ਭਵਾਨੀਗੜ੍ਹ, 26 ਜੁਲਾਈ (ਕ੍ਰਿਸ਼ਨ ਗਰਗ, ਇਕਬਾਲ ਬਾਲੀ)-ਕਿਸਾਨਾਂ ਨੂੰ ਕਣਕ ਅਤੇ ਝੋਨੇ ਦੇ ਚੱਕਰ ਵਿਚੋਂ ਨਿਕਲਕੇ ਸ਼ੁੱਧ ਕਮਾਈ ਕਰਨ ਦੇ ਮੰਤਵ ਨਾਲ ਸਰਕਾਰ ਨੂੰ 50 ਕਿੱਲਿਆਂ ਵਿਚ ਸੋਲਰ ਸੈਮੀਨਾਰ ਪੰਜਾਬ 2015 ਲਈ ਜਮੀਨ ਦੇਣ ਬਦਲੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਲੋਂ ਇੱਥੋਂ ਨੇੜਲੇ ਪਿੰਡ ਸੰਘਰੇੜੀ ਦੇ ਕਿਸਾਨ ਹਰਜਿੰਦਰ ਸਿੰਘ ਗੱਗੀ ਸੰਘਰੇੜੀ ਨੂੰ ਤਾਜ ਹੋਟਲ ਚੰਡੀਗੜ੍ਹ ਵਿਖੇ ਸਨਮਾਨਤ ਕੀਤਾ ਗਿਆ। ਸ. ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਅਤੇ ਬਿਕਰਮ ਸਿੰਘ ਮਜੀਠੀਆ ਕੈਬਨਿਟ ਮੰਤਰੀ ਵਲੋਂ ਅਗਾਹਵਧੂ ਕਿਸਾਨ ਗੱਗੀ ਸੰਘਰੇੜੀ ਦੇ ਉਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ ਆਪਣੀਆਂ ਜ਼ਮੀਨਾਂ ਵਿਚ ਸ਼ੋਲਰ ਸਿਸਟਮ ਲਗਾਉਣੇ ਚਾਹੀਦੇ ਹਨ। ਸ. ਗੱਗੀ ਸੰਘਰੇੜੀ ਨੇ ਦੱਸਿਆ ਕਿ
ਉਸਦੀ ਜਮੀਨ ਵਿਚ ਜੋ ਸਰਕਾਰ ਨੇ ਸੋਲਰ ਪ੍ਰੋਜੈਕਟ ਲਗਾਇਆ ਹੈ ਉਸ ਉਪਰ 85 ਕਰੋੜ ਰੁਪਏ ਦੀ ਲਾਗਤ ਆਈ ਹੈ ਅਤੇ ਇਹ ਪ੍ਰੋਜੈਕਟ ਹਰ ਰੋਜ 10:5 ਮੈਗਾਵਾਟ ਬਿਜਲੀ ਪੈਦਾ ਕਰਦਾ ਹੈ। ਜਿਸ ਕਰਕੇ ਕਿਸਾਨਾਂ ਨੂੰ ਇਸ ਵਾਰ ਬਿਜਲੀ ਦੀ ਕੋਈ ਘਾਟ ਨਹੀਂ ਰਹੇਗੀ। ਇਸ ਮੌਕੇ ਸਾਬਕਾ ਏ. ਡੀ. ਸੀ. ਬਲਵੰਤ ਸਿੰਘ ਸ਼ੇਰਗਿੱਲ ਅਤੇ ਐਡਵੋਕੇਟ ਰਨਦੀਪ ਸਿੰਘ ਰਾਣਾ ਵੀ ਹਾਜ਼ਰ ਸਨ।



