਲੋਜਿਕਲ ਤੇ ਕੈਮੀਕਲ ਆਪਦਾ ਵਿਚ ਕਾਰਵਾਈ ਕਰਨ ਵਰਗੇ ਵੱਖ ਵੱਖ ਪਹਿਲੂਾਂ ਵਿਚ ਟ੍ਰੇਨਿੰਗ ਉਪਲੱਬਧ ਕਰਵਾਈ ਜਾ ਰਹੀ ਹੈ। ਕਮੇਟੀ ਨੂੰ ਆਪਦਾ ਪ੍ਰਬੰਧਨ ਵਿਚ ਡਾਕਟਰਾਂ ਅਤੇ ਅਰਥ ਡਾਕਟਰਾਂ ਦੀ ਭੂਮਿਕਾ ਦੇ ਲਈ ਉਨ੍ਹਾਂ ਦੀ ਸਮਰਥਾ ਨਿਰਮਾਣ ਦੇ ਲਈ ਵੱਖ ਵੱਖ ਪ੍ਰੋਗਰਾਮਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ।



