Skip to content
Independent perspectives. Global stories.
BREAKING

ਐ¤ਮ.ਪੀ. ਖਾਲਸਾ ਦੇ ਵਿਰੋਧੀਆਂ ਨੂੰ ਛੋਟੇਪੁਰ ਦੀ ਥਾਪੀ

Share this story

ਖੰਨਾ, 4 ਜੂਨ (ਕੇ ਐਲ ਸਹਿਗਲ)- ਆਮ ਆਦਮੀ ਪਾਰਟੀ ਨੇ ਸਾਂਸਦ ਹਰਿੰਦਰ ਸਿੰਘ ਖਾਲਸਾ ਦੇ ਖਿਲਾਫ ਬਿਆਨ ਦੇਣ ਵਾਲੇ ਪਾਰਟੀ ਵਰਕਰਾਂ ਨੂੰ ਪੰਜਾਬ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਦੀ ਥਾਪੀ ਦੀਆਂ ਚਰਚਾਵਾਂ ’ਤੇ ਸ਼ਨੀਵਾਰ ਨੂੰ ਉਸ ਸਮੇਂ ਮੁਹਰ ਲੱਗਦੀ ਦਿਖਾਈ ਦਿੱਤੀ, ਜਦੋਂ ਛੋਟੇਪੁਰ ਨੇ ਖਾਲਸਾ ਦੇ ਵਿਰੋਧੀਆਂ ਨਾਲ ਇੱਕ ਮੀਟਿੰਗ ਕੀਤੀ। ਮੀਡੀਆ ਵੱਲੋਂ ਕੀਤੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਛੋਟੇਪੁਰ ਨੇ ਕਿਹਾ ਕਿ ਉਹ ਤਾਂ ਰੱਬੋ ਉਚੀ ਵਿਖੇ ਜਾ ਰਹੇ ਸੀ। ਵਰਕਰਾਂ ਨੇ ਉਹਨਾਂ ਨੂੰ ਸੱਦ ਲਿਆ। ਉਹਨਾਂ ਨੂੰ ਸਾਂਸਦ ਖਾਲਸਾ ਦੇ ਵਿਰੋਧੀ ਗੁੱਟ ਦੀ ਕੋਈ ਜਾਣਕਾਰੀ ਨਹੀਂ ਹੈ। ਇਸ ਗੁੱਟ ਵੱਲੋਂ ਪਾਰਟੀ ਨੀਤੀਆਂ ਖਿਲਾਫ ਨਿਯੁਕਤੀਆਂ ਕਰਨ ’ਤੇ ਹਾਲੇ ਤੱਕ ਕੋਈ ਕਾਰਵਾਈ ਨਾ ਹੋਣ ’ਤੇ ਛੋਟੇਪੁਰ ਨੇ ਕਿਹਾ ਕਿ ਪਾਰਟੀ ਨੇ ਸਾਰੀਆਂ ਇਕਾਈਆਂ ਭੰਗ ਕਰਕੇ ਨਵਾਂ ਢਾਂਚਾ ਬਣਾ ਦਿੱਤਾ ਹੈ। ਸਾਰੀਆਂ ਗੱਲਾਂ ਨੂੰ ਭੁਲਾ ਕੇ ਪਾਰਟੀ ਦਾ ਖਿਆਲ ਕੀਤਾ ਜਾਵੇ। ਪਾਰਟੀ ਵਿੱਚ ਅਨੁਸ਼ਾਸਨ ਸਭ ਤੋਂ ਜਰੂਰੀ ਹੈ।

ਉਧਰ,ਜਦੋਂ ਇਸ ਸੰਬੰਧੀ ਸਾਂਸਦ ਖਾਲਸਾ ਨਾਲ ਗੱਲ ਕੀਤੀ ਗਈ, ਤਾਂ ਉਹਨਾਂ ਨੇ ਹੈਰਾਨੀਜਨਕ ਖੁਲਾਸਾ ਕਰਦੇ ਹੋਏ ਕਿਹਾ ਕਿ ਛੋਟੇਪੁਰ ਕਨਵੀਨਰ ਹੀ ਨਹੀਂ ਹਨ। ਸੂਬਾ ਕਾਰਜਕਾਰਨੀ ਕਮੇਟੀ ਨੇ ਅਜਿਹੀਆਂ ਹਰਕਤਾਂ ਕਾਰਨ ਹੀ ਉਨ੍ਹਾਂ ਨੂੰ ਕੱਢ ਦਿੱਤਾ ਸੀ।

WRITTEN BY