Skip to content
Independent perspectives. Global stories.
BREAKING

ਆਇਰਲੈਂਡ ’ਚ ਨਿਵੇਸ਼ ਦੇ ਆਧਾਰ ’ਤੇ ਪਰਿਵਾਰ ਸਮੇਤ ਸੈਟਲ ਹੋਣ ਦਾ ਮੌਕਾ : ਹਰਜਾਪ ਭੰਗਲ

Share this story

ਜਲੰਧਰ, 1 ਜੁਲਾਈ (ਪੀ. ਟੀ. ਲਾਇਵ)- ਯੂਕੇ ਦੇ ਪ੍ਰਸਿੱਧ ਇਮੀਗ੍ਰੇਸ਼ਨ ਸਲਾਹਕਾਰ ਅਤੇ ਲੰਡਨ ਇਮੀਗ੍ਰੇਸ਼ਨ ਐਡਵਾਇਸ ਐਂਡ ਅਪੀਲ ਸਰਵਿਸਿਜ਼ ਲਿਮਟਡ ਦੇ ਐਮ.ਡੀ. ਐਡਵੋਕੇਟ ਸ. ਹਰਜਾਪ ਸਿੰਘ ਭੰਗਲ ਨੇ ਅੱਜ ਇੱਥੇ ਇੱਕ ਵਿਸ਼ੇਸ਼ ਪ੍ਰੈ¤ਸ ਕਾਨਫਰੰਸ ਦੌਰਾਨ ਆਇਰਲੈਂਡ ’ਚ ਨਿਵੇਸ਼ ਦੇ ਆਧਾਰ ’ਤੇ ਪਰਿਵਾਰ ਸਮੇਤ ਸੈਟਲ ਹੋਣ ਦੇ ਮੌਕੇ ਦਾ ਖੁਲਾਸਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ’ਚ 5 ਜੁਲਾਈ 2013 ਨੂੰ ਕਾਫੀ ਸੋਧਾਂ ਕੀਤੀਆਂ ਗਈਆਂ ਹਨ। ਨਵੇਂ ਸੋਧ ਦੇ ਪ੍ਰੋਗਰਾਮ ਮੁਤਾਬਿਕ ਕੋਈ ਵੀ ਅਰਜ਼ੀਕਰਤਾ 5 ਲੱਖ ਯੂਰੋ (ਲੱਗਭਗ 3 ਕਰੋੜ ਰੁਪਏ) ਦੇ ਨਿਵੇਸ਼ ਨਾਲ 12 ਮਹੀਨੇ ਵਿੱਚ ਪੀ.ਆਰ. ਲੈ ਸਕਦਾ ਹੈ। ਉਨ੍ਹਾਂ ਮੁਤਾਬਿਕ ਅਰਜ਼ੀਕਰਤਾ 5 ਸਾਲਾਂ ਬਾਅਦ ਪੂਰੇ ਪੈਸੇ ਵੀ ਵਾਪਿਸ ਲੈ ਸਕਦਾ ਹੈ। ਇਸ ਪੈਸੇ ਉ¤ਪਰ ਸਰਕਾਰ 3 ਫੀਸਦੀ ਵਿਆਜ ਵੀ ਦੇਵੇਗੀ। ਪੈਸੇ ਵਾਪਿਸ ਲੈਣ ਪਿੱਛੋਂ ਉਸ ਦੇ ਪੀ.ਆਰ.

ਸਟੇਟਸ ਵਿੱਚ ਕੋਈ ਤਬਦੀਲੀ ਨਹੀਂ ਹੋਵੇਗੀ। ਉਨ੍ਹਾਂ ਦੱਸਿਆ ਕਿ ਕਾਨੂੰਨੀ ਤੌਰ ’ਤੇ ਪਰਿਵਾਰ ਸਮੇਤ ਬਾਹਰ ਸੈਟਲ ਹੋਣ ਦਾ ਇਹ ਬਹੁਤ ਹੀ ਸ਼ਾਨਦਾਰ ਮੌਕਾ ਹੈ। ਐਡਵੋਕੇਟ ਭੰਗਲ ਵੀਜ਼ਾ ਅਤੇ ਇਮੀਗ੍ਰੇਸ਼ਨ ਨਾਲ ਜੁੜੇ ਮਾਮਲਿਆਂ ਦੇ ਬਹੁਤ ਹੀ ਉਘੇ ਮਾਹਿਰ ਹਨ। ਉਹ ਇਮੀਗ੍ਰੇਸ਼ਨ ਮਾਹਿਰ ਵਜੋਂ ਬੀਬੀਸੀ ਸਮੇਤ ਕਈ ਵੱਡੇ ਚੈਨਲਾਂ ’ਤੇ ਆਪਣੇ ਵਿਚਾਰ ਪ੍ਰਗਟ ਕਰਦੇ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਗੈਰਕਾਨੂੰਨੀ ਤੌਰ ’ਤੇ ਇੰਗਲੈਂਡ ਵਿੱਚ ਰਹਿਣਾ ਹੁਣ ਔਖਾ ਹੋ ਗਿਆ ਹੈ। ਸਰਕਾਰ ਨੇ ਕਈ ਤਰ੍ਹਾਂ ਦੇ ਬਦਲਾਅ ਕੀਤੇ ਹਨ। ਉਨ੍ਹਾਂ ਨੇ ਪੰਜਾਬੀਆਂ ਨੂੰ ਸਲਾਹ ਦਿੱਤੀ ਕਿ ਉਹ ਵਿਦੇਸ਼ ਵਿੱਚ ਸੈਟਲ ਹੋਣ ਲਈ ਗਲਤ ਢੰਗ-ਤਰੀਕੇ ਨਾ ਅਪਨਾਉਣ।  ਉਨ੍ਹਾਂ ਦੱਸਿਆ ਕਿ ਇੰਗਲੈਂਡ ਵਿੱਚ ਗੈਰਕਾਨੂੰਨੀ ਕੰਮ ਕਰਨ ਵਾਲਿਆਂ ਨੂੰ ਹੁਣ ਮੋਟਾ ਜ਼ੁਰਮਾਨਾ ਹੁੰਦਾ ਹੈ।

WRITTEN BY