ਮੈਰੀਲੈਂਡ, 13 ਜੁਲਾਈ- ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੀ ਅਗਵਾਈ ਵਿੱਚ ਇੱਕ ਟੀਮ ਅਮਰੀਕਾ ਵਿਖੇ ਭੇਜੀ, ਜਿਸ ਵਿੱਚ ਮਨਜੀਤ ਸਿੰਘ ਜੀਕੇ ਪ੍ਰਧਾਨ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ, ਮਨਜਿੰਦਰ ਸਿੰਘ ਸਿਰਸਾ ਸਕੱਤਰ ਅਤੇ ਅਵਤਾਰ ਸਿੰਘ ਹਿੱਤ ਨੂੰ ਜ਼ਿੰਮੇਵਾਰੀ ਸੌਂਪੀ ਕਿਅਮਰੀਕਾ ਦੇ ਵੱਖ-ਵੱਖ ਸ਼ਹਿਰਾਂ ਵਿੱਚ ਅਕਾਲੀ ਦਲ ਦਾ ਪੁਨਰਗਠਨ ਕਰਨ ਲਈ ਸਿਫਾਰਸ਼ ਕਰਨ। ਮੈਟਰੋਪੁਲਿਟਨ ਏਰੀਆ ਦਾ ਸਮਾਗਮ ਸੈਂਟਰ ਫਾਰ ਸੋਸ਼ਲ ਚੇਂਜ ਦੇ ਹਾਲ ਮੈਰੀਲੈਂਡ ਵਿਖੇ ਹੋਇਆ ਜਿੱਥੇ ਇਨ੍ਹਾਂ ਨੇਤਾਵਾਂ ਨੂੰ ਜੀ ਆਇਆਂ ਜਸਦੀਪ ਸਿੰਘ ਜੱਸੀ ਚੇਅਰਮੈਨ ਸਾਊਥ ਏਸ਼ੀਅਨ ਨੇ ਕੀਤਾ। ਉਪਰੰਤ ਮਨਜਿੰਦਰ ਸਿੰਘ ਸਿਰਸਾ ਨੇ ਬਾਖੂਬੀ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਵਿਸਥਾਰਪੂਰਵਕ ਦੱਸਿਆ ਜਿਸ ਨੂੰ ਹਾਜ਼ਰੀਨ ਨੇ ਜੈਕਾਰਿਆਂ ਨਾਲ
ਸਵੀਕਾਰਿਆ। ਅਵਤਾਰ ਸਿੰਘ ਹਿੱਤ ਸਾਬਕਾ ਪ੍ਰਧਾਨ ਅਤੇ ਚੇਅਰਮੈਨ ਇੰਡਸਟਰੀ ਪੰਜਾਬ ਨੇ ਗੁਰਬਾਣੀ ਦੇ
(ਸਫਾ 1 ਦੀ ਬਾਕੀ)
ਆਧਾਰ ਅਤੇ ਸਿੱਖ ਇਤਹਿਾਸ ਦੀ ਉਦਾਹਰਨਾਂ ਨਾਲ ਨਾਲ ਹਾਜ਼ਰੀਨ ਨੂੰ ਕੀਲ ਦਿੱਤਾ। ਮਨਜੀਤ ਸਿੰਘ ਜੀਕੇ ਨੇ ਚਰਾਸੀ ਦੇ ਕਤਲੇਆਮ ਅਤੇ ਦਿੱਲੀ ਦੇ ਗੁਰਦੁਆਰਿਆਂ ਦੇ ਪ੍ਰਬੰਧ ਸਬੰਧੀ ਪੰਜਾਬੀਆਂ ਦੇ ਮਨ ਜਿੱਤੇ। ਉਨ੍ਹਾਂ ਖਾਲਿਸਤਾਨੀਆਂ ਅਤੇ ਪੰਥ ਦੇ ਦੋਖੀਆਂ ਨੂੰ ਆੜੇ ਹੱਥੀਂ ਲਿਆ।
ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਰਾਜਸੀ ਸ਼ਰਨ ਪ੍ਰਾਪਤ ਕਰਨ ਵਾਲਿਆਂ ਨੂੰ ਪਾਸਪੋਰਟ ਦਿਵਾਉਣ ਅਤੇ ਕਰਤਾਰਪੁਰ ਮਾਰਗ ਦਾ ਰਸਤਾ ਖੁਲ੍ਹਵਾਉਣ ਲਈ ਪਾਰਲੀਮੈਂਟ ਵਿੱਚ ਮੁੱਦੇ ਉਠਾਉਣ ਦਾ ਵਾਅਦਾ ਕੀਤਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪੁਨਰਗਠਨ ਵਿੱਚ ਸਤਪਾਲ ਸਿੰਘ ਬਰਾੜ ਨੂੰ ਮੁੱਖ ਪ੍ਰਧਾਨਗੀ ਦੇਣ ਸਬੰਧੀ ਇਸ਼ਾਰਾ ਕੀਤਾ ਅਤੇ ਗੁਰਪ੍ਰਤਾਪ ਸਿੰਘ ਨੂੰ ਯੂਥ ਪ੍ਰਧਾਨਗੀ ਬਾਰੇ ਜ਼ਿਕਰ ਕੀਤਾ। ਹਰਜੀਤ ਹੁੰਦਲ ਦੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ ਅਤੇ ਢੁਕਵਾਂ ਅਹੁਦਾ ਦੇਣ ਦੀ ਵਕਾਲਤ ਕੀਤੀ।
ਮੈਰੀਲੈਂਡ ਤੋਂ ਹਰਬੰਸ ਸਿੰਘ ਸੰਧੂ ਦੇ ਬੇਟੇ ਨੇ ਦਾਅਵੇਦਾਰੀ ਬਾਰੇ ਜ਼ਿਕਰ ਕੀਤਾ। ਜਿੱਥੇ ਇਸ ਸਮਾਗਮ ਵਿੱਚ ਹਰਦਿਆਲ ਸਿੰਘ ਬੱਬੇਹਾਲੀ, ਗੁਰਚਰਨਜੀਤ ਸਿੰਘ ਲਾਭ, ਸੁਖਪਾਲ ਸਿੰਘ ਧਨੋਆ, ਛੱਬੀ ਢਿੱਲੋਂ, ਬੀਜੇਪੀ ਤੋਂ ਕੰਵਲਜੀਤ ਸਿੰਘ ਸੋਨੀ, ਬਲਜਿੰਦਰ ਸਿੰਘ ਸ਼ੰਮੀ, ਪ੍ਰਤਾਪ ਸਿੰਘ ਗਿੱਲ, ਕੁਲਦੀਪ ਸਿੰਘ ਮੱਲਾ, ਤਖੜ ਅਤੇ ਦਵਿੰਦਰ ਸਿੰਘ, ਡਾ. ਦਰਸ਼ਨ ਸਿੰਘ ਸਲੂਜਾ, ਚਤਰ ਸਿੰਘ ਸੈਣੀ, ਬਖਸ਼ੀਸ਼ ਸਿੰਘ, ਮਨਜੀਤ ਸਿੰਘ ਗਿੱਲ, ਮਨਜੀਤ ਸਿੰਘ ਕੈਰੋਂ, ਮਾਸਟਰ ਧਰਮਪਾਲ ਸਿੰਘ, ਰਣਜੀਤ ਰਾਣਾ, ਸਾਜਿਦ ਤਰਾਰ, ਸਰਬਜੀਤ ਸਿੰਘ ਬਖਸ਼ੀ ਤੋਂ ਇਲਾਵਾ ਸੈਂਕੜੇ ਅਕਾਲੀ ਦਲ ਉਪਾਸ਼ਕਾਂ ਨੇ ਹਿੱਸਾ ਲਿਆ ਅਤੇ ਸਤਪਾਲ ਸਿੰਘ ਬਰਾੜ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਵਾਗਡੋਰ ਸੰਭਾਲਣ ਦੀ ਬੇਨਤੀ ਕੀਤੀ।
ਬਲਵਿੰਦਰ ਸਿੰਘ ਨਵਾਂ ਸ਼ਹਿਰ ਕੈਲੀਫੋਰਨੀਆ ਅਤੇ ਨਰਿੰਦਰ ਸਿੰਘ ਹੁੰਦਲ ਨੇ ਵੀ ਇਸ ਸਮਾਗਮ ਵਿੱਚ ਹਾਜ਼ਰੀ ਲਗਵਾਈ। ਡਾ. ਸੁਰਿੰਦਰ ਗਿੱਲ ਨੇ ਸਟੇਜ ਸਕੱਤਰੀ ਬਾਖੂਬ ਨਿਭਾਈ ਜਿਸ ਨੂੰ ਅਵਤਾਰ ਸਿੰਘ ਹਿੱਤ ਨੇ ਸਲਾਹਿਆ। ਧੰਨਵਾਦ ਗੁਰਪ੍ਰਤਾਪ ਸਿੰਘ ਬੱਲ ਨੇ ਕੀਤਾ ਅਤੇ ਸਮੁੱਚੀ ਟੀਮ ਨੂੰ ਨਿਵਾਜਿਆ।



