ਲੁਧਿਆਣਾ, 9 ਜੁਲਾਈ (ਪੀ. ਟੀ.)- ਸਰਬੱਤ ਖਾਲਸਾ ਲਹਿਰ ਦੇ ਚੇਅਰਮੈਨ ਇੰਜੀ.ਮਨਵਿੰਦਰ ਸਿੰਘ ਗਿਆਸਪੁਰਾ ਅਤੇ ਪ੍ਰਧਾਨ ਬਲਜੀਤ ਸਿੰਘ ਕਾਲ਼ਾਨੰਗਲ਼ ਵੱਲੋਂ ਪ੍ਰੈਸ ਨੂੰ ਦਿੱਤੀ ਜਾਣਕਾਰੀ ਵਿੱਚ ਕਿਹਾ ਕਿ 175 ਦਿਨਾਂ ਤੋਂ ਭੁੱਖ ਹੜਤਾਲ ’ਤੇ ਬੈਠੇ ਬਾਪੂ ਸੂਰਤ ਸਿੰਘ ਖਾਲਸਾ ਦੀ ਹਮਾਇਤ ਲਈ 10 ਜੁਲਾਈ ਦੁਪਹਿਰ ਦੇ ਇੱਕ ਵਜੇ ਤੱਕ ਮੁਕੰਮਲ ਬੰਦ ਕਰਵਾਇਆ ਜਾਵੇਗਾ ਤਾਂ ਜੋ ਬੰਦੀ ਸਿੰਘਾਂ ਦੀ ਰਿਹਾਈ ਲਈ ਚਲ ਰਹੇ ਮੋਰਚੇ ਨੂੰ ਹੁੰਗਾਰਾ ਮਿਲ ਸਕੇ। ਬਾਪੂ ਸੂਰਤ ਸਿੰਘ ਖਾਲਸਾ ਤਿਲ ਤਿਲ ਕਰਕੇ ਮਰ ਰਹੇ ਹਨ ਪਰ ਕੇਂਦਰ ਅਤੇ ਸੂਬਾ ਸਰਕਾਰ ਤਮਾਸ਼ਬੀਨ ਬਣ ਕੇ ਵੇਖ ਰਹੀਆਂ ਹਨ । ਉਹਨਾਂ ਕਿਹਾ ਕਿ ਸਿੱਖ ਕੌਮ ਨੇ 85 ਪਰਸੈਂਟ ਕੁਰਬਾਨੀਆ ਕਰਕੇ ਇਸ ਦੇਸ਼ ਨੂੰ ਤਾਂ ਅਜਾਦ ਕਰਵਾ ਲਿਆ ਪਰ ਖੁਦਗਰਜ਼ ਲੀਡਰਾਂ ਦੀ ਵਜਾ ਕਾਰਨ ਕੌਮ ਗੁਲਾਮ ਹੋ ਗਈ ਹੈ
। ਉਹਨਾਂ ਕਿਹਾ ਕਿ ਬਾਪੂ ਸੁਰਤ ਸਿੰਘ ਖਾਲਸਾ ਦਾ ਇਹ ਕੋਈ ਨਿੱਜੀ ਕਾਰਜ ਨਹੀਂ ਉਹ ਮਨੁੱਖਤਾ ਪ੍ਰਸਤੀ ਲਈ ਲੜ ਰਹੇ ਹਨ ਉਹ ਆਪਣੇ ਹੱਕ ਮੰਗ ਰਹੇ ਹਨ । ਉਹਨਾਂ ਲੁਧਿਆਣਾ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪੋ ਆਪਣੇ ਕਾਰੋਬਾਰ ਅੱਧੇ ਦਿਨ ਲਈ ਬੰਦ ਕਰਕੇ ਮਨੁੱਖਤਾ ਪ੍ਰਸਤੀ ਦਾ ਸਬੂਤ ਦਿੰਦੇ ਹੋਏ ਭਾਈਚਾਰਕ ਸਾਂਝ ਨੂੰ ਹੁਲਾਰਾ ਦੇਣ । ਉਹਨਾਂ ਸਰਬੱਤ ਖਾਲਸਾ ਲਹਿਰ ਦੇ ਚਾਰੋ ਜੋਨਾ ਦੇ ਇੰਚਾਰਜਾਂ ਅਤੇ ਜਿਲਾ ਪ੍ਰਧਾਨ ਅਮਰਿੰਦਰ ਸਿੰਘ ਦੀ ਡਿਉਟੀ ਵੱਖ-ਵੱਖ ਏਰੀਆਂ ਵਿੱਚ ਸਾਂਤਮਈ ਬੰਦ ਕਰਵਾਉਣ ਦੀ ਲਗਾ ਦਿੱਤੀ ਹੈ । ਉਹਨਾ ਕਿਹਾ ਕਿ ਉਹ ਸਿਮਲਾਪੁਰੀ ਲੁਧਿਆਣੇ, ਸਵੇਰੇ ਨੌਂ ਵਜੇ ਸਾਰੇ ਨੌਜੁਆਨ ਇਕੱਠੇ ਹੋਣਗੇ ਅਤੇ ਉਹ ਟੀਮਾਂ ਬਣਾ ਕੇ ਵੱਖ ਵੱਖ ਇਲੱਕਿਆਂ ਵਿੱਚ ਸਾਂਤਮਈ ਰੋਸ ਮਾਰਚ ਕੱਢਣਗੇ । ਉਹਨਾਂ ਪ੍ਰਸਾਸਨ ਨੂੰ ਅਪੀਲ ਕੀਤੀ ਕਿ ਉਹ ਉਹਨਾਂ ਦਾ ਸਾਥ ਦੇਣ ਅਤੇ ਨੌਜੁਆਨਾ ਨੂੰ ਕਿਹਾ ਕਿ ਉਹ ਬਾਪੂ ਸੂਰਤ ਸਿੰਘ ਖਾਲਸਾ ਜੀ ਦੇ ਨਕਸ਼ੇ ਕਦਮਾਂ ਤੇ ਚੱਲਦੇ ਸਿਰਫ ਸਾਂਤਮਈ ਹੀ ਰਹਿਣ ਕਿਸੇ ਨਾਲ਼ ਕੋਈ ਵੀ ਜੋਰ ਜਬਰਦਸਤੀ ਨਾ ਕੀਤੀ ਜਾਵੇ । ਉਹਨਾਂ ਦਾ ਨਿਸ਼ਾਨਾ ਜਬਰ ਦਾ ਮੁਕਾਬਲਾ ਸਬਰ ਨਾਲ਼ ਕਰਨਾ ਹੈ । ਇਸ ਮੌਕੇ ਉਹਨਾ ਨਾਲ਼ ਜਨਰਲ ਸਕੱਤਰ ਮਨਜੀਤ ਸਿੰਘ ਸਿਆਲਕੋਟੀ,ਸੀ. ਵਾਈਸ ਪ੍ਰਧਾਨ ਵਸਾਖਾ ਸਿੰਘ, ਪਰਿਤਪਾਲ ਸਿੰਘ, ਪਰਮਿੰਦਰ ਸਿੰਘ ਮੰਟਾ, ਜਰਨੈਲ ਸਿੰਘ ਮੰਨਾ, ਸੈਕਟਰੀ ਮਨਜੀਤ ਸਿੰਘ ਡੀ.ਸੀ, ਰਜਿੰਦਰ ਸਿੰਘ ਰਾਜੂ, ਹਰਦੀਪ ਸਿੰਘ, ਕੈਸ਼ੀਅਰ ਜਸਵਿੰਦਰ ਸਿੰਘ ਵਾਲੀਆ, ਨਰਿੰਦਰ ਸਿੰਘ , ਜੋਗਾ ਸਿੰਘ, ਕੁਲਦੀਪ ਸਿੰਘ, ਕੁਲਜੀਤ ਸਿੰਘ, ਗੁਰਮੁੱਖ ਸਿੰਘ, ਸਤਨਾਮ ਸਿੰਘ , ਜਸਵਿੰਦਰ ਸਿੰਘ,ਗੁਰਪ੍ਰੀਤ ਸਿੰਘ, ਕਰਮਜੀਤ ਸਿੰਘ,ਰਵਿੰਦਰ ਸਿੰਘ, ਕੁਲਵਿੰਦਰ ਸਿੰਘ,ਕਾਲ਼ਾ ਪ੍ਰਧਾਨ , ਹਰਭਜਨ ਸਿੰਘ,ਹਰਦੀਪ ਸਿੰਘ , ਜਤਿੰਦਰ ਸਿੰਘ,ਸੁਖਦੇਵ ਸਿੰਘ, ਗੁਰਪ੍ਰੀਤ ਸਿੰਘ , ਅਵਤਾਰ ਸਿੰਘ, ਸੰਜੀਵ ਕੁਮਾਰ, ਕਰਨਪ੍ਰੀਤ ਸਿੰਘ, ਨਿਸ਼ਾਨ ਸਿੰਘ, ਕੁਲਦੀਪ ਸਿੰਘ, ਪਰਮਿੰਦਰ ਸਿੰਘ ਅਤੇ ਹੋਰ ਬਹੁਤ ਸਾਰੇ ਨੌਜੁਆਨ ਹਾਜ਼ਰ ਸਨ।



