ਨਵੀਂ ਦਿੱਲੀ, 20 ਜੁਲਾਈ (ਪੀ. ਟੀ. ਲਾਇਵ)- ਸੰਸਦ ਦਾ ਹੰਗਾਮਿਆਂ ਭਰਪੂਰ ਮਾਨਸੂਨ ਸਮਾਗਮ ਮੰਗਲਵਾਰ ਤੋਂ ਸ਼ੁਰੂ ਹੋ ਰਿਹਾ ਹੈ। ਇਸ ਸਮਾਗਮ ਦੌਰਾਨ ਸਰਕਾਰ ਨੇ ਡੱਟ ਕੇ ਕਿਹਾ ਹੈ ਕਿ ਉਹ ਕਾਂਗਰਸ ਸਮੇਤ ਆਪੋਜੀਸ਼ਨ ਅੱਗੇ ਨਹੀਂ ਝੁਕੇਗੀ।ਸਰਕਾਰ ਨੇ ਸਾਫ ਕਿਹਾ ਕਿ ਉਸ ਨੂੰ ਕਿਸੇ ਦਾ ਅਲਟੀਮੇਟਮ ਮਨਜ਼ੂਰ ਨਹੀਂ ਹੈ ਅਤੇ ਨਾ ਹੀ ਕੋਈ ਅਸਤੀਫਾ ਦੇਵੇ। ਸੋਮਵਾਰ ਨੂੰ ਸਰਕਾਰ ਅਤੇ ਸਰਬ ਪਾਰਟੀ ਦਰਮਿਆਨ ਚੱਲੀ ਦੋ ਘੰਟੇ ਦੀ ਮੀਟਿੰਗ ਦਰਮਿਆਨ ਵੀ ਅੜਿੱਕਾ ਦੂਰ ਨਹੀਂ ਹੋ ਸਕਿਆ। ਕਾਂਗਰਸ ਜਿੱਥੇ ਲਲਿਤ ਗੇਟ ਅਤੇ ਵਿਆਪਮ ਘੁਟਾਲੇ ਨੂੰ ਲੈ ਕੇ ਅਸਤੀਫੇ ਦੀ ਮੰਗ ਉ¤ਤੇ ਅੜੀ ਹੋਈ ਹੈ ਉ¤ਥੇ ਸਰਕਾਰ ਨੇ ਸਾਫ ਕਿਹਾ ਹੈ ਕਿ ਉਸ ਨੂੰ ਕਿਸੇ ਦਾ ਅਲਟੀਮੇਟਮ ਮਨਜ਼ੂਰ ਨਹੀਂ। ਸਪੀਕਰ ਸੁਮਿਤਰਾ ਮਹਾਜਨ ਵੱਲੋਂ ਸੱਦੀ ਗਈ ਮੀਟਿੰਗ ਵਿੱਚ ਦੋਨੋਂ ਧਿਰਾਂ ਅੜੀਆ ਰਹੀਆਂ।
ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪੋਜੀਸ਼ਨ ਨੂੰ ਅਪੀਲ ਕੀਤੀ ਹੈ ਕਿ ਸੰਸਦ ਦੀ ਕਾਰਵਾਈ ਸੁਚਾਰੂ ਢੰਗ ਨਾਲ ਚਲਾਉਣਾ ਸਾਡੀ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਨੇ ਅਪੀਲ ਕੀਤੀ ਕਿ ਸੰਸਦ ਦੇ ਸਮੇਂ ਦੀ ਵਰਤੋਂ ਦੇਸ਼ ਹਿੱਤ ਦੇ ਸਾਰੇ ਮਹੱਤਵਪੂਰਨ ਮੁੱਦਿਆਂ ’ਤੇ ਵਿਚਾਰ ਕਰਨ ਲਈ ਕੀਤੀ ਜਾਣੀ ਚਾਹੀਦੀ ਹੈ।
ਸੂਤਰਾਂ ਅਨੁਸਾਰ ਸਮਾਜਵਾਦੀ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਵੱਲੋਂ ਭੋਂ ਪ੍ਰਾਪਤੀ ਬਿੱਲ ਨੂੰ ਲੈ ਕੇ ਨਰਮ ਪੈਣ ਦੇ ਸੰਕੇਤ ਹਨ। ਸਪਾ ਦੀ ਇਸ ਸਬੰਧ ਵਿੱਚ ਹੋਈ ਮੀਟਿੰਗ ਵਿੱਚ ਪਾਰਟੀ ਆਗੂ ਰਾਮਗੋਪਾਲ ਯਾਗਵ ਨੇ ਕਿਹਾ ਹੈ ਕਿ ਸਾਨੂੰ ਭੋਂ ਪ੍ਰਾਪਤੀ ਬਿੱਲ ਸਬੰਧੀ ਅਗਾਂਹ ਵਧਣਾ ਚਾਹੀਦਾ ਹੈ। ਉਨ੍ਹਾਂ ਦੀ ਇਸ ਗੱਲ ਦਾ ਪ੍ਰਧਾਨ ਮੰਤਰੀ ਨੇ ਸਮਰਥਨ ਕੀਤਾ ਹੈ।
ਇਸ ਤੋਂ ਪਹਿਲਾਂ ਕਾਂਗਰਸ ਨੇ ਸਰਕਾਰ ਨੂੰ ਅਲਟੀਮੇਟਮ ਦਿੰਦੇ ਹੋਏ ਭਾਜਪਾ ਨਾਲ ਸਬੰਧਿਤ ਮੰਤਰੀਆਂ ਅਤੇ ਮੁੱਖ ਮੰਤਰੀਆਂ ਦੇ ਅਸਤੀਫੇ ਦੀ ਮੰਗ ਕੀਤੀ। ਦੂਜੇ ਪਾਸੇ 7 ਰੇਸ ਕੋਰਸ ਰੋਡ ਵਿਖੇ ਭਾਜਪਾ ਦੀ ਰਣਨੀਤੀ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਗ੍ਰਹਿ ਮੰਤਰੀ ਰਾਜਨਾਥ ਸਿੰਘ, ਵੈਂਕਈਆ ਨਾਇਡੂ, ਸੁਸ਼ਮਾ ਸਵਰਾਜ ਅਤੇ ਅਮਿਤ ਸ਼ਾਹ ਦੀ ਮੀਟਿੰਗ ਹੋਈ। ਕਾਂਗਰਸ ਨੇ ਸੁਸ਼ਮਾ ਸਵਰਾਜ, ਵਸੁੰਦਰਾ ਰਾਜੇ ਅਤੇ ਸ਼ਿਵਰਾਜ ਸਿੰਘ ਚੌਹਾਨ ਨੂੰ ਹਟਾਉਣ ਦੀ ਮੰਗ ਕੀਤੀ ਹੈ, ਜਦਕਿ ਭਾਜਪਾ ਨੇ ਕਾਂਗਰਸ ਵੱਲੋਂ ਲਗਾਏ ਜਾ ਰਹੇ ਦੋਸ਼ਾਂ ਦਾ ਜ਼ੋਰਦਾਰ ਖੰਡਨ ਕਰਨ ਦਾ ਫੈਸਲਾ ਕੀਤਾ ਹੈ। ਇਸ ਦੌਰਾਨ ਕਾਂਗਰਸ ਅਤੇ ਦੂਜੀਆਂ ਵਿਰੋਧੀ ਪਾਰਟੀਆਂ ਵੱਲੋਂ ਵੀ ਸੈਸ਼ਨ ਲਈ ਜ਼ੋਰਦਾਰ ਤਿਆਰੀਆਂ ਕੀਤੀਆਂ ਗਈਆਂ ਹਨ। ਵਿਰੋਧੀ ਦਿਰ ਦਾ ਇਹ ਯਤਨ ਹੈ ਕਿ ਮੰਤਰੀਆਂ ਦੇ ਅਸਤੀਫਿਆਂ ਸਮੇਤ ਹੋਰ ਅਹਿਮ ਮੁੱਦਿਆਂ ’ਤੇ ਸਰਕਾਰ ਨੂੰ ਘੇਰਿਆ ਜਾਵੇ।



