Skip to content
Independent perspectives. Global stories.
BREAKING

ਭਾਰਤ-ਪਾਕਿ ’ਚ ਅੱਤਵਾਦ ਸਮੇਤ ਅਹਿਮ ਮੁੱਦਿਆਂ ’ਤੇ ਗੱਲਬਾਤ ਲਈ ਸਹਿਮਤੀ

Share this story

image ਊਫਾ (ਰੂਸ), 10 ਜੁਲਾਈ (ਪੀ. ਟੀ. ਲਾਇਵ)- ਭਾਰਤ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀਆਂ ਸ੍ਰੀ ਨਰਿੰਦਰ ਮੋਦੀ ਅਤੇ ਮੀਆਂ ਨਵਾਜ਼ ਸ਼ਰੀਫ ਵਿਚਾਲੇ ਇੱਥੇ ਅਹਿਮ ਗੱਲਬਾਤ ਹੋਈ, ਜਿਸ ਉੱਪਰ ਸਾਰੀ ਦੁਨੀਆ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਸਨ। ਦੋਨੋਂ ਆਗੂਆਂ ਵਿਚਾਲੇ ਗੱਲਬਾਤ ਜੋਸ਼ ਭਰੇ ਅਤੇ ਖੁਸ਼ਨੁਮਾ ਮਾਹੌਲ ਵਿੱਚ ਹੋਈ। ਗੱਲਬਾਤ ਦੀ ਅਹਿਮੀਅਤ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਮੁਲਾਕਾਤ ਤਹਿ ਸਮੇਂ ਤੋਂ ਤਕਰੀਬਨ 1 ਘੰਟਾ ਜ਼ਿਆਦਾ ਚੱਲੀ।ਮੁਲਾਕਾਤ ਦੇ ਬਾਅਦ ਦੋਨਾਂ ਦੇਸ਼ਾਂ ਦੇ ਵਿਦੇਸ਼ ਸਕੱਤਰਾਂ ਨੇ ਸਾਂਝਾ ਪ੍ਰੈੱਸ ਕਾਨਫਰੰਸ ਵਿੱਚ ਕਿਹਾ ਕਿ ਦੋਨਾਂ ਪ੍ਰਧਾਨ ਮੰਤਰੀਆਂ ਵਿਚਾਲੇ ਗੱਲਬਾਤ ਵਧੀਆ ਮਾਹੌਲ ’ਚ ਹੋਈ ਹੈ ਅਤੇ ਗੱਲਬਾਤ ਸਾਰਥਕ ਰਹੀ ਹੈ। ਉਨ੍ਹਾਂ ਕਿਹਾ ਕਿ ਗੱਲਬਾਤ ਦੌਰਾਨ ਅਮਨ ਅਤੇ ਤਰੱਕੀ ਨੂੰ ਲੈ ਕੇ ਹੋਈ ਹੈ।

ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਨਵਾਜ਼ ਸ਼ਰੀਫ ਨੇ ਅੱਤਵਾਦ ਦੇ ਸਾਰੇ ਸਰੂਪਾਂ ਦੀ ਨਿੰਦਾ ਕੀਤੀ ਅਤੇ ਇਸ ਬੁਰਾਈ ਨਾਲ ਨਿਪਟਣ ਲਈ ਸਾਂਝੇ ਤੌਰ ’ਤੇ ਕਦਮ ਉਠਾਉਣ ਦਾ ਫੈਸਲਾ ਕੀਤਾ। ਦੋਨਾਂ ਪੱਖਾਂ ਨੇ ਸਾਰੇ ਲਟਕਦੇ ਆ ਰਹੇ ਮੁੱਦਿਆਂ ਉੱਪਰ ਚਰਚਾ ਕਰਨ ਪ੍ਰਤੀ ਸਹਿਮਤੀ ਪ੍ਰਗਟ ਕੀਤੀ। ਮੀਟਿੰਗ ਦੌਰਨਾ ਇਹ ਵੀ ਫੈਸਲਾ ਲਿਆ ਗਿਆ ਕਿ ਮੁੰਬਈ ਅੱਤਵਾਦੀ ਹਮਲੇ ਨਾਲ ਸਬੰਧਿਤ ਮੁਕੱਦਮੇ ਵਿੱਚ ਪਾਕਿਸਤਾਨ ਤੇਜ਼ੀ ਲਿਆਵੇਗਾ। ਇਸ ਤੋਂ ਇਲਾਵਾ ਦਿੱਲੀ ਵਿੱਚ ਭਾਰਤ ਅਤੇ ਪਾਕਿਸਤਾਨ ਦੇ ਕੌਮੀ ਸੁਰੱਖਿਆ ਸਲਾਹਕਾਰ ਮੀਟਿੰਗ ਕਰਨਗੇ। ਬੀਐਸਐਫ ਦੇ ਡਾਇਰੈਕਟਰ ਜਨਰਲ ਅਤੇ ਡੀਜੀਐਮਆਈ ਵਿਚਾਲੇ ਵੀ ਮੀਟਿੰਗ ਹੋਵੇਗੀ। ਦੋਨੋਂ ਧਿਰਾਂ ਨੇ 15 ਦਿਨਾਂ ਦੇ ਅੰਦਰ-ਅੰਦਰ ਇੱਕ ਦੂਸਰੇ ਦੇ ਗ੍ਰਿਫਤਾਰ ਕੀਤੇ ਗਏ ਮਛੇਰਿਆਂ ਅਤੇ ਕਿਸ਼ਤੀਆਂ ਨੂੰ ਛੱਡਣ ਦਾ ਵੀ ਫੈਸਲਾ ਕੀਤਾ। ਇਸ ਦੌਰਾਨ ਭਾਰਤ ਨੇ ਕਿਹਾ ਕਿ ਉਹ ਮੁੰਬਈ ਹਮਲੇ ਦੇ ਵਾਈਸ ਸੈਂਪਲ ਮੁਹੱਈਆ ਕਰਵਾਏਗਾ।
ਮੀਟਿੰਗ ਤੋਂ ਪਹਿਲਾਂ ਦੋਨਾਂ ਨੇਤਾਵਾਂ ਨੇ ਫੋਟੋਗ੍ਰਾਫਰਾਂ ਸਾਹਮਣੇ ਗਰਮਜੋਸ਼ੀ ਨਾਲ ਹੱਥ ਮਿਲਾਏ ਅਤੇ ਫੋਟੋਆਂ ਖਿਚਵਾਈਆਂ। ਇਸ ਮੌਕੇ ਭਾਰਤੀ ਵਫਦ ਵਿੱਚ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ, ਵਿਦੇਸ਼ ਸਕੱਤਰ ਐਸ ਜੈਸ਼ੰਕਰ ਸ਼ਾਮਿਲ ਹੋਏ, ਜਦਕਿ ਪਾਕਿਸਤਾਨੀ ਵਫਦ ਵਿੱਚ ਵਿਦੇਸ਼ ਮਾਮਲਿਆਂ ਅਤੇ ਕੌਮੀ ਸੁਰੱਖਿਆ ਸਲਾਹਕਾਰ ਸਰਤਾਜ ਅਜੀਜ਼ ਸ਼ਾਮਿਲ ਸਨ।
ਕਸ਼ਮੀਰ ਮੁੱਦੇ ਬਾਰੇ ਕੋਈ ਗੱਲਬਾਤ ਨਹੀਂ ਹੋਈ- ਬਾਅਦ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਵਿਚਾਲੇ ਗੱਲਬਾਤ ਦੌਰਾਨ ਕਸ਼ਮੀਰ ਸਬੰਧੀ ਕੋਈ ਗੱਲਬਾਤ ਨਹੀਂ ਹੋਈ। ਉਨ੍ਹਾਂ ਦੱਸਿਆ ਕਿ ਬੀਐਸਐਫ ਅਤੇ ਪਾਕਿ ਰੇਂਜਰਸ ਵਿਚਾਲੇ ਮੁਲਾਕਾਤ ਸਤੰਬਰ ਵਿੱਚ ਹੋ ਰਹੀ ਹੈ, ਫਿਰ ਵੀ ਉਨ੍ਹਾਂ ਕਿਹਾ ਕਿ ਸਰਹੱਦ ਉੱਤੇ ਤਣਾਅ ਘਟਾਉਣ ਲਈ ਦੋਨਾਂ ਆਗੂਆਂ ਵਿਚਾਲੇ ਗੱਲਬਾਤ ਹੋਈ ਹੈ।

WRITTEN BY