ਸੰਗਰੂਰ, 8 ਜੁਲਾਈ (ਗਰੋਵਰ)-ਜ਼ਿਲ੍ਹਾ ਪੁਲਿਸ ਮੁਖੀ ਸ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਜ਼ਿਲ੍ਹਾਂ ਪੁਲਿਸ ਵੱਲੋਂ ਮਾੜੇ ਅਨਸਰਾਂ ਖਿਲਾਫ ਵਿੱਢੀ ਮੁਹਿੰਮ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦੇ 3 ਦੋਸ਼ੀਆਂ ਨੂੰ ਜ਼ੈਨ ਕਾਰ ਸਮੇਤ ਕਾਬੂ ਕੀਤਾ ਗਿਆ ਜਿਨ੍ਹਾਂ ਕੋਲੋਂ 1 ਰਾਇਫਲ 12 ਬੋਰ ਸਮੇਤ 7 ਕਾਰਤੂਸ ਅਤੇ 1 ਪਿਸਤੋਲ ਸਮੇਤ 5 ਕਾਰਤੂਸ ਬ੍ਰਾਮਦ ਕੀਤੇ ਗਏ। ਇਸ ਸਬੰਧੀ ਸੱਦੀ ਪ੍ਰੈ¤ਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ. ਸਿੱਧੂ ਨੇ ਦੱਸਿਆ ਕਿ ਮਿਤੀ 20-6-15 ਨੂੰ ਪੁਨੀਤ ਗੋਇਲ ਪੁੱਤਰ ਕੁਲਵੰਤ ਰਾਏ ਵਾਸੀ ਬਡਬਰ ਹਾਲ ਮਕਾਨ ਨੰਬਰ 94, ਗਲੀ ਨੰਬਰ 3 ਪੁਨੀਆ ਕਲੋਨੀ ਸੰਗਰੂਰ ਸਮੇਤ ਆਪਣੇ ਦਾਦਾ ਬਰਿਜ ਲਾਲ ਤੇ ਤਾਏ ਦਰਸ਼ਨ ਕੁਮਾਰ ਦੇ ਪਿੰਡ ਬਡਬਰ ਵਿਖੇ ਪਾਇਪ ਫੈਕਟਰੀ
ਅਤੇ ਆੜ੍ਹਤ ਦੀ ਦੁਕਾਨ ਤੋਂ ਹਰ ਰੋਜ਼ ਦੀ ਤਰ੍ਹਾਂ ਪਿੰਡ ਬਡਬਰ ਤੋਂ ਆਪਣੀ ਗੱਡੀ ਰਿਟਜ਼ ਰਾਹੀ ਸੰਗਰੂਰ ਨੂੰ ਆ ਰਹੇ ਸੀ, ਜਿਨ੍ਹਾਂ ਕੋਲ 5 ਲੱਖ ਰੁਪਏ ਦੀ ਨਗਦੀ ਤੇ ਕਰੀਬ 3 ਲੱਖ ਰੁਪਏ ਦਾ ਸੋਨਾ ਸੀ, ਤਾਂ ਵਕਤ ਕਰੀਬ 9.00 ਵਜੇ ਜਦੋਂ ਮੁਦੱਈ ਮਸਤੂਆਣਾ ਸਾਹਿਬ ਨੇੜੇ ਪੈਟਰੋਲ ਪੰਪ ਤੋਂ ਥੋੜ੍ਹਾ ਅੱਗੇ ਬਾਹੱਦ ਪਿੰਡ ਬਹਾਦਰਪੁਰ ਪੁੱਜੇ ਤਾਂ ਉਨ੍ਹਾਂ ਦੇ ਪਿੱਛੇ ਆ ਰਹੀ ਜ਼ੈਨ ਗੱਡੀ ਵਿੱਚੋਂ ਇੱਕ ਨਾਮਲੂਮ ਵਿਅਕਤੀ ਨੇ ਮੁਦੱਈ ਨੂੰ ਮਾਰ ਦੇਣ ਦੀ ਨੀਯਤ ਨਾਲ ਉਸ ਉ¤ਪਰ ਰਾਇਫਲ ਦਾ ਫਾਇਰ ਕਰ ਦਿੱਤਾ ਅਤੇ ਲੁੱਟਣ ਦੀ ਕੋਸ਼ਿਸ ਕੀਤੀ।
ਜੋ ਮੁੱਦਈ ਨੇ ਖਤਰੇ ਨੂੰ ਮਹਿਸੂਸ ਕਰਦੇ ਹੋਏ ਇੱਕ ਦਮ ਆਪਣੀ ਗੱਡੀ ਨੂੰ ਤੇਜੀ ਨਾਲ ਭਜਾ ਕੇ ਉਥੋਂ ਨਿਕਲ ਗਿਆ। ਜਿਸ ਸਬੰਧੀ ਪੁਨੀਤ ਗੋਇਲ ਦੇ ਬਿਆਨ ’ਤੇ ਮੁਕੱਦਮਾ ਨੰਬਰ 70 ਮਿਤੀ 20-06-2015 ਥਾਣਾ ਲੌਗੋਵਾਲ ਬਰਖਿਲਾਫ ਨਾ-ਮਲੂਮ ਵਿਅਕਤੀਆਂ ਦੇ ਦਰਜ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਮਾਮਲੇ ਦੀ ਤਫਤੀਸ਼ ਸ੍ਰੀ ਜਗਤਪ੍ਰੀਤ ਸਿੰਘ ਡੀ ਐਸ ਪੀ ਸੁਨਾਮ ਦੀ ਅਗਵਾਈ ਹੇਠ ਮੁੱਖ ਅਫਸਰ ਥਾਣਾ ਲੌਂਗੋਵਾਲ ਤੇ ਇੰਚਾਰਜ ਚੌਕੀ ਬੱਡਰੁਖਾ ਵੱਲੋਂ ਬੜ੍ਹੀ ਸੂਝਬੂਝ, ਮੇਹਨਤ ਅਤੇ ਟੈਕਨੀਕਲ ਢੰਗ ਨਾਲ ਅਮਲ ਵਿੱਚ ਲਿਆਦੀ ਗਈ।
ਦੌਰਾਨੇ ਤਫਤੀਸ਼ ਸੁਖਵਿੰਦਰ ਸਿੰਘ ਉਰਫ ਸੁੱਖਾ, ਗੁਰਪ੍ਰੀਤ ਸਿੰਘ ਉਰਫ ਮੱਲਾ, ਗੁਰਦਰਸ਼ਨ ਸਿੰਘ ਉਰਫ ਦਰਸ਼ਨ, ਨਰਿੰਦਰ ਨਾਗਪਾਲ ਉਰਫ ਨੈਨਸੀ, ਜਤਿਨ ਕੁਮਾਰ ਸ਼ਰਮਾ, ਸੋਨੂੰ, ਦਵਿੰਦਰ ਕੁਮਾਰ ਟੀਕੂ ਅਤੇ ਮੁੰਨਾ ਨੂੰ ਨਾਮਜ਼ਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਦੋਰਾਨੇ ਤਫਤੀਸ਼ ਮਿਤੀ 07-07-2015 ਨੂੰ ਮੁਖਬਰੀ ਪਰ ਦੋਸ਼ੀਆਂ ਸੁਖਮਿੰਦਰ ਸਿੰਘ ਉਰਫ ਸੁੱਖਾ, ਗੁਰਪ੍ਰੀਤ ਸਿੰਘ ਉਰਫ ਮੱਲਾ, ਗੁਰਦਰਸ਼ਨ ਸਿੰਘ ਉਰਫ ਦਰਸ਼ਨ ਨੂੰ ਕਾਬੂ ਕਰਕੇ ਵਾਰਦਾਤ ਵਿੱਚ ਵਰਤੀ ਰਾਇਫਲ 12 ਬੋਰ ਸਮੇਤ 7 ਕਾਰਤੂਸ, 1 ਪਿਸਟਲ ਸਮੇਤ 5 ਕਾਰਤੂਸ ਅਤੇ ਜ਼ੈਨ ਕਾਰ ਬ੍ਰਾਮਦ ਕੀਤੀ।
ਸ. ਸਿੱਧੂ ਨੇ ਦੱਸਿਆ ਕਿ ਦੌਰਾਨੇ ਪੁੱਛਗਿੱਛ ਦੋਸ਼ੀਆਂ ਨੇ ਇੰਕਸ਼ਾਫ ਕੀਤਾ ਕਿ ਨਰਿੰਦਰ ਨਾਗਪਾਲ ਮੁੱਦਈ ਪੁਨੀਤ ਗੋਇਲ ਦੇ ਦਾਦੇ ਬਰਿਜ ਲਾਲ ਦੀ ਆੜ੍ਹਤ ਦੀ ਦੁਕਾਨ ਦੇ ਨਾਲ ਪੈਸਟੀਸਾਇਡ ਦੀ ਦੁਕਾਨ ਕਰਦਾ ਸੀ ਅਤੇ ਨਰਿੰਦਰ ਨਾਗਪਾਲ ਆਰਥਕ ਤੌਰ ’ਤੇ ਕਮਜ਼ੋਰ ਹੋ ਗਿਆ ਜਿਸ ਨੇ ਉਨ੍ਹਾਂ ਨਾਲ ਰਲ ਕੇ ਆਪਣੇ ਗੁਆਂਢੀ ਬਰਿਜ ਲਾਲ ਨੂੰ ਲੁੱਟਣ ਦੀ ਸਾਜ਼ਿਸ਼ ਤਿਆਰ ਕੀਤੀ ਅਤੇ ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਪਹਿਲਾਂ ਰੇਕੀ ਕੀਤੀ ਗਈ ਤੇ ਵਾਰਦਾਤ ਵਾਲੇ ਦਿਨ ਉਕਤ ਬਰਾਮਦ ਰਾਇਫਲ ਅਤੇ ਪਿਸਟਲ ਤੋਂ ਇਲਾਵਾ ਦਸਮੇਸ਼ ਗੰਨ ਹਾਉਸ ਮੈਹਿਣਾ ਚੌਂਕ ਬਠਿੰਡਾ ਤੋਂ ਇੱਕ ਪਿਸਤੋਲ 22 ਬੋਰ (8 ਗੋਲੀ ਵਾਲਾ) ਲੈ ਕੇ ਆਏ ਸੀ। ਫਿਰ ਉਨ੍ਹਾਂ ਨੇ ਮੁੱਦਈ ਦੀ ਗੱਡੀ ਦਾ ਪਿੱਛਾ ਕਰਕੇ ਫਾਇਰ ਮਾਰ ਕੇ ਲੁੱਟਣ ਦੀ ਕੋਸ਼ਿਸ਼ ਕੀਤੀ। ਵਾਰਦਾਤ ਸਮੇਂ ਦੋਸ਼ੀ ਨਰਿੰਦਰ ਨਾਗਪਾਲ ਤੇ ਮੁੰਨਾ ਸਮੇਂ-ਸਮੇਂ ਸਿਰ ਉਨ੍ਹਾਂ ਨੂੰ ਮੁੱਦਈ ਦੀ ਮੂਵਮੈਂਟ ਦੀ ਜਾਣਕਾਰੀ ਦਿੰਦੇ ਰਹੇ।



