Skip to content
Independent perspectives. Global stories.
BREAKING

ਡਾ. ਬਰਜਿੰਦਰ ਸਿੰਘ ਹਮਦਰਦ ਦੀ ਛੇਵੀਂ ਐਲਬਮ ‘ਮੇਰੀ ਪਸੰਦ’ ਜਾਰੀ

Share this story

ਜਲੰਧਰ, 26 ਜੁਲਾਈ (ਪਰਨੀਤ ਕੌਰ)- ਪੱਤਰਕਾਰੀ ਦੇ ਰੁਝੇਵਿਆਂ ਦੇ ਬਾਵਜੂਦ ਪੰਜਾਬੀ ਅਖਬਾਰਨਵੀਸੀ ਦੇ ਬਾਦਸ਼ਾਹ ਅਤੇ ਅਜੀਤ ਗਰੁੱਪ ਦੇ ਮੈਨੇਜਿੰਗ ਐਡੀਟਰ ਡਾ. ਬਰਜਿੰਦਰ ਸਿੰਘ ਹਮਦਰਦ ਨੇ ਆਪਣਾ ਸੰਗੀਤਕ ਸਫਰ ਜਾਰੀ ਰੱਖਦੇ ਹੋਏ ਹਿੰਦੀ ਤੇ ਉਰਦੂ ਦੇ ਗੀਤਾਂ ਤੇ ਗ਼ਜ਼ਲਾਂ ਦੀ ਇਕ ਹੋਰ ਨਵੀਂ ਐਲਬਮ ‘ਮੇਰੀ ਪਸੰਦ’ ਸਰੋਤਿਆਂ ਦੀ ਝੋਲੀ ਪਾਈ ਹੈ। ਇਹ ਉਨ੍ਹਾਂ ਦੀ ਛੇਵੀਂ ਐਲਬਮ ਹੈ, ਜਿਸ ਨੂੰ ਸਥਾਨਕ ਕੇ. ਐਲ. ਸਹਿਗਲ ਯਾਦਗਾਰੀ ਹਾਲ ਵਿਖੇ ਕਰਵਾਏ ਗਏ ਇਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਪ੍ਰਮੁੱਖ ਸ਼ਖਸੀਅਤਾਂ ਵੱਲੋਂ ਸਾਂਝੇ ਤੌਰ ’ਤੇ ਰਿਲੀਜ਼ ਕੀਤਾ ਗਿਆ।ਡਾ: ਹਮਦਰਦ ਇਸ ਤੋਂ ਪਹਿਲਾਂ ‘ਜਜ਼ਬਾਤ’, ‘ਆਹਟ’, ‘ਸਿਜਦਾ’, ‘ਖੁਸ਼ਬ’‘ ਤੇ ‘ਸ਼ਰਧਾਂਜਲੀ’ ਐਲਬਮ ਸਰੋਤਿਆਂ ਦੀ ਨਜ਼ਰ ਕਰ ਚੁੱਕੇ ਹਨ।  ‘ਮੇਰੀ ਪਸੰਦ’ ਐਲਬਮ ਵਿਚ ਡਾ: ਹਮਦਰਦ ਵੱਲੋਂ 8 ਗੀਤਾਂ ਤੇ ਗ਼ਜ਼ਲਾਂ ਨੂੰ ਆਪਣੀ ਸੋਜ਼ਮਈ ਆਵਾਜ਼ ਦੇ ਕੇ ਆਪਣੇ ਸੰਗੀਤ ਦੇ ਸਫਰ ਨੂੰ ਅੱਗੇ ਤੋਰਿਆ ਗਿਆ ਹੈ। ਇਸ ਐਲਬਮ

ਵਿਚਲੇ ਕੁਝ ਗੀਤਾਂ ਦੀਆਂ ਧੁੰਨਾਂ ਵੀ ਉਨ੍ਹਾਂ ਨੇ ਖੁਦ ਤਿਆਰ ਕੀਤੀਆਂ ਹਨ। ਐਲਬਮ ਵਿਚਲੇ ਸਾਰੇ ਗੀਤ ਜਿੱਥੇ ਜ਼ਿੰਦਗੀ ਦੀਆਂ ਤਲਖ ਹਕੀਕਤਾਂ ਨੂੰ ਬਿਆਨ ਕਰਦੇ ਹਨ, ਉਥੇ ਪਾਕ-ਸਾਫ ਮੁਹੱਬਤ, ਬਿਰਹਾ ਅਤੇ ਗਮ ਦੇ ਦਰਦਾਂ ਦੀ ਤਾਰ ਨੂੰ ਛੇੜਦੇ ਹੋਏ ਹਰ ਸੁਣਨ ਵਾਲੇ ਦੇ ਦਿਲ ਨੂੰ ਧੂਹ ਪਾਉਣ ਵਾਲੇ ਹਨ। ਇਸ ਮੌਕੇ ਡਾ: ਇੰਦਰਜੀਤ ਸਿੰਘ ਸਾਬਕਾ ਰਜਿਸਟਰਾਰ ਗੁਰੂ ਨਾਨਕ ‘ਵਰਸਿਟੀ ਦੀ ਸਰਪ੍ਰਸਤੀ ਹੇਠ ਜਲੰਧਰ ਦੇ ਐਚ. ਐਮ. ਵੀ. ਕਾਲਜ, ਐਸ. ਡੀ. ਕਾਲਜ, ਏ. ਪੀ. ਜੇ. ਕਾਲਜ ਆਫ ਫਾਈਨ ਆਰਟਸ ਅਤੇ ਬੀ. ਡੀ. ਆਰੀਆ ਗਰਲਜ਼ ਕਾਲਜ ਦੀਆਂ ਵਿਦਿਆਰਥਣਾਂ ਵੱੱਲੋਂ ਡਾ: ਹਮਦਰਦ ਦੇ ਗੀਤਾਂ ’ਤੇ ਭਾਵਪੂਰਤ ਕੋਰੀਓਗ੍ਰਾਫੀਆਂ ਪੇਸ਼ ਕੀਤੀਆਂ ਗਈਆਂ। ਬਾਅਦ ’ਚ ਐਲਬਮ ਨੂੰ ਤਿਆਰ ਕਰਨ ਲਈ ਸਹਿਯੋਗ ਕਰਨ ਵਾਲੀਆਂ ਸ਼ਖਸੀਅਤਾਂ ਨੂੰ ਸਰਦਾਰਨੀ ਸਰਬਜੀਤ ਕੌਰ ਹਮਦਰਦ ਦੇ ਨਾਲ ਸਨਮਾਨਿਤ ਕਰਨ ਉਪਰੰਤ ਸੰਗੀਤ ਪ੍ਰੇਮੀਆਂ ਦੇ ਰੂ-ਬਰੂ ਹੁੰਦੇ ਹੋਏ ਡਾ: ਬਰਜਿੰਦਰ ਸਿੰਘ ਹਮਦਰਦ ਨੇ ਕਿਹਾ ਕਿ ਸੰਗੀਤ ਹਮੇਸ਼ਾ ਉਨ੍ਹਾਂ ਦੇ ਅੰਗ-ਸੰਗ ਰਿਹਾ ਹੈ ਤੇ ਜਲੰਧਰ ਸ਼ਹਿਰ ਦਾ ਇਸ ਵਿਚ ਵੱਡਾ ਹੱਥ ਹੈ। ਸਿੱਖਿਆ ਮੰਤਰੀ ਡਾ: ਦਲਜੀਤ ਸਿੰਘ ਚੀਮਾ ਨੇ ਡਾ: ਹਮਦਰਦ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੇ ਦਿਲ ‘ਚ ਆਪਣੇ ਸਮਾਜ ਲਈ ਕੁਝ ਨਾ ਕੁਝ ਕਰਨ ਦਾ ਜਜ਼ਬਾ ਅਤੇ ਤੜਪ ਹਮੇਸ਼ਾ ਰਹੀ ਹੈ। ਵਿਰਾਸਤ-ਏ-ਖਾਲਸਾ ਅਤੇ ਕਰਤਾਰਪੁਰ ਨੇੜੇ ਬਣ ਰਹੀ ਜੰਗ-ਏ-ਆਜ਼ਾਦੀ ਦੀ ਯਾਦਗਾਰ ਪਿੱਛੇ ਵੀ ਉਨ੍ਹਾਂ ਦੀ ਉਸਾਰੂ ਤੇ ਦੂਰ-ਅੰਦੇਸ਼ੀ ਸੋਚ ਨੂੰ ਦੱਸਦੇ ਹੋਏ ਡਾ: ਚੀਮਾ ਨੇ ਡਾ: ਹਮਦਰਦ ਦੀ ਸ਼ਖਸੀਅਤ ਦੇ ਵੱਖ-ਵੱਖ ਪਹਿਲੂ ਵੀ ਸਰੋਤਿਆਂ ਨਾਲ ਸਾਂਝੇ ਕੀਤੇ। ਡਾ: ਜਸਪਾਲ ਸਿੰਘ ਉਪ-ਕੁਲਪਤੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਕਿਹਾ ਕਿ ਸਾਡੀ ਜ਼ਿੰਦਗੀ ਵਿਚ ਸੰਗੀਤ ਦੀ ਖਾਸ ਅਹਿਮੀਅਤ ਹੈ ਤੇ ਸਮੁੱਚੀ ਕਾਇਨਾਤ ਵੀ ਸੰਗੀਤ ਦੀ ਲੈਅ ਵਿਚ ਹੈ ? ਉਨ੍ਹਾਂ ਕਿਹਾ ਕਿ ਡਾ: ਹਮਦਰਦ ਦੇ ਸਹਿਜ ਸੁਭਾਅ ਦਾ ਕਾਰਨ ਵੀ ਉਨ੍ਹਾਂ ਦਾ ਸੰਗੀਤ ਨਾਲ ਜੁੜੇ ਹੋਣਾ ਹੈ ਤੇ ਇਸੇ ਕਾਰਨ ਉਹ ਵੱਡੀ ਤੋਂ ਵੱਡੀ ਚੁਣੌਤੀ ਦਾ ਮੁਕਾਬਲਾ ਵੀ ਸਹਿਜਤਾ ਨਾਲ ਕਰ ਲੈਂਦੇ ਹਨ। ਗਾਇਕੀ ਨੂੰ ਬਹੁਤ ਔਖਾ ਕੰਮ ਦੱਸਦੇ ਹੋਏ ਉਨ੍ਹਾਂ ਕਿਹਾ ਕਿ ਪ੍ਰਮਾਤਮਾ ਵੱਲੋਂ ਇਹ ਬਖਸ਼ਿਸ਼ ਕਿਸੇ-ਕਿਸੇ ‘ਤੇ ਕੀਤੀ ਜਾਂਦੀ ਹੈ ਤੇ ਡਾ: ਹਮਦਰਦ ਭਾਗਸ਼ਾਲੀ ਹਨ ? ਡਾ: ਇਕਬਾਲ ਸਿੰਘ ਸਾਬਕਾ ਉਪ ਰਾਜਪਾਲ ਪੁਡੂਚੇਰੀ ਨੇ ਕਿਹਾ ਕਿ ਡਾ: ਹਮਦਰਦ ਨੇ ਆਪਣੀ ਮਿਹਨਤ ਤੇ ਲਗਨ ਨਾਲ ਜ਼ਿੰਦਗੀ ਦੇ ਹਰ ਖੇਤਰ ਵਿਚ ਉਚਾਈਆਂ ਨੂੰ ਛੂਹਿਆ ਤੇ ਪੰਜਾਬੀਆਂ ਦਾ ਮਾਣ ਵਧਾਇਆ ਹੈ ? ਇਸ ਤੋਂ ਪਹਿਲਾਂ ਡਾ: ਲਖਵਿੰਦਰ ਸਿੰਘ ਜੌਹਲ ਨੇ ਡਾ: ਬਰਜਿੰਦਰ ਸਿੰਘ ਹਮਦਰਦ ਦੀ ਬਹੁਪੱਖੀ ਸਖਸ਼ੀਅਤ ਬਾਰੇ ਗੱਲ ਕਰਦਿਆਂ ਉਨ੍ਹਾਂ ਦੇ ਪੱਤਰਕਾਰੀ ਅਤੇ ਸੰਗੀਤਕ ਸਫਰ ਬਾਰੇ ਸਾਂਝ ਪਾਈ ? ਉਨ੍ਹਾਂ ਕਿਹਾ ਕਿ ਕਾਮਯਾਬੀ ਦੇ ਇਸ ਮੁਕਾਮ ‘ਤੇ ਪੁੱਜ ਕੇ ਧਰਤੀ ਨਾਲ ਜੁੜੇ ਰਹਿਣਾ ਤੇ ਨਿਮਰਤਾ ਨਾਲ ਵਿਚਰਨਾ ਉਨ੍ਹਾਂ ਦੀ ਸ਼ਖਸੀਅਤ ਦਾ ਖਾਸ ਪਹਿਲੂ ਹੈ ? ਬੇਸ਼ੱਕ ਉਹ ਪੱਤਰਕਾਰੀ ਦੀਆਂ ਚੁਣੌਤੀਆਂ ਨਾਲ ਨਿੱਤ ਦੋ-ਚਾਰ ਹੁੰਦੇ ਹਨ ਪਰ ਸੰਗੀਤ ਨਾਲ ਉਨ੍ਹਾਂ ਦੀ ਨੇੜਤਾ ਇਹ ਵੀ ਸਾਬਤ ਕਰਦੀ ਹੈ ਕਿ ਉਨ੍ਹਾਂ ਦਾ ਮਨ ਕੋਮਲ ਭਾਵਾਂ ਨਾਲ ਲਬਰੇਜ਼ ਹੈ। ਇਸ ਤੋਂ ਪਹਿਲਾਂ ਐਲਬਮ ਨੂੰ ਤਿੰਨ ਪੜਾਵਾਂ ਵਿਚ ਰਿਲੀਜ਼ ਕੀਤਾ ਗਿਆ।
ਪਹਿਲੇ ਪੜਾਅ ‘ਚ ਡਾ: ਦਲਜੀਤ ਸਿੰਘ ਚੀਮਾ ਅਤੇ ਡਾ: ਬਰਜਿੰਦਰ ਸਿੰਘ ਹਮਦਰਦ ਦੇ ਨਾਲ ਡਾ: ਜਸਪਾਲ ਸਿੰਘ, ਡਾ: ਇਕਬਾਲ ਸਿੰਘ, ਸ. ਪ੍ਰੇਮ ਸਿੰਘ ਐਡਵੋਕੇਟ ਚੇਅਰਮੈਨ ਡਾ: ਸਾਧੂ ਸਿੰਘ ਹਮਦਰਦ ਟਰੱਸਟ, ਸ੍ਰੀ ਇਰਵਿਨ ਖੰਨਾ ਮੁੱਖ ਸੰਪਾਦਕ ‘ਦੈਨਿਕ ਉੱਤਮ ਹਿੰਦੂ‘, ਸ੍ਰੀ ਸ਼ੀਤਲ ਵਿੱਜ ਮੁੱਖ ਸੰਪਾਦਕ ‘ਦੈਨਿਕ ਸਵੇਰਾ‘, ਸ. ਸੁਰਿੰਦਰਪਾਲ ਸਿੰਘ ਗਵਾਲੀਅਰ ਤੇ ਸ. ਗੁਰਚਰਨ ਸਿੰਘ ਸਿਆਲ ਮੰਚ ‘ਤੇ ਮੌਜੂਦ ਸਨ ਜਦਕਿ ਬਾਅਦ ‘ਚ ਸ੍ਰੀ ਓਮ ਗੌਰੀ ਦੱਤ ਸ਼ਰਮਾ ਡਾਇਰੈਕਟਰ ਦੂਰਦਰਸ਼ਨ ਕੇਂਦਰ ਜਲੰਧਰ, ਸ੍ਰੀ ਸੋਮ ਪ੍ਰਕਾਸ਼ ਮੁੱਖ ਸੰਸਦੀ ਸਕੱਤਰ, ਸ੍ਰੀ ਕੇ. ਡੀ. ਭੰਡਾਰੀ ਮੁੱਖ ਸੰਸਦੀ ਸਕੱਤਰ, ਸਾਬਕਾ ਮੰਤਰੀ ਸ੍ਰੀ ਮਨੋਰੰਜਨ ਕਾਲੀਆ, ਸ: ਤੇਜਿੰਦਰ ਸਿੰਘ ਬਿੱਟੂ ਸਾਬਕਾ ਚੇਅਰਮੈਨ ਨਗਰ ਸੁਧਾਰ ਟਰੱਸਟ, ਸ੍ਰੀ ਰਮੇਸ਼ ਮਿੱਤਲ ਚੇਅਰਮੈਨ ਲਵਲੀ ਗਰੁੱਪ, ਰਾਜ ਗਾਇਕ ਸ੍ਰੀ ਹੰਸ ਰਾਜ ਹੰਸ, ਚਰਨਜੀਤ ਸਿੰਘ ਚੰਨੀ ਚੇਅਰਮੈਨ ਸੀ. ਟੀ. ਗਰੁੱਪ, ਸ੍ਰੀ ਅਨਿਲ ਚੋਪੜਾ ਚੇਅਰਮੈਨ ਸੇਂਟ ਸੋਲਜ਼ਰ ਗਰੁੱਪ, ਸ੍ਰੀ ਆਰ. ਵੈਂਕਟਰਤਨਮ ਕਮਿਸ਼ਨਰ ਜਲੰਧਰ ਡਵੀਜ਼ਨ, ਸ. ਗੁਰਸ਼ਰਨ ਸਿੰਘ ਜੀ. ਐਨ. ਏ. ਗਰੁੱਪ, ਬਲਜੀਤ ਸਿੰਘ ਨੀਲਾਮਹਿਲ ਸਾਬਕਾ ਚੇਅਰਮੈਨ ਨਗਰ ਸੁਧਾਰ ਟਰੱਸਟ ਜਲੰਧਰ, ਗੁਰਚਰਨ ਸਿੰਘ ਚੰਨੀ ਪ੍ਰਧਾਨ ਜ਼ਿਲ੍ਹਾ ਅਕਾਲੀ ਜੱਥਾ, ਪੁਲਿਸ ਕਮਿਸ਼ਨਰ ਯੁਰਿੰਦਰ ਸਿੰਘ ਹੇਅਰ, ਡਿਪਟੀ ਕਮਿਸ਼ਨਰ ਸ੍ਰੀ ਕੇ. ਕੇ. ਯਾਦਵ, ਮੇਅਰ ਸ੍ਰੀ ਸੁਨੀਲ ਜੋਤੀ, ਕਮਿਸ਼ਨਰ ਨਗਰ ਨਿਗਮ ਸ: ਗੁਰਪ੍ਰੀਤ ਸਿੰਘ ਖਹਿਰਾ, ਸ੍ਰੀ ਵਿਨੇ ਬੁਬਲਾਨੀ ਸਕੱਤਰ ਜੰਗ-ਏ-ਆਜ਼ਾਦੀ ਯਾਦਗਾਰ ਫਾਊਾਡੇਸ਼ਨ, ਸ੍ਰੀ ਸੁਖਦੇਵ ਰਾਜ ਚੇਅਰਮੈਨ ਸਹਿਗਲ ਮੈਮੋਰੀਅਲ ਟਰੱਸਟ, ਸ੍ਰੀ ਕੇ. ਕੇ. ਸ਼ਰਮਾ ਚੇਅਰਮੈਨ ਸਿਟੀਜ਼ਨਸ ਕੋਆਪ੍ਰੇਟਿਵ ਬੈਂਕ, ਸ਼ਿੰਗਾਰਾ ਸਿੰਘ ਭੁੱਲਰ ਸੰਪਾਦਕ ‘ਪੰਜਾਬੀ ਜਾਗਰਣ’, ਸ. ਪ੍ਰਦੁੱਮਣ ਸਿੰਘ ਜੌਲੀ ਅਤੇ ਡੀ. ਸੀ. ਪੀ. ਸ. ਰਜਿੰਦਰ ਸਿੰਘ ਨੇ ਐਲਬਮ ਰਿਲੀਜ਼ ਕਰਨ ਮੌਕੇ ਡਾ: ਹਮਦਰਦ ਦਾ ਸਾਥ ਦਿੱਤਾ। ਮੰਚ ਦਾ ਸੰਚਾਲਨ ਮੈਡਮ ਰਮਨਪ੍ਰੀਤ ਕੌਰ ਵੱਲੋਂ ਕੀਤਾ ਗਿਆ।
ਇਸ ਮੌਕੇ ਡਾ: ਸਾਧੂ ਸਿੰਘ ਹਮਦਰਦ ਦੀ ਟਰੱਸਟੀ ਸਰਦਾਰਨੀ ਸਰਬਜੀਤ ਕੌਰ ਹਮਦਰਦ ਅਤੇ ਡਾ: ਬਰਜਿੰਦਰ ਸਿੰਘ ਹਮਦਰਦ ਵੱਲੋਂ ਇਹ ਪੇਸ਼ਕਾਰੀਆਂ ਲਈ ਅਹਿਮ ਭੂਮਿਕਾ ਨਿਭਾਉਣ ਵਾਲੇ ਡਾ: ਇੰਦਰਜੀਤ ਸਿੰਘ, ਏ.ਪੀ.ਜੇ. ਕਾਲਜ ਆਫ ਫਾਈਨ ਆਰਟਸ ਦੀਆਂ ਐਸੋਸੀਏਟ ਪ੍ਰੋਫੈਸਰ ਡਾ: ਸੰਤੋਸ਼ ਵਿਆਸ, ਡਾ: ਰੰਜਨਾ, ਐਸ. ਡੀ. ਕਾਲਜ ਦੀ ਡਾ: ਸੁਗੰਧੀ, ਬੀ.ਡੀ. ਆਰੀਆ ਗਰਲਜ਼ਾ ਕਾਲਜ ਦੀ ਡਾ: ਰਿਤੀਕਾ ਅਤੇ ਐਚ. ਐਮ. ਵੀ. ਕਾਲਜ ਦੀ ਡਾ: ਪੂਜਾ ਤੋਂ ਇਲਾਵਾ ਸੰਗੀਤਕਾਰ ਕੁਲਜੀਤ ਸਿੰਘ ਨੂੰ ਉਚੇਚੇ ਤੌਰ ‘ਤੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸ੍ਰੀ ਨਰੇਸ਼ ਮਿੱਤਲ (ਲਵਲੀ ਗਰੁੱਪ), ਐਚ. ਐਸ: ਢਿੱਲੋਂ, ਪ੍ਰੋ: ਕੁਲਬੀਰ ਸਿੰਘ, ਐਸ: ਐਸ: ਅਜੀਮਲ, ਸ: ਪਰਮਵੀਰ ਸਿੰਘ, ਸ: ਹਰਪ੍ਰੀਤ ਸਿੰਘ ਵਿੱਕਾ, ਡਾ: ਹਰਪ੍ਰੀਤ ਸਿੰਘ, ਸ: ਆਤਮਜੀਤ ਸਿੰਘ ਬਾਵਾ, ਡਾ: ਉਪਿੰਦਰ ਸਿੰਘ ਘਈ, ਡਾ: ਜੇ.ਐਸ. ਸੈਣੀ, ਜੇ.ਪੀ. ਸਿੰਘ (ਪ੍ਰੈਜੀਡੈਂਟ ਹੋਟਲ), ਸ੍ਰੀ ਸਤੀਸ਼ ਜੈਨ (ਹਵੇਲੀ ਗਰੁੱਪ), ਕੁਨਾਲ ਸੱਭਰਵਾਲ, ਸ੍ਰੀ ਦੀਪਕ ਬਾਲੀ ਡਾਇਰੈਕਟਰ ਪਲਾਜ਼ਮਾ ਰਿਕਾਰਡਜ਼, ਸ੍ਰੀ ਤ੍ਰਿਭੁਵਨ ਅਰੋੜਾ, ਸ੍ਰੀ ਸੁਰੇਸ਼ ਸੇਠ, ਸ੍ਰੀ ਮਨਕਰਨ ਭੰਡਾਰੀ, ਸ: ਮਨਜੀਤ ਸਿੰਘ ਜਨਤਾ ਮੈਡੀਕਲ ਵਾਲੇ, ਕਮਲਜੀਤ ਸਿੰਘ ਹੇਅਰ (ਕੰਟਰੀਇਨ ਹੋਟਲ), ਹਰਪਾਲ ਸਿੰਘ ਚੱਢਾ, ਆਤਮ ਪ੍ਰਕਾਸ਼ ਸਿੰਘ ਬਬਲੂ, ਡਾ: ਮਨਦੀਪ ਸਿੰਘ ਸੇਠੀ, ਕਮਲਜੀਤ ਸਿੰਘ ਗਾਂਧੀ, ਡਾ: ਮਨਜੀਤ ਸਿੰਘ ਸੈਣੀ, ਡਾ: ਬਲਬੀਰ ਸਿੰਘ ਭੌਰਾ, ਡਾ: ਦਰਸ਼ਨ ਸਿੰਘ, ਡਾ: ਚਰਨਜੀਤ ਸਿੰਘ ਪਰੂਥੀ, ਡਾ: ਹਰਜੀਤ ਸਿੰਘ, ਡਾ: ਹਰਪ੍ਰੀਤ ਸਿੰਘ, ਸ੍ਰੀ ਰਿਤਿਨ ਖੰਨਾ, ਸ: ਬਲਜੀਤ ਸਿੰਘ ਬਰਾੜ ਸੰਪਾਦਕ ਪੰਜਾਬ ਟਾਇਮਜ਼, ਸ੍ਰੀ ਅਨਿਲ ਸ਼ਰਮਾ ਡੀ. ਜੀ. ਐਮ. ਪੀ. ਐਨ. ਬੀ., ਗਾਇਕ ਦਿਲਜਾਨ, ਗੁਰਦੀਪ ਸਿੰਘ ਸੰਗੀਤ ਨਿਰਦੇਸ਼ਕ, ਅਸ਼ਵਨੀ ਕੁਮਾਰ ਵਿਕਟਰ ਟੂਲਜ਼, ਸ੍ਰੀ ਓ. ਪੀ. ਸੇਠ, ਸ੍ਰੀ ਅਨਿਲ ਚੋਢਾ, ਸ੍ਰੀ ਮਨੋਜ ਚੋਢਾ (ਕਲੱਬ ਕਬਾਨਾ), ਸ੍ਰੀ ਸਤਨਾਮ ਸਿੰਘ ਮਾਣਕ, ਚੀਫ ਐਗਜੈਕਟਿਵ ਸ੍ਰੀਮਤੀ ਸਰਵਿੰਦਰ ਕੌਰ, ਸੀਨੀਅਰ ਐਗਜੈਕਟਿਵ ਸ੍ਰੀਮਤੀ ਗੁਰਜੋਤ ਕੌਰ ਤੇ ਸ੍ਰੀਮਤੀ ਰਵਨੀਤ ਕੌਰ ਤੋਂ ਇਲਾਵਾ ਸ਼ਹਿਰ ਦੀਆਂ ਹੋਰ ਪ੍ਰਮੁੱਖ ਸ਼ਖਸੀਅਤਾਂ ਵੀ ਹਾਜ਼ਰ ਸਨ।

WRITTEN BY