Skip to content
Independent perspectives. Global stories.
BREAKING

ਚੀਨ ਦਾ ਭਾਰਤ ਨੂੰ ਦੋ ਟੁਕ ਜਵਾਬ ਲਖਵੀ ਦੇ ਮਾਮਲੇ ’ਚ ਸਹੀ ਕੀਤਾ

Share this story

ਬੀਜਿੰਗ, 9 ਜੁਲਾਈ (ਪੀ. ਟੀ.)- ਮੁੰਬਈ ਹਮਲੇ ਦੇ ਮਾਸਟਰ ਮਾਇੰਡ ਜ਼ਕੀ-ਉਰ-ਰਹਿਮਾਨ ਲਖਵੀ ਦੇ ਮੁੱਦੇ ’ਤੇ ਚੀਨ ਨੇ ਸੰਯੁਕਤ ਰਾਸ਼ਟਰ ਵਿੱਚ ਉਠਾਏ ਆਪਣੇ ਕਦਮ ਦਾ ਬਚਾਅ ਕੀਤਾ ਹੈ। ਇਸ ਮਾਮਲੇ ’ਚ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪ੍ਰਗਟ ਕੀਤੇ ਗਏ ਸਖਤ ਇਤਰਾਜ਼ ਦਾ ਚੀਨ ਉ¤ਪਰ ਕੋਈ ਅਸਰ ਦਿਖਾਈ ਨਹੀਂ ਦਿੱਤਾ। ਦੋਨੋ ਨੇਤਾਵਾਂ ਦੀ ਮੁਲਾਕਾਤ ਦੇ ਅਗਲੇ ਦਿਨ ਵੀਰਵਾਰ ਨੂੰ ਸ਼ੀ ਨੇ ਕਿਹਾ ਕਿ ਉਸ ਨੇ ਤੱਥਾਂ ਦੇ ਆਧਰ ’ਤੇ ਹੀ ਸੰਯੁਕਤ ਰਾਸ਼ਟਰ ਪ੍ਰਤੀਬੰਧ ਕਮੇਟੀ ਕੋਲੋਂ ਭਾਰਤੀ ਮਤੇ ਦੇ ਵਿਰੁੱਧ ਵੀਟੋ ਕੀਤਾ ਸੀ।

ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਭਾਰਤੀ ਕਮੇਟੀ ਵਿੱਚ ਮਤਾ ਪੇਸ਼ ਕਰਕੇ ਲਖਵੀ ਨੂੰ ਰਿਹਾਅ ਕਰਨ ਦੇ ਲਈ ਪਾਕਿਸਤਾਨ ਦੇ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ ਸੀ ਪਰ ਸੁਰੱਖਿਆ ਪ੍ਰੀਸ਼ਦ ਦਾ ਸਥਾਈ ਮੈਂਬਰ ਹੋਣ ਦੇ ਕਾਰਨ ਚੀਨ ਨੇ ਭਾਰਤ ਦੇ ਇਸ ਮਤੇ ਦਾ ਵਿਰੋਧ ਕੀਤਾ। ਆਪਣੇ ਮਤੇ ਵਿੱਚ ਭਾਰਤ ਨੇ ਕਿਹਾ ਸੀ ਕਿ ਲਖਵੀ ਨੂੰ ਰਿਹਾਅ ਕਰਕੇ ਪਾਕਿਸਤਾਨ ਨੂੰ ਸੰਯੁਕਤ ਰਾਸ਼ਟਰ ਦੇ ਮਤਾ ਸੰਖਿਆ 1267 ਦਾ ਉਲੰਘਣ ਕੀਤਾ ਹੈ। ਇਸ ਲਈ ਪਾਕਿਸਤਾਨ ਦੇ ਵਿਰੁੱਧ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਚੀਨ ਦੇ ਵਿਦੇਸ਼ ਮੰਤਰਾਲਾ ਦੀ ਬੁਲਾਰਾ ਹੂਆ ਚੁਨਇੰਗ ਨੇ ਕਿਹਾ, ‘ਸੁਰੱਖਿਆ ਪ੍ਰੀਸ਼ਦ ਦਾ ਸਥਾਈ ਮੈਂਬਰ ਹੋਣ ਦੇ ਨਾਤੇ ਚੀਨ ਮਤਾ ਸੰਖਿਆ 1267 ਦੇ ਉਲੰਘਣ ਦੇ ਮੁੱਦੇ ’ਤੇ ਤੱਥਾਂ ਦੇ ਆਧਾਰ ’ਤੇ ਹੀ ਨਿਰਪੱਖਤਾ ਨਾਲ ਕਦਮ ਉਠਾਉਂਦਾ ਹੈ।’

WRITTEN BY