Skip to content
Independent perspectives. Global stories.
BREAKING

ਸ਼ਰਾਬੀ ਪੀ.ਸੀ.ਆਰ. ਕਰਮਚਾਰੀ ਜੋੜਿਆਂ ਸਮੇਤ ਦਰਗਾਹ ਅੰਦਰ ਵੜੇ, ਸ਼ਰਧਾਲੂਆਂ ’ਚ ਰੋਸ

Share this story

ਅੰਮ੍ਰਿਤਸਰ, 9 ਜੁਲਾਈ (ਨਿਰਮਲ ਸਿੰਘ)- ਮੁਸਤਫਾਬਾਦ ਇੰਦਰਾ ਕਲੋਨੀ, ਸੁਭਾਸ਼ ਕਲੋਨੀ ਵਿਖੇ ਸਥਿਤ ਦਰਗਾਹ ਪੀਰ ਬਾਬਾ ਘੋੜੇ ਸ਼ਾਹ ਵਿਖੇ ਬੀਤੀ ਦੇਰ ਰਾਤ ਦੋ ਪੀ.ਸੀ.ਆਰ. ਪੁਲਿਸ ਕਰਮਚਾਰੀਆਂ ਵੱਲੋਂ ਸ਼ਰਾਬ ਦੇ ਨਸ਼ੇ ਵਿੱਚ ਟੱਲੀ ਹੋ ਕੇ ਅਤੇ ਜੋੜਿਆਂ ਸਮੇਤ ਹੀ ਦਰਗਾਹ ਅੰਦਰ ਦਾਖਲ ਹੋਕੇ ਡੇਰੇ ਦੀ ਬੇਅਦਬੀ ਕਰਦੇ ਸ਼ਰਧਾਲੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਅਤੇ ਡੇਰੇ ਦੀ ਸੇਵਾ ਕਰ ਰਹੀਆਂ ਔਰਤਾਂ ਨਾਲ ਦੁਰਵਿਵਹਾਰ ਕਰਨ ਕਾਰਨ ਡੇਰਾ ਪ੍ਰਬੰਧਕਾਂ, ਸਮੂਹ ਸੰਗਤ ਸਮੇਤ ਇਲਾਕਾ ਵਾਸੀਆਂ ਵਿੱਚ ਰੋਸ ਦੀ ਲਹਿਰ ਪਾਈ ਜਾ ਰਹੀ ਹੈ।ਮਾਮਲੇ ਸਬੰਧੀ ਦਸਦੇ ਹੋਏ ਡੇਰੇ ਦੇ ਪ੍ਰਧਾਨ ਬਾਬਾ ਅਨੂਪ ਸਿੰਘ ਤੇੜਾ, ਮੀਤ ਪ੍ਰਧਾਨ ਅਮਰੀਕ ਸਿੰਘ ਮੰਗਾ, ਚੇਅਰਮੈਨ ਮੁਖਤਾਰ ਸਿੰਘ ਮੁਖਾ ਅਤੇ ਜਨਰਲ ਸੈਕਟਰੀ ਅਮਰੀਕ ਸਿੰਘ ਹੰਸ ਨੇ ਦਸਿਆ ਕਿ ਡੇਰੇ ਦੇ ਪ੍ਰਬੰਧਕਾਂ ਵੱਲੋਂ ਹਰ ਸਾਲ ਪੀਰ ਬਾਬਾ ਘੋੜੇ ਸ਼ਾਹ ਜੀ ਦਾ ਸਾਲਾਨਾ ਜੋੜ ਮੇਲਾ ਮਨਾਇਆ ਜਾਂਦਾ ਹੈ ਜਿਸ ਦੀਆਂ ਤਿਆਰੀਆਂ

ਚੱਲ ਰਹੀਆਂ ਸਨ।ਉਨ੍ਹਾਂ ਕਿਹਾ ਕਿ ਮੇਲੇ ਨੂੰ ਮੁੱਖ ਰਖਦੇ ਹੋਏ ਸੁਰਖਿਆ ਦੇ ਮੱਦੇਨਜ਼ਰ ਡੇਰਾ ਪ੍ਰਬੰਧਕਾਂ ਵੱਲੋਂ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਕੋਲੋਂ ਪੀ.ਸੀ.ਆਰ. ਪੁਲਿਸ ਕਰਮਚਾਰੀਆਂ ਦੀ ਡਿਊਟੀ ਲਗਾਉਣ ਲਈ ਮੰਗ ਕੀਤੀ ਗਈ ਸੀ। ਬੀਤੇ ਬੁੱਧਵਾਰ ਦੇਰ ਰਾਤ 12 ਵਜੇ ਦੇ ਕਰੀਬ ਦੋ ਪੀ.ਸੀ.ਆਰ. ਮੋਟਰ ਸਾਇਕਲਾਂ ਨੰ: 70 ਅਤੇ 71 ਜੋ ਕਿ ਪੁਲਿਸ ਥਾਣਾ ਸਦਰ ਨਾਲ ਸਬੰਧਿਤ ਹਨ ਤਿੰਨ ਪੁਲਿਸ ਕਰਮਚਾਰੀ ਡਿਊਟੀ ਦੇਣ ਲਈ ਆਏ ਸਨ।ਜਿਨ੍ਹਾਂ ਵਿੱਚੋਂ ਦੋ ਪੁਲਿਸ ਕਰਮਚਾਰੀ ਸ਼ਰਾਬ ਦੇ ਨਸ਼ੇ ਵਿੱਚ ਪੂਰੀ ਤਰ੍ਹਾਂ ਟੱਲੀ ਸਨ।
ਉਕਤ ਦੋਵੇਂ ਪੀ.ਸੀ.ਆਰ. ਕਰਮਚਾਰੀ ਸ਼ਰਾਬੀ ਹਾਲਤ ਵਿੱਚ ਅਤੇ ਪੈਰੀਂ ਪਾਏ ਜੋੜਿਆਂ ਸਮੇਤ ਹੀ ਦਰਗਾਹ ਅੰਦਰ ਦਾਖਲ ਹੋ ਗਏ।ਜਦ ਮੌਕੇ ’ਤੇ ਸੇਵਾ ਕਰ ਰਹੀਆਂ ਔਰਤਾਂ ਵੱਲੋਂ ਉਨ੍ਹਾਂ ਨੂੰ ਰੋਕਿਆ ਗਿਆ ਤਾਂ ਉਕਤ ਪੀ.ਸੀ.ਆਰ. ਕਰਮਚਾਰੀ  ਮੋਟਰ ਸਾਇਕਲਾਂ ’ਤੇ ਸਵਾਰ ਹੋਕੇ ਵਾਪਿਸ ਜਾਣ ਲਗੇ ਤਾਂ ਨਸ਼ੇ ਦੀ ਹਾਲਤ ਵਿੱਚ ਹੋਣ ਕਰਕੇ ਉਹ ਸੇਵਾ ਕਰ ਰਹੀਆਂ ਔਰਤਾਂ ਵਿੱਚ ਵੱਜੇ ਅਤੇ ਜ਼ਮੀਨ ’ਤੇ ਡਿਗ ਪਏ ਤੇ ਉਠ ਕੇ ਚਲੇ ਗਏ। ਇਸ ਦੌਰਾਨ ਪੀ.ਸੀ.ਆਰ. ਕਰਮਚਾਰੀਆਂ ਦੀ ਕਾਰਬਾਇਨ ਰਾਇਫਲ ਦੀ ਗੋਲੀਆਂ ਨਾਲ ਭਰੀ ਮੈਗਜ਼ੀਨ ਮੌਕੇ ’ਤੇ ਹੀ ਡਿੱਗ ਗਈ ਜਿਸ ਨੂੰ ਉਹ ਸਵੇਰ ਤੱਕ ਨਹੀਂ ਲੈਣ ਆਏ।ਵੀਰਵਾਰ ਦੀ ਸਵੇਰ ਮਾਮਲੇ ਨੂੰ ਡੀ.ਸੀ.ਪੀ. ਸ. ਪਰਮਪਾਲ ਸਿੰਘ ਦੇ ਧਿਆਨ ਵਿ¤ਚ ਲਿਆਂਦਾ ਗਿਆ ਜਿਨ੍ਹਾਂ ਨੇ ਏ.ਸੀ.ਪੀ. ਕਵਲਦੀਪ ਪੁਰੇਵਾਲ ਦੀ ਡਿਊਟੀ ਲਗਾਈ ਜਿਨ੍ਹਾਂ ਨੇ ਥਾਣਾ ਸਦਰ ਦੀ ਪੁਲਿਸ ਨਾਲ ਮੌਕੇ ’ਤੇ ਪਹੁੰਚ ਕੇ ਡੇਰਾ ਪ੍ਰਬੰਧਕਾਂ ਦੀ ਗੱਲਬਾਤ ਸੁਣਨ ਉਪਰੰਤ ਗੋਲੀਆਂ ਨਾਲ ਭਰੀ ਮੈਗਜ਼ੀਨ ਆਪਣੇ ਕਬਜ਼ੇ ਵਿੱਚ ਲੈਣ ਤੋਂ ਬਾਅਦ ਲਾਪ੍ਰਵਾਹੀ ਵਰਤਣ ਵਾਲੇ ਉਕਤ ਦੋਹਾਂ ਪੀ.ਸੀ.ਆਰ. ਕਰਮਚਾਰੀਆਂ ਨੂੰ ਮੁੱਅਤਲ ਕਰਨ ਦੇ ਆਦੇਸ਼ ਜਾਰੀ ਕਰ ਦਿ¤ਤੇ।ਇਸ ਮੌਕੇ ’ਤੇ (ਮਹੰਤ) ਗੁਰਦਿਆਲ ਸਿੰਘ ਸਾਈਂ, ਜਸਵਿੰਦਰ ਸਿੰਘ ਕਾਲਾ, ਗੁਰਨਾਮ ਸਿੰਘ, ਰਾਜ ਕੁਮਾਰ, ਮਨਜੀਤ ਸਿੰਘ ਮਿੰਟੂ, ਜਗਦੀਪ ਸਿੰਘ, ਸੁਰਜੀਤ ਸਿੰਘ ਗਿੱਲ ਤੋਂ ਇਲਾਵਾ ਹੋਰ ਹਾਜ਼ਰ ਸਨ।

WRITTEN BY