ਸ੍ਰੀਨਗਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜੰਮੂ ਦੌਰੇ ਦੇ 24 ਘੰਟਿਆਂ ਦੇ ਅੰਦਰ ਕਸ਼ਮੀਰ ਵਿੱਚ ਪਾਕਿਸਤਾਨ ਅਤੇ ਆਈਐਸਆਈਐਸ ਦੇ ਝੰਡੇ ਦੋ ਵਾਰ ਨਜ਼ਰ ਆ ਚੁੱਕੇ ਹਨ। ਸ਼ੁੱਕਰਵਾਰ ਨੂੰ ਜੁੰਮੇ ਦੀ ਨਮਾਜ਼ ਦੇ ਬਾਅਦ ਕਸ਼ਮੀਰ ਵਿੱਚ ਵੱਖਵਾਦੀ ਸਮਰਥਕਾਂ ਅਤੇ ਪੁਲਿਸ ਦੇ ਵਿਚਾਲੇ ਝੜਪ ਹੋਈ ਸੀ। ਇਸ ਦੌਰਾਨ ਵੱਖਵਾਦੀਆਂ ਨੇ ਪੁਲਿਸ ਦੇ ਮੌਜੂਦਗੀ ਵਿੱਚ ਪਾਕਿਸਤਾਨ, ਲਸ਼ਕਰ-ਏ-ਤਾਇਬਾ ਅਤੇ ਆਈਐਸਆਈਐਸ ਦੇ ਝੰਡੇ ਲਹਿਰਾਏ ਸਨ। ਸ਼ਨੀਵਾਰ ਨੂੰ ਈਦ ਦੇ ਦਿਨ ਵੀ ਹਾਲਾਤ ਨਹੀਂ ਸੁਧਰੇ ਅਤੇ ਕਈ ਸਥਾਨਾਂ ਉ¤ਤੇ ਵੱਖਵਾਦੀ ਸਮਰਥਕਾਂ ਅਤੇ ਪੁਲਿਸ ਦਰਮਿਆਨ ਝੜਪਾਂ ਹੋਈਆਂ। ਸ਼ਨੀਵਾਰ ਸਵੇਰੇ ਕਸ਼ਮੀਰ ਦੇ ਬਾਕੀ ਇਲਾਕਿਆਂ ਵਿੱਚ ਈਦ ਮਨਾਈ ਜਾ ਰਹੀ ਸੀ, ਪਰ ਸ੍ਰੀਨਗਰ ਦੇ ਈਦਗਾਹ ਇਲਾਕੇ ਵਿੱਚ ਵਿਖਾਵਾਕਾਰੀ ਸੜਕਾਂ ਉ¤ਤੇ ਉਤਰ ਆਏ।
ਉਨ੍ਹਾਂ ਨੇ ਪਾਕਿਸਤਾਨ ਅਤੇ ਆਈਐਸਆਈਐਸ ਦੇ ਝੰਡੇ ਲਹਿਰਾਏ ਅਤੇ ਪੁਲਿਸ ਉ¤ਪਰ ਪਥਰਾਅ ਵੀ ਕੀਤਾ। ਪੁਲਿਸ ਨੇ ਜਵਾਬੀ ਕਾਰਵਾਈ ਵਿੱਚ ਅਥਰੂ ਗੈਸ ਦੇ ਗੋਲੇ ਛੱਡੇ। ਅਨੰਤਨਾਗ ਅਤੇ ਕੁਪਵਾੜਾ ਜ਼ਿਲ੍ਹੇ ਵਿੱਚ ਵੀ ਅਜਿਹਾ ਹੀ ਹੋਇਆ।
ਵਿਖਾਵਾਕਾਰੀ ਵੱਖਵਾਦੀ ਨੇਤਾ ਸਈਅਦ ਅਲੀ ਸ਼ਾਹ ਗਿਲਾਨੀ ਨੂੰ ਨਜ਼ਰਅੰਦਾਜ਼ ਕੀਤੇ ਜਾਣ ਦੇ ਵਿਰੁੱਧ ਸੜਕਾਂ ਉ¤ਤੇ ਵਿਖਾਵੇ ਕਰ ਰਹੇ ਹਨ। ਦੱਸਿਆ ਜਾਂਦਾ ਹੈ ਕਿ ਵਿਖਾਵਾਕਾਰੀ ਗਿਲਾਨੀ ਨੂੰ ਨਮਾਜ਼ ਦੀ ਇਜਾਜ਼ਤ ਦਿੱਤੇ ਜਾਣ ਦੀ ਮੰਗ ਕਰ ਰਹੇ ਸਨ, ਪਰ ਪੁਲਿਸ ਨੇ ਇਸ ਤੋਂ ਇਨਕਾਰ ਕਰ ਦਿੱਤਾ। ਗਿਲਾਨੀ ਨੂੰ 15 ਅਪ੍ਰੈਲ ਨੂੰ ਦਿੱਲੀ ਤੋਂ ਵਾਪਿਸ ਪਰਤਣ ਦੇ ਬਾਅਦ ਹੀ ਨਜ਼ਰਬੰਦ ਕਰ ਦਿੱਤਾ ਗਿਆ ਸੀ। ਸ਼ਨੀਵਾਰ ਨੂੰ ਗਿਲਾਨੀ ਦੇ ਹਮਾਇਤੀ ਉਨ੍ਹਾਂ ਦੀ ਰਿਹਾਇਸ਼ਗਾਹ ਦੇ ਬਾਹਰ ਇਕੱਠਾ ਹੋ ਗਏ। ਵਿਖਾਵਾਕਾਰੀ ਮੰਗ ਕਰ ਰਹੇ ਸਨ ਕਿ ਗਿਲਾਨੀ ਤੋਂ ਨਜ਼ਰਬੰਦੀ ਹਟਾਈ ਜਾਵੇ। ਜਦ ਪੁਲਿਸ ਨੇ ਉਨ੍ਹਾਂ ਦੀ ਇਹ ਮੰਗ ਮੰਨਣ ਤੋਂ ਇਨਕਾਰ ਕੀਤਾ ਤਾਂ ਗਿਲਾਨੀ ਸਮਰਥਕਾਂ ਨੇ ਪੁਲਿਸ ਉ¤ਪਰ ਪਥਰਾਅ ਸ਼ੁਰੂ ਕਰ ਦਿੱਤਾ।



