Skip to content
Independent perspectives. Global stories.
BREAKING

ਕਸ਼ਮੀਰ ਮਸਲੇ ਤੋਂ ਬਿਨਾ ਭਾਰਤ ਨਾਲ ਕੋਈ ਗੱਲਬਾਤ ਨਹੀਂ : ਪਾਕਿਸਤਾਨ

Share this story

ਪਾਕਿ ਦੂਤਾਵਾਸ ਵੱਲੋਂ ਹੁਰੀਅਤ ਨੇਤਾਵਾਂ ਨੂੰ ਈਦ ਮਿਲਨ ਦਾ ਸੱਦਾ

ਇਸਲਾਮਾਬਾਦ, 13 ਜੁਲਾਈ (ਪੀ. ਟੀ. ਲਾਇਵ)- ਪਾਕਿਸਤਾਨ ਨੇ ਅੱਜ ਜ਼ੋਰ ਦੇ ਕੇ ਕਿਹਾ ਕਿ ਉਹ ਆਪਣੀ ਪ੍ਰਤਿਸ਼ਠਤਾ ਤੇ ਸਨਮਾਨ ਦੇ ਨਾਲ ਕੋਈ ਸਮਝੌਤਾ ਨਹੀਂ ਕਰੇਗਾ ਤੇ ਜਦੋਂ ਤੱਕ ਕਸ਼ਮੀਰ ਦਾ ਮੁੱਦਾ ਏਜੰਡੇ ’ਚ ਸ਼ਾਮਿਲ ਨਹੀਂ ਹੋਵੇਗਾ, ਭਾਰਤ ਦੇ ਨਾਲ ਕੋਈ ਗੱਲਬਾਤ ਪ੍ਰਕਿਰਿਆ ਨਹੀਂ ਕੀਤੀ ਜਾਵੇਗੀ।ਰਾਸ਼ਟਰੀ ਸੁਰੱਖਿਆ ਤੇ ਵਿਦੇਸ਼ੀ ਮਾਮਲਿਆਂ ’ਤੇ ਪਾਕਿਸਤਾਨੀ ਪ੍ਰਧਾਨ ਮੰਤਰੀ ਦੇ ਸਲਾਹਕਾਰ ਸਰਤਾਜ ਅਜ਼ੀਜ਼ ਨੇ ਕਿਹਾ ਕਿ ਜਦੋਂ ਤੱਕ ਕਸ਼ਮੀਰ ਏਜੰਡੇ ’ਤੇ ਨਹੀਂ ਹੋਵੇਗਾ ਕੋਈ ਗੱਲਬਾਤ ਨਹੀਂ ਹੋਵੇਗੀ।ਅਜ਼ੀਜ਼ ਨੇ ਪਿਛਲੇ ਹਫ਼ਤੇ ਰੂਸ ਦੇ ਊਫਾ ’ਚ ਪਾਕਿਸਤਾਨੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੁਲਾਕਾਤ ਸਬੰਧੀ ਪੱਤਰਕਾਰਾਂ ਨੂੰ ਇੱਥੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹ ਤਣਾਅ ਹਟਾਉਣ ਉੱਤੇ ਕੇਂਦਰਿਤ ਇੱਕ

ਚੰਗੀ ਸ਼ੁਰੂਆਤ ਹੈ।ਉਨ੍ਹਾਂ ਕਿਹਾ ਕਿ ਪਾਕਿਸਤਾਨ ਪ੍ਰਤਿਸ਼ਠਤਾ ਤੇ ਸਨਮਾਨ ਦੇ ਨਾਲ ਮੁੱਦੇ ’ਤੇ ਆਪਣੇ ਅਸੂਲੀ ਰੁੱਖ ’ਤੇ ਦ੍ਰਿੜ੍ਹ ਹੈ ਤੇ ਇਸ ’ਤੇ ਕੋਈ ‘ਸਮਝੌਤਾ ਨਹੀਂ’ ਕੀਤਾ ਜਾਵੇਗਾ।ਅਜ਼ੀਜ਼ ਨੇ ਮੁੰਬਈ ਅੱਤਵਾਦੀ ਹਮਲਾ ਮਾਮਲੇ ’ਚ ਲਸ਼ਕਰ-ਏ-ਤੋਈਬਾ ਅਪਰੇਸ਼ਨ ਕਮਾਂਡਰ ਜ਼ਕੀ-ਉਰ-ਰਹਿਮਾਨ ਲਖਵੀ ਦੇ ਖ਼ਿਲਾਫ਼ ਸੁਣਵਾਈ ’ਤੇ ਕਿਹਾ ਕਿ ਪਾਕਿਸਤਾਨ ਨੂੰ ਇਸ ਸੰਬੰਧ ’ਚ ਭਾਰਤ ਤੋਂ ਜ਼ਿਆਦਾ ਸੂਚਨਾ ਤੇ ਸਬੂਤ ਦਰਕਾਰ ਹਨ।
ਇਸੇ ਦੌਰਾਨ ਭਾਰਤ ਵਿੱਚ ਪਾਕਿਸਤਾਨ ਦੇ ਹਾਈ ਕਮਿਸ਼ਨਰ ਅਬਦੁਲ ਬਾਸਿਤ ਨੇ 21 ਜੁਲਾਈ ਨੂੰ ਹੁਰੀਅਤ ਨੇਤਾਵਾਂ ਨੂੰ ਈਦ ਮਿਲਨ ਦੇ ਲਈ ਬੁਲਾਇਆ ਹੈ। ਇਸ ਤੋਂ ਪਹਿਲਾਂ ਊਫਾ ਵਿੱਚ ਮੋਦੀ ਨਵਾਜ਼ ਦੀ ਮੁਲਾਕਾਤ ਦੇ ਕਾਰਨ ਬਾਸਿਤ ਨੇ ਹੁਰੀਅਤ ਨੇਤਾਵਾਂ ਦੇ ਨਾਲ ਇਫਤਾਰ ਡਿਨਰ ਨੂੰ ਰੱਦ ਕਰ ਦਿੱਤਾ ਸੀ।

WRITTEN BY