Skip to content
Independent perspectives. Global stories.
BREAKING

ਮਨੀਸ਼ ਤਿਵਾੜੀ ਵੱਲੋਂ ਮੀਡੀਆ ਸਨਅਤ ਵਿੱਚ ਸਵੈ ਨੇਮਬੰਦੀ ਦੀ ਹਮਾਇਤ

Share this story

ਨਵੀਂ ਦਿੱਲੀ, 7 ਅਗਸਤ (ਵਿਸ਼ਵ ਵਾਰਤਾ) : ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਸ਼੍ਰੀ ਮਨੀਸ਼ ਤਿਵਾੜੀ ਨੇ ਕਿਹਾ ਹੈ ਕਿ ਮੀਡੀਆ ਦੀ ਸਵੈ ਨੇਮਬੰਦੀ ਦੀ ਸਰਕਾਰ ਦੀ ਬਜਾਏ ਸਨਅਤ ਵੱਲੋਂ ਹੀ ਅਗਵਾਈ ਕੀਤੀ ਜਾਣੀ ਚਾਹੀਦੀ ਹੈ। ਨਵੀਂ ਦਿੱਲੀ ਵਿੱਚ ਮੀਡੀਆ ਨੇਮਬੰਦੀ-ਕੀ ਜਿਊਂ ਦੀ ਤਿਉਂ ਸਥਿਤੀ ਇੱਕ ਵਿਕਲਪ ਹੈ? ਬਾਰੇ ਕਰਵਾਈ ਗਈ ਇੱਕ ਪੈਨਲ ਚਰਚਾ ਵਿੱਚ ਬੋਲਦਿਆਂ ਸ਼੍ਰੀ ਤਿਵਾੜੀ ਨੇ ਕਿਹਾ ਕਿ ਸਰਕਾਰ ਦੀ ਧਾਰਨਾ ਇੱਕ ਵਿਧਾਨਕ ਤੰਤਰ ਵਜੋਂ ਨੇਮਬੰਦੀ ਦੀ ਬਜਾਏ ਸਮਝਾਉਣ ਬੁਝਾਉਣ ਦੇ ਵਿਚਾਰ ਉਤੇ ਆਧਾਰਿਤ ਹੈ। ਉਨ੍ਹਾਂ ਕਿਹਾ ਕਿ ਮੀਡੀਆ ਵਿੱਚ ਪਾਰਦਰਸ਼ਤਾ, ਨਿਰਪੱਖਤਾ, ਸ਼ਿਸ਼ਟਾਚਾਰ ਦੇ ਪੈਮਾਨਿਆਂ ਨੂੰ ਯਕੀਨੀ ਬਣਾਉਣ ਲਈ ਮੀਡੀਆ ਸਨਅਤ ਨੂੰ ਹੀ ਇਨਾਂ੍ਹ ਮਾਪਦੰਡਾਂ ਬਾਰੇ ਸੰਤੁਲਨ ਦੇ ਪੈਮਾਨੇ ਨੂੰ ਪਰਿਭਾਸ਼ਤ ਕਰਨ ਲਈ ਅੱਗੇ ਆਉਣਾ ਹੋਵੇਗਾ। ਉਨ੍ਹਾਂ ਕਿਹਾ ਕਿ ਕੌਮੀ ਪਰਿਪੱਖ ਵਿੱਚ ਮੀਡੀਆ ਵੱਲੋਂ ਸਨਸਨੀ ਫੈਲਾਏ ਜਾਣ ਨੂੰ ਰੋਕੇ ਜਾਣ ਬਾਰੇ ਵੀ ਮੀਡੀਆ ਨੂੰ ਆਪੇ ਹੀ ਕੁਝ ਕਰਨਾ ਹੋਵੇਗਾ।

WRITTEN BY