ਮੁਜ਼ੱਫਰਪੁਰ/ਪਟਨਾ, 25 ਜੁਲਾਈ (ਪੀ.ਟੀ. ਲਾਇਵ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅ¤ਜ ਮੁਜ਼ੱਫਰਪੁਰ ਦੀ ਪਰਿਵਰਤਨ ਰੈਲੀ ’ਚ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਤੇ ਲਾਲੂ ਯਾਦਵ ’ਤੇ ਜੰਮਕੇ ਹਮਲਾ ਬੋਲਿਆ।ਉਨ੍ਹਾਂ ਨੇ ਕਿਹਾ ਕਿ ਨਿਤਿਸ਼ ਨੇ ਬਿਹਾਰ ਦੀ ਜਨਤਾ ਦੇ ਨਾਲ ਧੋਖਾ ਕੀਤਾ ਹੈ।ਉਨ੍ਹਾਂ ਨੇ ਕਿਹਾ ਕਿ ਨਿਤਿਸ਼ ਬਿਹਾਰ ਨੂੰ ਫਿਰ ਜੰਗਲ ਰਾਜ ਵ¤ਲ ਲਿਆ ਰਹੇ ਹਨ।ਜੇਕਰ ਤੁਹਾਨੂੰ ਜੰਗਲ ਰਾਜ ਤੋਂ ਮੁਕਤੀ ਚਾਹੀਦੀ ਹੈ ਤਾਂ ਐਨਡੀਏ ਨੂੰ ਇ¤ਕ ਵਾਰ ਸੇਵਾ ਦਾ ਮੌਕਾ ਦਿਓ।ਉਨ੍ਹਾਂ ਨੇ ਕਿਹਾ ਕਿ ਜਨਤਾ ਸਹੁੰ ਚੁ¤ਕੇ ਕਿ ਬਿਹਾਰ ‘ਚ ਦੁਬਾਰਾ ਜੰਗਲ ਰਾਜ ਨਹੀਂ ਆਉਣ ਦੇਵਾਂਗੇ।ਪ੍ਰਧਾਨ ਮੰਤਰੀ ਮੋਦੀ ਨੇ ਇ¤ਥੇ ਲਾਲੂ ਯਾਦਵ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਆਰਜੇਡੀ ਦਾ ਮਤਲਬ ਹੈ ‘ਰੋਜ਼ਾਨਾ ਜੰਗਲ ਰਾਜ ਦਾ ਡਰ।’ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਬਿਹਾਰ ਦੇ ਕੋਲ ਦੇਸ਼ ਨੂੰ ਬਦਲਣ ਦੀ ਤਾਕਤ ਹੈ।ਉਨ੍ਹਾਂ ਨੇ ਕਿਹਾ ਕਿ ਜੇਕਰ ਸਾਡੀ ਸਰਕਾਰ ਇ¤ਥੇ ਬਣਦੀ ਹੈ ਤਾਂ ਮੈਂ ਵਾਅਦਾ ਕਰਦਾ ਹਾਂ ਕਿ ਮੈਂ 24 ਘੰਟੇ ਬਿਜਲੀ ਦੇਵਾਂਗਾ।
ਪ੍ਰਧਾਨ ਮੰਤਰੀ ਨੇ ਨਿਤਿਸ਼ ਕੁਮਾਰ ਦਾ ਨਾਂਅ ਲਏ ਬਿਨਾ ਕਿਹਾ ਕਿ ਉਨ੍ਹਾਂ ਬਿਹਾਰ ਦੀ ਜਨਤਾ ਨਾਲ ਵਾਅਦਾ ਕੀਤਾ ਸੀ ਕਿ ਜੇਕਰ ਤੁਹਾਡੇ ਘਰਾਂ ਵਿੱਚ ਬਿਜਲੀ ਨਾ ਆਈ ਤਾਂ ਉਹ ਵੋਟ ਮੰਗਣ ਨਹੀਂ ਆਉਣਗੇ, ਪਰ ਉਹ ਸਾਰੇ ਵਾਅਦਿਆਂ ਨੂੰ ਭੁੱਲ ਗਏ।
ਇਸੇ ਦੌਰਾਨ ਅੱਜ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਪ੍ਰਧਾਨ ਮੰਤਰੀ ਦੇ ਦੋਸ਼ਾਂ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਮੈਂ ਇਹ ਕਦੇ ਨਹੀਂ ਕਿਹਾ ਸੀ ਕਿ ਜੇਕਰ ਬਿਜਲੀ ਨਾ ਆਈ ਤਾਂ ਵੋਟ ਮੰਗਣ ਨਹੀਂ ਆਵਾਂਗਾ। ਸ਼ਨੀਵਾਰ ਦੀ ਸ਼ਾਮ ਪ੍ਰੈ¤ਸ ਕਾਨਫਰੰਸ ਕਰਕੇ ਨਿਤਿਸ਼ ਨੇ ਕਿਹਾ ਬਿਹਾਰ ਵਿੱਚ ਪਹਿਲਾਂ ਤੋਂ ਹੀ ਪਿੰਡਾਂ ਵਿੱਚ ਬਿਜਲੀ ਦੀ ਸਪਲਾਈ ਸੁਧਾਰਨ ਲਈ ਕੰਮ ਹੋ ਰਿਹਾ ਹੈ। ਇਸ ਲਈ ਜਦ ਮੁਜ਼ੱਫਰਪੁਰ ਦੀ ਰੈਲੀ ਵਿੱਚ ਪ੍ਰਧਾਨ ਮੰਤਰੀ ਨੇ ਬਿਜਲੀ ਦੇ ਬਾਰੇ ਬੋਲਿਆ ਤਾਂ ਲੋਕਾਂ ਨੇ ਉਨ੍ਹਾਂ ਨੂੰ ਸਮਰਥਨ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਬਰੌਨੀ ਵਿੱਚ 110 ਮੈਗਾਵਾਟ ਬਿਜਲੀ ਦੀ ਪ੍ਰੀਯੋਜਨਾ ਚੱਲ ਰਹੀ ਹੈ, ਪਰ ਭਾਰਤ ਹੈਵੀ ਇਲੈਕਟ੍ਰਾਨਿਕ ਲਿਮਟਿਡ (ਭੇਲ) ਕੰਮ ਨਹੀਂ ਕਰ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਬਿਜਲੀ ਦੇ ਮੁੱਦੇ ’ਤੇ ਹੀ ਚੋਣ ਲੜਣੀ ਹੈ ਤਾਂ ਲੜ ਲਵੋ। ਅੱਜ ਬਿਹਾਰ ਦੇ ਜ਼ਿਲ੍ਹਾ ਹੈ¤ਡ ਕੁਆਰਟਰਾਂ ਵਿੱਚ 20 ਘੰਟੇ ਬਿਜਲੀ ਆ ਰਹੀ ਹੈ। ਨਿਤਿਸ਼ ਨੇ ਕਿਹਾ ਕਿ 2013 ਵਿੱਚ ਪੀਐਨਜੀ ਦਾ ਐਲਾਨ ਹੋ ਚੁੱਕਾ ਸੀ। ਪ੍ਰਧਾਨ ਮੰਤਰੀ ਨੇ ਉਸ ਤੋਂ ਅੱਗੇ ਕੁਝ ਨਹੀਂ ਦੱਸਿਆ। ਦਾਨਾਪੁਰ ਅਤੇ ਕਿਊਲ ਦੇ ਦਰਮਿਆਨ ਰੇਲ ਲਾਇਨ ਵਿਛਣ ਨਾਲ ਦੂਰੀ ਘਟੇਗੀ। ਇਹ ਤੀਸਰੀ ਲਾਇਨ ਦੇ ਰੂਪ ਵਿੱਚ ਕੰਮ ਕਰੇਗੀ।



