ਚੇਨਈ ਸੁਪਰ ਕਿੰਗਜ਼ ਅਤੇ ਰਾਜਸਥਾਨ ਰਾਇਲਜ਼ ’ਤੇ 2 ਸਾਲ ਲਈ ਪਾਬੰਦੀ
ਨਵੀਂ ਦਿ¤ਲੀ, 14 ਜੁਲਾਈ (ਪੀ. ਟੀ. ਲਾਇਵ)- ਆਈ.ਪੀ.ਐਲ. ਫਿਕਸਿੰਗ ਮਾਮਲੇ ’ਚ ਸੁਪਰੀਮ ਕੋਰਟ ਵੱਲੋਂ ਗਠਿਤ ਸਾਬਕਾ ਜਸਟਿਸ ਆਰ.ਐਮ.ਲੋਢਾ ਦੀ ਅਗਵਾਈ ਵਾਲੀ ਕਮੇਟੀ ਨੇ ਇਸ ਮਾਮਲੇ ਨਾਲ ਜੁੜੇ ਅਹਿਮ ਮਾਮਲਿਆਂ ’ਚ ਅ¤ਜ ਆਪਣੇ ਪਹਿਲੇ ਅਹਿਮ ਫੈਸਲੇ ’ਚ ਸੁਪਰੀਮ ਕੋਰਟ ਦੇ ਪੈਨਲ ਨੇ ਗੁਰੂਨਾਥ ਮਯੱਪਨ ’ਤੇ ਕਿਸੇ ਵੀ ਤਰ੍ਹਾਂ ਦੀਆਂ ਕ੍ਰਿਕਟ ਮੈਚਾਂ ਨਾਲ ਜੁੜੀਆਂ ਗਤੀਵਿਧੀਆਂ ’ਚ ਸ਼ਾਮਲ ਨਾ ਹੋਣ ਲਈ ਉਮਰ ਭਰ ਦੀ ਰੋਕ ਲਗਾ ਦਿ¤ਤੀ ਹੈ।ਸੇਵਾਮੁਕਤ ਜਸਟਿਸ ਆਰ.ਐਮ. ਲੋਢਾ ਨੇ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਮਯ¤ਪਨ ਨੇ ਖੇਡ ਦੇ ਅਕਸ ਨੂੰ ਵਿਗਾੜਿਆ ਹੈ। ਖੇਡ ਦੇ ਨਿਯਮ ਤੋੜੇ ਹਨ। ਮਯ¤ਪਨ ਦਾ ਵਤੀਰਾ ਕ੍ਰਿਕਟ ਦੀ ਮਰਿਆਦਾ ਦੇ ਖਿਲਾਫ ਸੀ
।ਉਹ ਸੱਟੇਬਾਜ਼ ਸਨ।ਸੱਟੇਬਾਜ਼ੀ ’ਚ ਮਯੱਪਨ ਨੂੰ 60 ਲ¤ਖ ਰੁਪਏ ਦਾ ਨੁਕਸਾਨ ਵੀ ਹੋਇਆ।ਇੱਕ ਧਾਰਾ ਤਹਿਤ ਮਯ¤ਪਨ ’ਤੇ ਪੰਜ ਸਾਲ ਦਾ ਬੈਨ ਹੈ ਤੇ ਦੂਸਰੀ ਧਾਰਾ ਤਹਿਤ ਉਸ ਨੂੰ ਉਮਰ ਭਰ ਲਈ ਬੈਨ ਕਰ ਦਿ¤ਤਾ ਗਿਆ ਹੈ।ਇਸ ਦੇ ਨਾਲ ਹੀ ਰਾਜਸਥਾਨ ਰਾਇਲਜ਼ ਦੇ ਸਹਿ ਮਾਲਕ ਰਾਜ ਕੁੰਦਰਾ ਨੂੰ ਵੀ ਕ੍ਰਿਕਟ ’ਚ ਗਲਤ ਆਚਰਨ ਲਈ ਦੋਸ਼ੀ ਪਾਇਆ ਗਿਆ ਹੈ ਤੇ ਸ¤ਟੇਬਾਜ਼ੀ ’ਚ ਦੋਸ਼ੀ ਪਾਏ ਜਾਣ ਨੂੰ ਲੈ ਕੇ ਉਸ ’ਤੇ ਉਮਰ ਭਰ ਲਈ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਵਾਲੀ ਟੀਮ ਚੇਨਈ ਸੁਪਰ ਕਿੰਗਜ਼ ਅਤੇ ਰਾਜਸਥਾਨ ਰਾਇਲਜ਼ ਨੂੰ 2-2 ਸਾਲ ਲਈ ਬੈਨ ਕਰ ਦਿ¤ਤਾ ਗਿਆ ਹੈ। ਮਯ¤ਪਨ ਚੇਨਈ ਸੁਪਰ ਕਿੰਗਜ਼ ਦੇ ਸੀ.ਈ.ਓ. ਸਨ, ਜਦਕਿ ਰਾਜ ਕੁੰਦਰਾ ਰਾਜਸਥਾਨ ਰਾਇਲਜ਼ ਦੇ ਹਿ¤ਸੇਦਾਰ ਸਨ।
ਹੁਣ ਇਨ੍ਹਾਂ ਦੋਨਾਂ ਟੀਮਾਂ ਦੇ 50 ਕ੍ਰਿਕਟਰ ਦੇ ਆਈ.ਪੀ.ਐਲ. ਵਿੱਚ ਭਵਿੱਖ ਉ¤ਤੇ ਸਵਾਲ ਖੜ੍ਹਾ ਹੋ ਗਿਆ ਹੈ।



