Skip to content
Independent perspectives. Global stories.
BREAKING

ਚੋਰੀ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ ਦੋਸ਼ੀ ਗ੍ਰਿਫਤਾਰ : ਐ¤ਸ.ਪੀ. ਸਿਟੀ

Share this story

ਬਠਿੰਡਾ, 1 ਜੁਲਾਈ (ਸੱਤਪਾਲ ਮਾਨ)- ਬਠਿੰਡਾ ਪੁਲਿਸ ਨੂੰ ਉਸ ਸਮੇਂ ਸਫਲਤਾ ਹੱਥ ਲੱਗੀ ਜਦੋਂ ਪਿਛਲੇ ਦਿਨੀ ਕਪੂਰ ਗੰਨ ਹਾਊਸ ਨੂੰ ਸੰਨ ਲਾਕੇ ਚੋਰੀ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਚੋਰ ਗਿਰੋਹ ਦਾ ਪਰਦਾਫਾਸ਼ ਕਰਦਿਆਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆ ਐਸਪੀ ਸਿਟੀ ਦੇਸਰਾਜ ਨੇ ਦੱਸਿਆ ਕਿ 25 ਜੂਨ ਨੂੰ ਕਪੂਰ ਗੰਨ ਹਾਊਸ ਦੇ ਤਾਲੇ ਤੋੜ ਕੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਸੀ ਜਿਸ ਦੀ ਗੰਭੀਰਤਾ ਨਾਲ ਤਫਤੀਸ਼ ਦੌਰਾਨ ਉਹਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਜਿਹਨਾਂ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ ਸਨੀ, ਜਤਿੰਦਰ ਸਿੰਘ ਉਰਫ ਕਾਲਾ, ਅਸ਼ਪ੍ਰੀਤ ਉਰਫ ਆਸ਼ੂ ਦੇ ਤੌਰ ਤੇ ਹੋਈ ਹੈ ਤੇ ਇਹਨਾਂ ਨੂੰ ਮੁਕਬਰੀ ਤੇ ਨਾਕਬੰਦੀ

ਦੌਰਾਨ ਚੋਰੀ ਦੀ ਮਰੂਤੀ ਕਾਰ ਨੰ:ਪੀਬੀ 31 ਏ 0400 ਅਤੇ ਉਸੀ ਰਾਤ ਨੂੰ ਵਿੱਕੀ ਮੋਬਾਇਲ ਰਿਪੇਅਰ ਸੰਤਪੁਰਾ ਰੋਡ ਤੋਂ ਚੋਰੀ ਕੀਤੇ 5 ਮੋਬਾਇਲ, ਪਰਿੰਟਰ ਅਤੇ ਹੋਰ ਸਮਾਨ ਸਮੇਤ ਗ੍ਰਿਫਤਾਰ ਕੀਤਾ ਹੈ। ਇਹਨਾਂ ਦੋਸ਼ੀਆਂ ਤੋਂ ਚੋਰੀ ਕੀਤਾ ਇੱਕ ਮੋਟਰਸਾਇਕਲ ਨੰ:ਪੀਬੀ 03 ਐਸ 3303 ਵੀ ਬਰਾਮਦ ਕੀਤਾ ਹੈ। ਇਹਨਾਂ ਦੋਸ਼ੀਆਂ ਨੇ ਮੰਨੀਆ ਕਿ ਕਪੂਰ ਗੰਨ ਹਾਊਸ ਸਮੇਤ ਚੋਰੀ ਦੀਆਂ ਕਈ ਘਟਨਾਵਾਂ ਨੂੰ ਅੰਜਾਮ ਦਿੱਤਾ। ਇਹਨਾਂ ਦੋਸ਼ੀਆਂ ਨੂੰ ਰਿਮਾਡ ਤੇ ਲੈਕੇ ਗੰਭੀਰਤਾ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਇਹਨਾਂ ਦੁਆਰਾ ਕੀਤੀਆਂ ਗਈਆਂ ਹੋਰ ਵੀ ਚੋਰੀਆਂ ਦੇ ਖੁਲਾਸੇ ਕੀਤੇ ਜਾਣਗੇ।

WRITTEN BY