Skip to content
Independent perspectives. Global stories.
BREAKING

ਰਾਜਪਾਲ ਸੋ¦ਕੀ ਵੱਲੋਂ ਸ. ਓਬਰਾਏ ਦਾ ਹੇਲਨ ਕੇਲਰ ਅੰਤਰਰਾਸ਼ਟਰੀ ਐਵਾਰਡ ਨਾਲ ਸਨਮਾਨ

Share this story

ਪਟਿਆਲਾ, 8 ਜੁਲਾਈ (ਜਗਦੀਸ਼ ਕੁਮਾਰ)- ਪੰਜਾਬ ਤੇ ਹਰਿਆਣਾ ਦੇ ਰਾਜਪਾਲ ਕਪਤਾਨ ਸਿੰਘ ਸੋ¦ਕੀ ਵਲੋਂ ਬੀਤੇ ਦਿਨੀਂ ਕਰਨਾਲ ਵਿਖੇ ਹੋਏ ਇਕ ਸਮਾਰੋਹ ਦੇ ਦੌਰਾਨ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. ਐਸ.ਪੀ ਸਿੰਘ ਓਬਰਾਏ ਨੂੰ ਮਹਾਨ ਵਿਦਵਾਨ ਔਰਤ ਹੇਲਨ ਕੇਲਰ ਨੂੰ ਸਮਪਿਰਤ ਅੰਤਰਾਸ਼ਟਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਥੇ ਜਾਰੀ ਇਕ ਪ੍ਰੈ¤ਸ ਰੀਲੀਜ਼ ਵਿੱਚ ਦਸਿਆ ਗਿਆ ਕਿ ਇਹ ਸਮਾਗਮ ਨੀਫਾ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਮੌਕੇ ’ਤੇ ਹੇਲਨ ਕੇਲਰ ਨੂੰ ਸਮਪਿਰਤ ਰਾਸ਼ਟਰੀ ਐਵਾਰਡ ਨਵੀਨ ਗੁਲੀਆ ਨੂੰ ਪ੍ਰਦਾਨ ਕੀਤਾ ਗਿਆ । ਇਸ ਤੋਂ ਇਲਾਵਾ ਡਾ. ਸੁਜਾਤਾ ਤੇ ਅਲੋਕ ਕਵਿਰਾਜ ਨੂੰ ਵੀ ਸਨਮਾਨਿਤ ਕੀਤਾ ਗਿਆ।

ਰਾਜਪਾਲ ਸੋਲ਼ੰਕੀ ਵਲੋਂ ਸ. ਓਬਰਾਏ ਵਲੋਂ ਕੀਤੇ ਜਾ ਰਹੇ ਸਮਾਜ ਸੇਵੀ ਕੰਮਾਂ ਦੀ ਸ਼ਲਾਘਾ ਕਰਦੇ ਹੋਏ ਉਨ੍ਰਾ ਨੇ ਕਿਹਾ ਕਿ ਕੋਈ ਵਿਰਲਾ ਇਨਸਾਨ ਹੀ ਹੁੰਦਾ ਹੈ ਜੋ ਆਪਣੀ ਕਮਾਈ ਦਾ 95 ਫੀ ਸਦੀ ਹਿੱਸਾ ਦਾਨ ਦੇ ਕੰਮਾਂ ਵਿਚ ਲਾ ਦਿੰਦਾ ਹੈ । ਰਾਜਪਾਲ ਨੇ ਕਿਹਾ ਕਿ  ਲੋਕਾਂ ਲਈ  ਸਮਾਜ ਸੇਵਾ ਵਿ¤ਚ ਸਰਬਤ ਦਾ ਭਲਾ ਚੈਰਿਟੇਬਲ ਟਰ¤ਸਟ ਵਲੋਂ ਜੋ ਕਾਰਜ ਕੀਤੇ ਜਾ ਰਹੇ ਹਨ ਸਮਾਜ ਨੂੰ ਇ¤ਕ ਪ੍ਰੇਣਨਾ ਸਰੋਤ ਹੈ। ਇਸ ਮੌਕੇ ਮਾਣਯੋਗ ਰਾਜਪਾਲ ਵਲੋਂ ਸਰਬਤ ਦਾ  ਭਲਾ ਚੈਰਿਟੇਬਲ ਟਰ¤ਸਟ ਵਲੋਂ ਪ੍ਰਦਾਨ ਕੀਤੀ ਗਈਆਂ  ਟਰਾਈ-ਸਾਇਕਲ, ਵਹੀਲ ਚੇਅਰ, ਬੈਸਾਖੀ, ਛੜੀਆਂ ਅਤੇ ਕੰਨਾਂ ਦੀਆਂ ਮਸ਼ੀਨਾਂ ਦੀ  ਲੋੜਵੰਦਾਂ ਨੂੰ ਵੰਡੀਆਂ ਗਈਆਂ। ਇਸ ਮੌਕੇ ’ਤੇ ਕਰਨਾਲ ਦੇ ਵਿਧਾਇਕ ਹਰਵਿੰਦਰ ਕਲਿਆਣ, ਰਾਜਪਾਲ ਸਿੰਘਲ,  ਡਿਪਟੀ ਕਮਿਸ਼ਨਰ ਜੇ ਗਣੇਸ਼ਨ, ਮੇਅਰ ਰੇਨੂ ਬਾਲਿਆ, ਆਈ ਜੀ  ਕਰਨਾਲ ਰੇਂਜ ਹਨੀਫ ਕੁਰੈਸ਼ੀ, ਐਸ. ਪੀ. ਸਿਮਰਦੀਪ ਸਿੰਘ ਅਤੇ ਸਰਬਤ ਦਾ ਭਲਾ ਤੋਂ ਹਰਵਿੰਦਰ ਸਿੰਘ ਕੁਕੂ ਵੀ ਮੌਜੂਦ ਰਹੇ।

WRITTEN BY