ਨਵੀਂ ਦਿ¤ਲੀ, 18 ਜੁਲਾਈ (ਪੀ. ਟੀ.)- ਮਨੀਪੁਰ ’ਚ 4 ਜੁਲਾਈ ਨੂੰ ਫੌਜ ਦੀ ਟੁਕੜੀ ’ਤੇ ਘਾਤਕ ਹਮਲੇ ਦੇ ਪਿ¤ਛੇ ਚੀਨ ਦਾ ਹ¤ਥ ਹੋਣ ਦਾ ਖ਼ਦਸ਼ਾ ਪ੍ਰਗਟ ਕੀਤਾ ਜਾ ਰਿਹਾ ਹੈ। ਹਮਲੇ ਦੇ ਪਿ¤ਛੇ ਮੌਜੂਦ ਤ¤ਤਾਂ ਦੀ ਤਲਾਸ਼ ਕਰਨ ਦੀ ਕੋਸ਼ਿਸ਼ ’ਚ ਜੁਟੇ ਜਾਂਚ ਕਰਤਾਵਾਂ ਨੂੰ ਪੂਰਬ-ਉਤਰ ਦੇ ਵਿਦਰੋਹੀ ਗੁ¤ਟਾਂ ਦੇ ਚੀਨ ਦੀ ਖੁਫੀਆ ਏਜੰਸੀਆਂ ਨਾਲ ਸੰਪਰਕ ਸਬੰਧੀ ਹੋਰ ਸਬੂਤ ਮਿਲੇ ਹਨ। ਮਨੀਪੁਰ ਦੇ ਚੰਦੇਲ ਜ਼ਿਲ੍ਹੇ ‘ਚ ਹੋਏ ਇਸ ਹਮਲੇ ‘ਚ 18 ਭਾਰਤੀ ਸੈਨਿਕ ਸ਼ਹੀਦ ਹੋ ਗਏ ਸਨ। ਇਸ ਨੂੰ ਸੈਨਾ ‘ਤੇ ਹਾਲ ਦੇ ਸਾਲਾਂ ‘ਚ ਸਭ ਤੋਂ ਵ¤ਡਾ ਹਮਲਾ ਦ¤ਸਿਆ ਗਿਆ। ਇਹ ਹਮਲਾ ਐਨ.ਐਸ.ਸੀ.ਐਨ. (ਕੇ) ਦੇ ਅ¤ਤਵਾਦੀਆਂ ਵਲੋਂ ਕੀਤਾ ਗਿਆ ਸੀ ਤੇ ਇਸ ‘ਚ ਯੂ.ਐਨ.ਐਲ.ਐਫ. ਵਰਗੇ ਵਿਦਰੋਹੀ ਗੁ¤ਟ ਨੇ ਵੀ ਮਦਦ ਕੀਤੀ ਸੀ। ਸਮਝਿਆ ਜਾਂਦਾ ਹੈ ਕਿ ਇਹ ਗੁ¤ਟ ਚੀਨ ਤੋਂ ਸ਼ਹਿ ਪ੍ਰਾਪਤ ਸੰਗਠਨ ਯੂਨਾਈਟਿਡ ਲਿਬਰੇਸ਼ਨ ਫਰੰਟ ਆਫ਼ ਵੈਸਟਰਨ ਸਾਊਥ ਏਸ਼ੀਆ ਦਾ ਅੰਗ ਹੈ।



