Skip to content
Independent perspectives. Global stories.
BREAKING

ਯੂ.ਪੀ.ਐਸ.ਸੀ. ਪ੍ਰੀਖਿਆ ’ਚ ਪਹਿਲੀ ਵਾਰ ਪਹਿਲੇ 4 ਸਥਾਨ ’ਤੇ ਲੜਕੀਆਂ

Share this story

ਨਵੀਂ ਦਿੱਲੀ, 4 ਜੁਲਾਈ (ਪੀ. ਟੀ.)- ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਵਲੋਂ ਆਯੋਜਿਤ 2014 ਦੀ ਸਿਵਲ ਸੇਵਾ ਪ੍ਰੀਖਿਆ ਦੇ ਅੰਤਮ ਨਤੀਜੇ ਅ¤ਜ ਐਲਾਨ ਕਰ ਦਿੱਤੇ ਗਏ ਹਨ।ਜਿਸ ’ਚ ਪਹਿਲੇ ਚਾਰ ਸਥਾਨਾਂ ’ਤੇ ਲੜਕੀਆਂ ਨੇ ਬਾਜ਼ੀ ਮਾਰੀ ਹੈ। ਈਰਾ ਸਿੰਘਲ ਨੇ ਇਸ ਵਾਰ ਟਾਪ ਕੀਤਾ ਹੈ। ਦੂਸਰੇ ਨੰਬਰ ‘ਤੇ ਰੇਨੂ ਰਾਜ ਤੇ ਤੀਸਰੇ ’ਤੇ ਨਿਧੀ ਗੁਪਤਾ ਹਨ। ਵੰਦਨਾ ਰਾਵ ਚੌਥੇ ਨੰਬਰ ‘ਤੇ ਹੈ। ਜਦਕਿ ਲੜਕਿਆਂ ਵਿਚੋਂ ਸ਼ੁਹਰਸ਼ ਭਗਤ ਪੰਜਵੇਂ ਨੰਬਰ ‘ਤੇ ਰਹੇ ਹਨ। ਇਸ ਵਾਰ ਕੁਲ 1,236 ਉਮੀਦਵਾਰਾਂ ਦੀ ਚੋਣ ਹੋਈ ਹੈ । ਇਨ੍ਹਾਂ ’ਚ 590 ਜਰਨਲ ਸ਼੍ਰੇਣੀ, 354 ਓ.ਬੀ.ਸੀ., 194 ਐਸ.ਸੀ, 98 ਐਸ.ਟੀ ਵਰਗ ਦੇ ਉਮੀਦਵਾਰ ਹਨ।

WRITTEN BY