Skip to content
Independent perspectives. Global stories.
BREAKING

ਜ਼ਿਲ੍ਹਾ ਸੰਗਰੂਰ ’ਚ 24 ਪ੍ਰਤੀਸ਼ਤ ਬੁਢਾਪਾ ਪੈਨਸ਼ਨ ਰੱਦ ਕੀਤੀਆਂ : ਲੋਕਾਂ ’ਚ ਸਰਕਾਰ ਵਿਰੁੱਧ ਗੁੱਸਾ

Share this story

ਸੰਗਰੂਰ, 2 ਜੁਲਾਈ (ਹਰਜੀਤ ਸਿੰਘ ਹਸਨਪੁਰੀ)- ਪੰਜਾਬ ਸਰਕਾਰ ਨੇ ਬੁਢਾਪਾ ਪੈਨਸ਼ਨ ਸਕੀਮ ਅਧੀਨ 1,03,254 ਬੁਢੇ ਵਿਅਕਤੀਆਂ ਨੂੰ ਪੈਨਸ਼ਨਾਂ ਮਨਜੂਰ ਕੀਤੀਆਂ ਸਨ। ਹੁਣ ਸਰਕਾਰ ਨੇ ਜਾਂਚ ਪੜਤਾਲ ਕਰਵਾ ਕੇ 24585 ਬੁੱਢੇ ਵਿਅਕਤੀਆਂ ਦੀਆਂ ਪੈਨਸ਼ਨਾਂ  ਬੰਦ ਕਰ ਦਿੱਤੀਆਂ ਹਨ। ਪੰਜਾਬ ਸਰਕਾਰ ਦੀ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੇ ਰਿਕਾਰਡ ਮੁਤਾਬਕ 23  ਪ੍ਰਤੀਸ਼ਤ ਪੈਨਸ਼ਨਾਂ ਰੱਦ ਕੀਤੀਆਂ ਹਨ। ਰੱਦ ਕਰਨ ਦੇ ਕਈ ਕਾਰਨ ਦੱਸੇ ਹਨ। ਕੁਝ ਵਿਅਕਤੀਆਂ ਦੀ ਉਮਰ ਘੱਟ ਸੀ ਕੁਝ ਵਿਅਕਤੀਆਂ ਕੋਲੇ 2 ਏਕੜ ਤੋਂ ਵੱਧ ਜ਼ਮੀਨ ਹੈ ਜਿਸ ਕਰਕੇ ਪੈਨਸ਼ਨਾਂ ਰੱਦ ਕੀਤੀਆਂ ਹਨ ਜਾਣਕਾਰੀ ਅਨੁਸਾਰ ਲਹਿਰਾ ਸਬ ਡਿਵੀਜ਼ਨ ਦੇ ਵਿੱਚ 15518 ਪੈਨਸ਼ਨਾਂ ਰੱਦ ਕੀਤੀਆਂ ਹਨ ਅਤੇ ਸੁਨਾਮ ਸਬ ਡਿਵੀਜ਼ਨ ਦੇ ਵਿੱਚ 5248 ਰੱਦ ਕੀਤੀਆਂ ਹਨ, 9425 33 1 ਪ੍ਰਤੀਸਤ ਜ਼ਿਲ੍ਹਾ ਸੰਗਰੂਰ ਸਬ ਡਿਵੀਜ਼ਨ ਰੱਦ ਕੀਤੀਆਂ ਹਨ, 4928 21 9 ਪ੍ਰਤੀਸ਼ਤ ਮਲੇਰਕੋਟਲਾ ਸਬ ਡਿਵੀਜ਼ਨ ਵਿੱਚ

ਰੱਦ ਕੀਤੀਆਂ ਹਨ , 2658 15 2 ਪ੍ਰਤੀਸ਼ਤ ਧੂਰੀ ਸਬ ਡਿਵੀਜ਼ਨ ਵਿੱਚ ਰੱਦ ਕੀਤੀਆਂ ਹਨ, 1450 13 0 ਪ੍ਰਤੀਸ਼ਤ ਮੂਣਕ ਸਬ ਡਿਵੀਜ਼ਨ ਦੇ ਵਿੱਚ ਰੱਦ ਕੀਤੀਆਂ ਹਨ ਇਸੇ ਤਰ੍ਹਾਂ ਜ਼ਿਲ੍ਹਾ ਬਰਨਾਲਾ ਦੇ ਵਿੱਚ 28276 ਬੁੱਢੇ ਵਿਅਕਤੀਆਂ ਨੂੰ ਪੈਨਸ਼ਨ ਸਕੀਮ ਦੇ ਅਧੀਨ ਪੰਜਾਬ ਸਰਕਾਰ ਦੇ ਸੁੱਰਖਿਆ ਅਤੇ ਮਹਿਲਾ ਬਾਲ ਵਿਕਾਸ ਵਿਭਾਗ ਨੇ ਮਨਜੂਰ ਕੀਤੀਅ ਾ ਸਨ ਜਿਸ ਵਿੱਚੋਂ ਪੜਤਾਲ ਤੋਂ ਬਾਅਦ 5948 ਰੱਦ ਕਰ ਦਿੱਤੀਆਂ ਹਨ, 4677 ਬਰਨਾਲਾ ਸਬ ਡਿਵੀਜ਼ਨ ਵਿੱਚ, 1270 ਤਪਾ ਸਬ ਡਿਵੀਜ਼ਨ ਵਿੱਚ ਰੱਦ ਕੀਤੀਆਂ ਹਨ। ਸ਼੍ਰੀਮਤੀ ਜਤਿੰਦਰ ਕੌਰ ਸ਼ੇਰਗਿੱਲ ਕਿਲਾ ਸਮਾਜਿਕ ਸੁਰੱਖਿਆ ਅਫਸਰ ਸੰਗਰੂਰ, ਨੇ ਜਾਣਕਾਰੀ ਦਿੱਤੀ ਕਿ ਜਿਨ੍ਹਾਂ ਬੁਢੇ ਵਿਅਕਤੀਆਂ ਨੂੰ ਪੈਨਸ਼ਨਾਂ ਲਾਈਆਂ ਗਈਆਂ ਸਨ ਉਨ੍ਹਾਂ ਨੂੰ ਮਾਰਚ 2015 ਤੱਕ ਬੁਢਾਪਾ ਪੈਨਸ਼ਨਾਂ ਦਿੱਤੀਆਂ ਗਈਆਂ ਹਨ। ਜਿਹੜੇ ਵਿਅਕਤੀਆਂ ਗੈਰਕਾਨੂੰਨੀ ਬੁਢਾਪਾ ਪੇੈਨਸ਼ਨ ਲੈਂਦੇ ਸਨ ਅਤੇ ਪੇੈਨਸ਼ਨ ਲੈਣ ਦੇ ਯੋਗ ਨਹੀਂ ਸਨ ਉਨ੍ਹਾਂ ਦਾ ਨਾਮ ਲਿਸਟ ਵਿੱਚੋਂ ਕੱਢ ਦਿੱਤੀ ਗਿਆ ਹੈ। ਨਾਹਰ ਸਿੰਘ , ਧੰਨਾ ਸਿੰਘ, ਹਰਪਾਲ ਸਿੰਘ, ਜਿਨ੍ਹਾਂ ਦੇ ਨਾਮ ਬੁਢਾਪਾ ਪੇੈਨਸ਼ਨ ਦੀ ਲਿਸਟ ਵਿੱਚੋਕੱਢੇ ਗਏ ਹਨ ਉਨ੍ਹਾਂ ਨੇ ਕਿਹਾ ਕਿ ਅਸੀਂ ਬੁਢਾਪਾ ਪੇੈਨਸ਼ਨ ਲੈਣ ਦੇ ਹੱਕਦਾਰ ਹਾਂ ਬਿਨ੍ਹਾਂ ਕਿਸੇ ਨੋਟਿਸ ਦਿੱਤੇ ਅਤੇ ਸਾਡਾ ਪੱਖ ਸੁਣਨ ਤੋਂ ਬਿਨ੍ਹਾ  ਬੁਢਾਪਾ ਪੈਨਸ਼ਨ ਬੰਦ ਕਰਨੀ ਗੈਰਕਾਨੂੰਨੀ ਹੈ ਇਸ ਲਈ ਅਸੀਂ ਇਨਸਾਫ ਲੈਣ ਵਾਸਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਭਾਰਤੀ ਸੰਵਿਧਾਨ ਦੀ ਧਾਰਾ 226,227 ਦੇ ਅਧੀਨ ਸਿਵਲ ਰਿਟ ਪਟੀਸ਼ਨ ਦਾਇਰ ਕਰਾਂਗੇ ਅਤੇ ਸਾਡੀ ਬੁਢਾਪਾ ਪੈਨਸ਼ਨ ਸਰਕਾਰ ਨੂੰ ਮੁੜ ਬਹਾਲ ਕਰਨੀ ਪਵੇਗੀ।

WRITTEN BY