Skip to content
Independent perspectives. Global stories.
BREAKING

ਯਾਕੂਬ ਮੇਮਨ ਨੂੰ ਜਨਮ ਦਿਨ ਮੌਕੇ ਨਾਗਪੁਰ ਜੇਲ੍ਹ ’ਚ ਫਾਂਸੀ ਅੱਜ

Share this story

ਦੇਸ਼ ਭਰ ਵਿੱਚ ਸੁਰੱਖਿਆ ਦੇ ਸਖ਼ਤ ਬੰਦੋਬਸਤ
image ਨਵੀਂ ਦਿ¤ਲੀ, 29 ਜੁਲਾਈ (ਪੀ. ਟੀ. ਲਾਇਵ)- 1993 ਦੇ ਲੜੀਵਾਰ ਮੁੰਬਈ ਬੰਬ ਧਮਾਕਿਆਂ ਦੇ ਕੇਸ ਵਿੱਚ  ਦੋਸ਼ੀ ਯਾਕੂਬ ਅਬਦੁਲ ਰਜਾਕ ਮੇਮਨ ਨੂੰ ਵੀਰਵਾਰ ਭਲਕੇ 7ਵਜੇ ਨਾਗਪੁਰ ਜੇਲ੍ਹ ਵਿਖੇ ਫਾਂਸੀ ਦਿੱਤੀ ਜਾਵੇਗੀ। ਇਸ ਸਬੰਧੀ ਡੈਥ ਵਰੰਟ ਜਾਰੀ ਹੋ ਚੁੱਕੇ ਹਨ। ਸੁਪਰੀਮ ਕੋਰਟ ਨੇ ਅੱਜ ਮੇਮਨ ਦੀ ਕਿਉਰੇਟਿਵ ਪਟੀਸ਼ਨ ਨੂੰ ਖਾਰਿਜ ਕਰ ਦਿੱਤਾ ਅਤੇ ਉਸ ਦੀ ਫਾਂਸੀ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਹੈ। ਇਹ ਵੀ ਇਤਫਾਕ ਹੈ ਕਿ 30 ਜੁਲਾਈ ਨੂੰ ਮੇਮਨ ਦਾ ਜਨਮ ਦਿਨ ਹੈ ਅਤੇ ਇਸ ਦਿਨ ਹੀ ਉਸ ਨੂੰ ਫਾਂਸੀ ਦਿੱਤੇ ਜਾਣ ਦਾ ਹੁਕਮ ਹੋਇਆ ਹੈ। ਉਂਝ ਆਖਰੀ ਹੱਲੇ ਵਜੋਂ ਮੇਮਨ ਵੱਲੋਂ ਦੇਸ਼ ਦੇ ਰਾਸ਼ਟਰਪਤੀ ਕੋਲ ਰਹਿਮ ਦੀ ਅਪੀਲ ਕੀਤੀ ਗਈ ਹੈ। ਇਸ ਦੌਰਾਨ ਗ੍ਰਹਿ ਮੰਤਰੀ ਰਾਜਨਾਥ

ਸਿੰਘ ਵੱਲੋਂ ਰਾਸ਼ਟਰਪਤੀ ਨਾਲ ਮੁਲਾਕਾਤ ਦੌਰਾਨ ਦਿੱਤੇ ਗਏ ਮਸ਼ਵਰੇ ਬਾਅਦ ਇਸ ਗੱਲ ਦੀ ਜਿਆਦਾ ਸੰਭਾਵਨਾ ਹੈ ਕਿ ਰਹਿਮ ਦੀ ਅਪੀਲ ਰਾਸ਼ਟਰਪਤੀ ਵੱਲੋਂ ਖਾਰਿਜ ਕਰ ਦਿੱਤੀ ਜਾਵੇਗੀ, ਜਿਸ ਦੇ ਬਾਅਦ ਸਵੇਰੇ ਫਾਂਸੀ ਦੇਣਾ ਤੈਅ ਹੈ। ਇਸ ਦੌਰਾਨ ਮਹਾਰਾਸ਼ਟਰ ਦੇ ਰਾਜਪਾਲ ਨੇ ਵੀ ਯਾਕੂਬ ਮੇਮਨ ਦੀ ਰਹਿਮ ਦੀ ਅਪੀਲ ਨੂੰ  ਖਾਰਿਜ ਕਰ ਦਿੱਤਾ ਹੈ।
ਸੁਪਰੀਮ ਕੋਰਟ ਨੇ ਅ¤ਜ ਲਗਾਤਾਰ ਦੂਸਰੇ ਦਿਨ ਯਾਕੂਬ ਮੇਮਨ ਦੀ ਪਟੀਸ਼ਨ ’ਤੇ ਸੁਣਵਾਈ ਕੀਤੀ। ਬੀਤੇ ਕੱਲ੍ਹ ਦੋ ਜੱਜਾਂ ਵਿੱਚ ਮਤਭੇਦ ਪਿੱਛੋਂ ਅੱਜ ਮੁੱਖ ਜੱਜ ਦੇ ਹੁਕਮਾਂ ਉ¤ਪਰ ਤਿੰਨ ਜੱਜਾਂ ’ਤੇ ਅਧਾਰਿਤ ਬੈਂਚ ਬਣਾਇਆ ਗਿਆ। ਇਸ ਬੈਂਚ ਵਿੱਚ ਜਸਟਿਸ ਦੀਪਕ ਮਿਸ਼ਰਾ, ਜਸਟਿਸ ਪ੍ਰਫੁਲ ਪੰਤ ਅਤੇ ਜਸਟਿਸ ਅਮਿਤਾਬ ਰਾਏ ਸ਼ਾਮਿਲ ਸਨ। ਤਿੰਨ ਮੈਂਬਰੀ ਬੈਂਚ ਨੇ ਸੁਣਵਾਈ ਦੌਰਾਨ ਇਹ ਪਾਇਆ ਹੈ ਕਿ ਯਾਕੂਬ ਮੇਮਨ ਦੇ ਡੈਥ ਵਰੰਟ ਬਿਲਕੁਲ ਦਰੁਸਤ ਹਨ ਅਤੇ ਉਨ੍ਹਾਂ ਨੂੰ ਰੱਦ ਕਰਨ ਦਾ ਕੋਈ ਕਾਰਨ ਨਹੀਂ ਹੈ। ਇਸ ਦੌਰਾਨ ਫਾਂਸੀ ਦੀ ਸਜ਼ਾ ਦੇ ਸੰਵੇਦਨਸ਼ੀਲ ਮੁੱਦੇ ਉ¤ਪਰ ਕਿਸੇ ਤਰ੍ਹਾਂ ਦੀ ਹਾਲਤ ਨੂੰ ਕਾਬੂ ਹੇਠ ਰੱਖਣ ਲਈ ਦੇਸ਼ ਭਰ ਵਿੱਚ ਸੁਰੱਖਿਆ ਦੇ ਸਖ਼ਤ ਬੰਦੋਬਸਤ ਕੀਤੇ ਗਏ ਹਨ। ਨਾਗਪੁਰ ਵਿੱਚ ਜੇਲ੍ਹ ਦੇ ਆਸ-ਪਾਸ ਦਫਾ 144 ਲਗਾਈ ਗਈ ਹੈ। ਸੁਰੱਖਿਆ ਪ੍ਰਬੰਧਾਂ ਅਤੇ ਫਾਂਸੀ ਦੇਣ ਲਈ ਸਾਰੇ ਪ੍ਰਬੰਧ ਸਬੰਧੀ ਮਹਾਰਾਸ਼ਟਰ ਦੇ ਡੀਜੀਪੀ ਸੰਜੀਵ ਦਿਆਲ ਵੱਲੋਂ ਸੂਬੇ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨਾਲ ਚਰਚਾ ਕੀਤੀ ਗਈ। ਇਹ ਵੀ ਰਿਪੋਰਟ ਮਿਲੀ ਹੈ ਕਿ ਮਹਾਰਾਸ਼ਟਰ ਸਰਕਾਰ ਯਾਕੂਬ ਮੇਮਨ ਦੀ ਲਾਸ਼ ਉਸ ਦੇ ਪਰਿਵਾਰ ਨੂੰ ਸੌਂਪ ਸਕਦੀ ਹੈ, ਪ੍ਰੰਤੂ ਇਸ ਸਬੰਧੀ ਹਾਲੇ ਕੋਈ ਪੁਸ਼ਟੀ ਨਹੀਂ ਹੋਈ। ਜੇਕਰ ਫਾਂਸੀ ਪਿੱਛੋਂ ਦੋਸ਼ੀ ਦੀ ਲਾਸ਼ ਪਰਿਵਾਰ ਨੂੰ ਨਾ ਦਿੱਤੀ ਗਈ ਤਾਂ ਉਸ ਨੂੰ ਜੇਲ੍ਹ ਅੰਦਰ ਹੀ ਦਫਨਾਏ ਜਾਣ ਦੇ ਪ੍ਰਬੰਧ ਕੀਤੇ ਗਏ ਹਨ। ਇੱਥੇ ਜ਼ਿਕਰਯੋਗ ਹੈ ਕਿ ਮੁੰਬਈ ਦੇ ਲੜੀਵਾਰ ਬੰਬ ਧਮਾਕਿਆਂ ਵਿੱਚ 290 ਤੋਂ ਵੱਧ ਵਿਅਕਤੀ ਮਾਰੇ ਗਏ ਸਨ। ਪੁਲਿਸ ਨੇ ਯਾਕੂਬ ਮੇਮਨ ਨੂੰ ਇਸ ਕੇਸ ਵਿੱਚ ਦੋਸ਼ੀ ਨਾਮਜ਼ਦ ਕੀਤਾ ਸੀ। ਕਈ ਸਾਲਾਂ ਬਾਅਦ ਉਹ ਨੇਪਾਲ ਵਿਖੇ ਫੜਿਆ ਗਿਆ।

WRITTEN BY